‘8500 ਕਰੋੜ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ‘ਚ ਮਾਨ ਸਰਕਾਰ, ਗ਼ੈਰ ਕਾਨੂੰਨੀ ਮਾਈਨਿੰਗ ਤੇ ਭ੍ਰਿਸ਼ਟਾਚਾਰ ਰੋਕ ਕੇ ਖ਼ਜ਼ਾਨਾ ਭਰਨ ਦਾ ਕੀ...?’
Arvind Kejriwal ਪੰਜਾਬੀਆਂ ਨੂੰ ਇਹ ਵੀ ਦੱਸਣ — ਕਿ ਹਰ ਸਾਲ 54,000 ਕਰੋੜ ਰੁਪਏ 'ਗੈਰ ਕਾਨੂੰਨੀ ਮਾਈਨਿੰਗ' ਅਤੇ 'ਭ੍ਰਿਸ਼ਟਾਚਾਰ ਰੋਕਣ' ਦੀ ਗਾਰੰਟੀ ਨਾਲ ਖ਼ਜ਼ਾਨੇ ਵਿੱਚ ਲਿਆਉਣ ਵਾਲਾ ਜੁਮਲਾ ਕਿੱਥੇ ਗਿਆ?

Punjab News: ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ’ਚ 8500 ਕਰੋੜ ਦਾ ਕਰਜ਼ਾ ਚੁੱਕੇਗੀ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸੂਬਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁੱਕਿਆ ਜਾਣਾ ਹੈ।
ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, Bhagwant Mann ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੁੱਬੋ ਰਹੀ ਹੈ।
ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ ₹8,500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ 'ਚ ਹੈ — ਮਤਲਬ ਹਰ ਰੋਜ਼ ₹92 ਕਰੋੜ ਦਾ ਕਰਜ਼ਾ! ਹਰ ਹਫ਼ਤੇ ₹500 ਤੋਂ ₹1500 ਕਰੋੜ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ।
.@BhagwantMann govt is quietly pushing Punjab deeper into debt - all while distracting people from real issues with noise and diversion.
— Pargat Singh (@PargatSOfficial) July 1, 2025
From July to Sept, Punjab plans to borrow ₹8,500 Cr - that’s ₹92 Cr every day, with weekly loans of ₹500–₹1500 Cr.
For FY 2025, the… pic.twitter.com/9dlG6AIazK
Arvind Kejriwal ਪੰਜਾਬੀਆਂ ਨੂੰ ਇਹ ਵੀ ਦੱਸਣ — ਕਿ ਹਰ ਸਾਲ 54,000 ਕਰੋੜ ਰੁਪਏ 'ਗੈਰ ਕਾਨੂੰਨੀ ਮਾਈਨਿੰਗ' ਅਤੇ 'ਭ੍ਰਿਸ਼ਟਾਚਾਰ ਰੋਕਣ' ਦੀ ਗਾਰੰਟੀ ਨਾਲ ਖ਼ਜ਼ਾਨੇ ਵਿੱਚ ਲਿਆਉਣ ਵਾਲਾ ਜੁਮਲਾ ਕਿੱਥੇ ਗਿਆ?
ਜਾਣਕਾਰੀ ਅਨੁਸਾਰ, ਇਕੱਲੇ ਜੁਲਾਈ ਮਹੀਨੇ ’ਚ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਜਦਕਿ ਅਗਸਤ ਮਹੀਨੇ ਤਿੰਨ ਹਜ਼ਾਰ ਕਰੋੜ ਦਾ ਉਧਾਰ ਚੁੱਕਿਆ ਜਾਣਾ ਹੈ। ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਕਰਜ਼ਾ ਲਿਆ ਜਾਣਾ ਹੈ। ਇਨ੍ਹਾਂ ਤਿੰਨ ਮਹੀਨਿਆਂ ਵਿੱਚ ਹਰ ਹਫ਼ਤੇ ਪੰਜ ਸੌ ਕਰੋੜ ਤੋਂ 1500 ਕਰੋੜ ਰੁਪਏ ਦਾ ਤੱਕ ਦਾ ਕਰਜ਼ਾ ਲਿਆ ਜਾਵੇਗਾ।
ਕਦੋਂ ਕਿੰਨਾ ਕਰਜ਼ਾ ਚੁੱਕਿਆ ਜਾਵੇਗਾ..
ਕਰਜ਼ਾ ਲੈਣ ਦੀ ਤਰੀਕ ਕਰਜ਼ੇ ਦੀ ਰਾਸ਼ੀ
8 ਜੁਲਾਈ 500 ਕਰੋੜ
15 ਜੁਲਾਈ 500 ਕਰੋੜ
22 ਜੁਲਾਈ 500 ਕਰੋੜ
29 ਜੁਲਾਈ 500 ਕਰੋੜ
5 ਅਗਸਤ 1500 ਕਰੋੜ
12 ਅਗਸਤ 1000 ਕਰੋੜ
19 ਅਗਸਤ 500 ਕਰੋੜ
2 ਸਤੰਬਰ 1500 ਕਰੋੜ
9 ਸਤੰਬਰ 500 ਕਰੋੜ
23 ਸਤੰਬਰ 500 ਕਰੋੜ
30 ਸਤੰਬਰ 1000 ਕਰੋੜ






















