ਪੜਚੋਲ ਕਰੋ

ਮਾਨ ਸਰਕਾਰ ਨੇ 15 ਦਿਨਾਂ 'ਚ ਲਿਆ 5500 ਕਰੋੜ ਰੁਪਏ ਦਾ ਕਰਜ਼ਾ, ਵਿਰੋਧੀ ਬੋਲੇ ਹੁਣ ਤੁਸੀਂ ਕਿਸ ਰਾਹ ਪਏ?

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਆਪ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਕਰਵਾਏਗੀ। ਇਸ ਬਿਆਨ ਮਗਰੋਂ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਹੀ ਲਪੇਟੇ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ।

ਰੌਬਟ ਦੀ ਰਿਪੋਰਟ


ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਆਪ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਕਰਵਾਏਗੀ। ਇਸ ਬਿਆਨ ਮਗਰੋਂ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਹੀ ਲਪੇਟੇ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਬੀਜੀਪੇ ਤੇ ਹੁਣ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ।

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ, "ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕਹਿੰਦੇ ਕੁਝ ਨੇ ਤੇ ਕਰਦੇ ਕੁਝ। ਇੱਕ ਪਾਸੇ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਿਰ ਕਰਜ਼ੇ ਦੀ ਜਾਂਚ ਕਰਨਗੇ ਤੇ ਦੂਜੇ ਪਾਸੇ ਸਰਕਾਰ ਨੇ ਸਿਰਫ 14 ਦਿਨਾਂ ਅੰਦਰ 5500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ।"

ਚੀਮਾ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਕਰਜ਼ਾ ਕਿਸੇ ਹੋਰ ਕੰਮ ਲਈ ਲਿਆ ਤੇ ਪੈਸਾ ਕਿਤੇ ਹੋਰ ਇਸਤਮਾਲ ਕੀਤਾ। ਉਨ੍ਹਾਂ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ 5500 ਕਰੋੜ ਦਾ ਕਰਜ਼ਾ ਕਿਉਂ ਲਿਆ ਹੈ ਕਿਉਂਕਿ ਉਸ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਹ ਕਰਜ਼ ਕਿਸ ਕੰਮ ਲਈ ਲਿਆ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ "ਜਿਸ ਹਿਸਾਬ ਨਾਲ ਮਾਨ ਸਰਕਾਰ ਨੇ ਕਰਜ਼ਾ ਲਿਆ ਹੈ, ਉਸ ਤਰ੍ਹਾਂ ਤਾਂ ਮਹੀਨੇ ਦਾ 1100 ਕਰੋੜ ਰੁਪਏ ਬਣਦਾ ਹੈ ਤੇ ਸਾਲ ਦਾ 70000 ਕਰੋੜ ਦੇ ਕਰੀਬ। ਹੁਣ ਭਗਵੰਤ ਮਾਨ ਦੱਸਣ ਕਿ ਉਹ ਰਾਹ ਚੱਲ ਪਏ ਹਨ।"
 
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਰਿਕਵਰੀ ਕਰਵਾਈ ਜਾਵੇਗੀ ਕਿਉਂਕਿ ਇਹ ਜਨਤਾ ਦਾ ਪੈਸਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ ਹਨ ਪਰ ਇਹ ਕਰਜ਼ਾ ਵਰਤਿਆ ਕਿੱਥੇ ਗਿਆ, ਇਸ ਦਾ ਜਾਂਚ ਕਰਵਾ ਕੇ ਰਿਕਵਰੀ ਕਰਾਂਗੇ।

ਉਧਰ, ਇਸ ਮਾਮਲੇ 'ਤੇ ਬੋਲਦੇ ਹੋਏ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਹੈ ਕਿ ਜਿਵੇਂ ਕੋਈ ਵੀ ਬਿਜ਼ਨੈਸ ਚਲਾਉਣ ਵਾਸਤੇ ਲੋਨ ਲੇਣਾ ਪੈਂਦਾ ਹੈ। ਉਸ ਤਰ੍ਹਾਂ ਹੀ ਸੂਬੇ ਦੀ ਸਥਿਤੀ ਸੁਧਾਰਨ ਲਈ ਲੋਨ ਲਿਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Stubble Burn: ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
Punjab News: ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
Embed widget