(Source: ECI/ABP News)
Punjab News: ਕੌਣ ਹੈ ਪੰਜਾਬ ਪੁਲਿਸ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ? ਜਿਸ 'ਤੇ 5 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ, ਪੋਸਟ ਪਾ ਕੇ ਬੋਲੀ- 'ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ'
Moga SHO Arshpreet Kaur Grewal ਜੋ ਕਿ ਇਨ੍ਹੀਂ ਦਿਨੀਂ ਖੂਬ ਚਰਚਾ ਦੇ ਵਿੱਚ ਬਣੀ ਹੋਈ ਹੈ। ਆਓ ਜਾਣਦੇ ਹਾਂ ਕਿਉਂਕਿ ਅਰਸ਼ਪ੍ਰੀਤ ਕੌਰ ਦੇ ਖਿਲਾਫ ਦਰਜ ਹੋਇਆ 5 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ। ਉੱਧਰ ਅਰਸ਼ਪ੍ਰੀਤ ਕੌਰ ਨੇ ਪੋਸਟ ਪਾ ਕੇ..
![Punjab News: ਕੌਣ ਹੈ ਪੰਜਾਬ ਪੁਲਿਸ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ? ਜਿਸ 'ਤੇ 5 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ, ਪੋਸਟ ਪਾ ਕੇ ਬੋਲੀ- 'ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ' Moga Punjab News: Who is Inspector Arshpreet Kaur of Punjab Police? case registered for bribe of Rs 5 lakh Punjab News: ਕੌਣ ਹੈ ਪੰਜਾਬ ਪੁਲਿਸ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ? ਜਿਸ 'ਤੇ 5 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ, ਪੋਸਟ ਪਾ ਕੇ ਬੋਲੀ- 'ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ'](https://feeds.abplive.com/onecms/images/uploaded-images/2024/10/25/4d0d8efbe6785bda24a36c3c424a94b01729847201334700_original.jpg?impolicy=abp_cdn&imwidth=1200&height=675)
Who is Inspector Arshpreet Kaur : ਮੋਗਾ, ਪੰਜਾਬ ਦੇ ਕੋਟਸੇਖਾ ਥਾਣੇ ਦੀ ਮੌਜੂਦਾ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਥਾਣਾ ਬਲਖੰਡੀ ਦੇ ਮੁਨਸ਼ੀ ਅਤੇ ਪੁਲਿਸ ਚੌਕੀ ਬਲਖੰਡੀ ਦੇ ਮੁਨਸ਼ੀ ਸਮੇਤ ਦੋ ਹੋਰ ਵਿਅਕਤੀਆਂ ਦੇ ਖਿਲਾਫ਼ ਭ੍ਰਿਸ਼ਟਾਚਾਰ ਐਕਟ ਅਤੇ ਐਨਡੀਪੀਐਸ ਐਕਟ 18 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਨਸ਼ਾ ਤਸਕਰ ਵਿਰੁੱਧ ਕਾਰਵਾਈ ਨਾ ਕਰਨ ਦੇ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਹੈ। ਵਿਭਾਗ ਤੋਂ ਸਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਲੁਧਿਆਣਾ 'ਚ ਵੀ ਕਿਸਾਨਾਂ ਦਾ ਹੱਲਾ ਬੋਲ, ਬੀਕੇਯੂ ਉਗਰਾਹਾ ਵੱਲੋਂ MBD Mall ਦੇ ਬਾਹਰ ਲਗਾਇਆ ਧਰਨਾ
ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੱਸਿਆ ਖੁਦ ਨੂੰ ਬੇਕਸੂਰ
ਹੁਣ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਅਰਸ਼ਪ੍ਰੀਤ ਕੌਰ ਨੇ ਆਪਣੇ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੰਬੀ ਪੋਸਟ ਕੀਤੀ ਹੈ। ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ਉਸ ਨੂੰ ਇਸ ਮਾਮਲੇ 'ਚ ਫਸਾਇਆ ਗਿਆ ਹੈ, ਜਦਕਿ ਉਹ ਬੇਕਸੂਰ ਹੈ। ਅਰਸ਼ਪ੍ਰੀਤ ਕੌਰ ਨੇ ਇਸ ਪਿੱਛੇ ਪੁਲਿਸ ਅਧਿਕਾਰੀਆਂ ਦੀ ਸਾਜ਼ਿਸ਼ ਦਾ ਹਵਾਲਾ ਦਿੰਦਿਆਂ ਮੋਗਾ ਦੇ ਡੀਐਸਪੀ ਅਤੇ ਐਸਪੀ ’ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ ਕਿ ਉਪਰੋਕਤ ਦੋਵੇਂ ਅਧਿਕਾਰੀਆਂ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਹੈ।
ਇਹ ਸਾਰਾ ਮਾਮਲਾ ਸੀ
ਇਸ ਮਾਮਲੇ ਵਿੱਚ ਐਸਪੀਡੀ ਬੀਕੇ ਸਿੰਗਲਾ ਨੇ ਦੱਸਿਆ ਕਿ 1 ਅਕਤੂਬਰ 2024 ਨੂੰ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਤਤਕਾਲੀ ਮੁਨਸ਼ੀ ਗੁਰਪ੍ਰੀਤ ਸਿੰਘ ਨੇ ਅਮਰਜੀਤ ਸਿੰਘ ਨਾਮਕ ਵਿਅਕਤੀ ਕੋਲੋਂ 2 ਕਿਲੋ ਅਫੀਮ ਬਰਾਮਦ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਮਰਜੀਤ ਸਿੰਘ ਦੇ ਨਾਲ ਉਸ ਦੇ ਦੋ ਹੋਰ ਸਾਥੀ ਵੀ ਹਨ, ਜਿਨ੍ਹਾਂ ਕੋਲ 3 ਕਿਲੋ ਅਫੀਮ ਸੀ, ਜਿਨ੍ਹਾਂ ਨੂੰ ਛੁਡਾਉਣ ਲਈ 8 ਲੱਖ ਰੁਪਏ ਵਿਚ ਸੌਦਾ ਹੋਇਆ ਸੀ ਅਤੇ 5 ਲੱਖ ਰੁਪਏ ਵਿਚ ਐਸ.ਐਚ.ਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਦਿੱਤਾ ਗਿਆ ਸੀ। ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੇ ਲਿਆ ਸੀ।
ਕੇਸ ਦਰਜ ਹੋਣ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ
ਇਸ ਮਾਮਲੇ ਦੀ ਜਾਂਚ ਵਿੱਚ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ, ਕਾਂਸਟੇਬਲ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਥਾਣਾ ਕੋਟਈਸੇਖਾ ਵਿੱਚ ਭ੍ਰਿਸ਼ਟਾਚਾਰ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਿਭਾਗ ਵੱਲੋਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਫਰਾਰ ਹਨ, ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਹੋਰ ਪੜ੍ਹੋ : ਦੀਵਾਲੀ 'ਤੇ ਪਰਿਵਾਰ ਲਈ ਚਾਹੁੰਦੇ ਹੋ ਬੈਸਟ 7-ਸੀਟਰ ਕਾਰ? ਸਿਰਫ 6 ਲੱਖ ਰੁਪਏ 'ਚ ਇਹ ਰਿਹਾ ਵਧੀਆ ਆਪਸ਼ਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)