ਪੜਚੋਲ ਕਰੋ
ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਬਨੂੜ ਚੋਅ ’ਚ ਪਏ ਪਾੜ ’ਚੋਂ ਸ਼ਹਿਰ ’ਚ ਪਾਣੀ ਜਾਣ ਤੋਂ ਰੋਕਿਆ
Bunur News : ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਬਰਸਾਤ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਤਹਿਤ ਅੱਜ ਜਿੱਥੇ ਬਨੂੜ ਸ਼ਹਿਰ ਨੂੰ ਬਨੂੜ ਚੋਅ ਤੋਂ ਹੋਏ ਖਤਰੇ ’
Bunur News : ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਬਰਸਾਤ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਤਹਿਤ ਅੱਜ ਜਿੱਥੇ ਬਨੂੜ ਸ਼ਹਿਰ ਨੂੰ ਬਨੂੜ ਚੋਅ ਤੋਂ ਹੋਏ ਖਤਰੇ ’ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ,ਉੱਥੇ ਛੱਤਬੀੜ ਦੇ ਅੰਦਰ ਕਰਮਚਾਰੀਆਂ ਦੇ ਕੁਆਰਟਰਾਂ ਦੇ ਪਾਣੀ ’ਚ ਘਿਰਨ ’ਤੇ ਵੀ ਤੁਰੰਤ ਕਾਰਵਾਈ ਕਰਦਿਆਂ ਪਾਣੀ ਦੀ ਨਿਕਾਸੀ ਕਰਵਾਈ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਮੌਕੇ ’ਤੇ ਪੁੱਜੇ ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਈ ਓ ਜ਼ੀਰਕਪੁਰ ਅਤੇ ਨਾਇਬ ਤਹਿਸੀਲਦਾਰ ਜ਼ੀਰਕਪੁਰ ਨੂੰ ਮੌਕੇ ’ਤੇ ਬੁਲਾ ਕੇ ਜਿੱਥੇ ਛੱਤਬੀੜ ਦੇ ਅੰਦਰ ਪਾਣੀ ’ਚ ਘਿਰੇ ਕਰਮਚਾਰੀਆਂ ਦੇ ਘਰਾਂ ਨੂੰ ਰੇਤ ਦੇ ਥੈਲੇ ਲਾ ਕੇ ਤੇ ਪਾਣੀ ਦੀ ਨਿਕਾਸੀ ਕਰਵਾ ਕੇ ਸੁਰੱਖਿਅਤ ਕੀਤਾ ਗਿਆ। ਉੁਨ੍ਹਾਂ ਦੱਸਿਆ ਕਿ ਛੱਤਬੀੜ ਦੀ ਡਾਇਰੈਕਟਰ ਵੱਲੋਂ ਡੀ ਸੀ ਆਸ਼ਿਕਾ ਜੈਨ ਪਾਸੋਂ ਇਸ ਲਈ ਮੱਦਦ ਮੰਗੀ ਗਈ ਸੀ।
ਇਸ ਤੋਂ ਇਲਾਵਾ ਛੱਤਬੀੜ ਦੇ ਬਾਹਰ ਸਥਿਤ 10 ਘਰ ਜੋ ਕਿ ਮੀਂਹ ਦੇ ਪਾਣੀ ਦੇ ਘਿਰ ਗਏ ਸਨ, ਨੂੰ ਐਨ ਡੀ ਆਰ ਐਫ਼ ਬੁਲਾ ਕੇ ਪਾਣੀ ਤੋਂ ਬਾਹਰ ਸੁਰੱਖਿਅਤ ਲਿਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਜ਼ਿਆਦਾ ਹੋਣ ਕਾਰਨ ਇਸ ਥਾਂ ’ਤੇ ਕਿਸ਼ਤੀ ਰਾਹੀਂ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਨੂੜ-ਲਾਂਡਰਾ ਡਰੇਨ ਜੋ ਬਨੂੜ ਨੇੜੇ ਦੋ ਥਾਂਵਾਂ ਤੋਂ ਪਾੜ ਪੈਣ ਕਾਰਨ ਬਨੂੜ ਸ਼ਹਿਰ ’ਚ ਪਾਣੀ ਭਰਨ ਦਾ ਖਤਰਾ ਖੜਾ ਹੋ ਗਿਆ ਸੀ, ਨੂੰ ਵੀ ਮੌਕੇ ’ਤੇ ਸੰਭਾਲ ਲਿਆ ਗਿਆ ਅਤੇ ਡਰੇਨੇਜ ਵਿਭਾਗ ਨੂੰ ਤੁਰੰਤ ਇਸ ’ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਤੌਰ ’ਤੇ ਇਸ ’ਤੇ ਰੇਤ ਦੇ ਬੈਗ ਲਗਾਏ ਗਏ ਹਨ ਤਾਂ ਪਾਣੀ ਬਾਹਰ ਨਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦੇ ਪਾੜ ਨੂੰ ਭਰਨ ਲਈ ਅੱਜ ਰਾਤ ਭਰ ਮਜ਼ਬੂਤੀ ਕਾਰਜ ਕੀਤੇ ਜਾਣਗੇ ਤਾਂ ਜੋ ਬਨੂੜ ਸ਼ਹਿਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਦੀ ਖਬਰ
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ SGPC, ਲੋੜਵੰਦਾਂ ਲਈ ਗੁਰੂਘਰਾਂ ਚੋਂ ਭੇਜਿਆ ਜਾਵੇਗਾ ਲੰਗਰ-ਧਾਮੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement