(Source: ECI/ABP News)
ਨਵਜੋਤ ਕੌਰ ਸਿੱਧੂ ਨੇ ਵੀ ਬੋਲਿਆ ਅਰੂਸਾ ਆਲਮ ‘ਤੇ ਹਮਲਾ, ਪੈਸੇ ਲੈ ਕੇ ਭੱਜਣ ਦੇ ਲਾਏ ਇਲਜ਼ਾਮ
ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਅਰੂਸਾ ਆਲਮ ਦੇ ਵੱਡੇ ਇਲਜ਼ਾਮ ਲਾਏ ਹਨ।

ਚੰਡੀਗੜ੍ਹ: ਅਰੂਸਾ ਆਲਮ ਪੰਜਾਬ ਦੀ ਸਿਆਸਤ ‘ਚ ਨਵੀਂ ਚਰਚਾ ਬਣੀ ਹੋਈ ਹੈ।ਕਾਂਗਰਸ ਦੇ ਝਗੜੇ ‘ਚ ਅਰੂਸਾ ਆਲਮ ਦੀ ਐਂਟਰੀ ਨੇ ਹਲਚੱਲ ਪੈਦਾ ਕਰ ਦਿੱਤੀ।ਅਰੂਸਾ ਆਲਮ ਦੇ ਪੰਜਾਬ ਵਿੱਚ ਆਉਣ ‘ਤੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁੱਕੇ ਰਹੇ ਹਨ।ਇਸ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਅਰੂਸਾ ਆਲਮ ਦੇ ਵੱਡੇ ਇਲਜ਼ਾਮ ਲਾਏ ਹਨ।
ਅਰੂਸਾ ਆਲਮ ‘ਤੇ ਸਵਾਲ ਚੁੱਕਦੇ ਹੋਏ ਨਵਜੋਤ ਕੌਰ ਨੇ ਕਿਹਾ, “ ਅਰੂਸਾ ਆਲਮ ਦੀ ਮਰਜ਼ੀ ਤੋਂ ਬਿਨ੍ਹਾਂ ਪੰਜਾਬ ‘ਚ ਕੋਈ ਮੰਤਰੀ ਸੰਤਰੀ ਨਹੀਂ ਸੀ ਲਗਦਾ, ਕੋਈ ਐੱਸਐੱਚਓ ਐੱਸਐੱਸਪੀ ਨਹੀਂ ਸੀ ਲੱਗਦਾ।ਅਰੂਸਾ ਆਲਮ ਨੂੰ ਲੋਕ ਟੈਚੀਆਂ ਨਾਲ ਮਿਲ ਦੇ ਸੀ। ਪੰਜਾਬ ‘ਚ ਜਿਹੜੀ ਵੀ ਪੋਸਟਿੰਗ ਹੋਈ ਉਹ ਬਿਨ੍ਹਾਂ ਟੈਚੀ ਦੇ ਨਹੀਂ ਹੋਈ।ਅਰੂਸਾ ਨੂੰ ਪੈਸੇ ਦਿੱਤੇ ਬਿਨ੍ਹਾਂ ਕਿਸੇ ਦੀ ਪੋਸਟਿੰਗ ਨਹੀਂ ਹੋਈ।”
ਅਰੂਸਾ ਆਲਮ ‘ਤੇ ਇਲਜ਼ਾਮ ਲਾਉਂਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ, “ਅਰੂਸਾ ਆਲਮ ਇਹ ਸਾਰਾ ਪੈਸਾ ਲੈ ਕੇ ਭੱਜ ਗਈ।ਅਕਾਲੀ ਦਲ ਦਾ ਕੋਈ ਵੀ ਬੰਦਾ ਬਿਨ੍ਹਾਂ ਹੀਰਿਆਂ ਦੇ ਸੈੱਟ ਤੋਂ ਅਰੂਸਾ ਕੋਲ ਨਹੀਂ ਸੀ ਜਾਂਦਾ।ਕੋਈ ਵੀ ਚੇਅਰਮੈਨ ਬਿਨ੍ਹਾਂ ਟੈਚੀ ਤੋਂ ਨਹੀਂ ਸੀ ਲੱਗਦਾ।ਇਹ ਓਪਨ ਸੀਕਰੇਟ ਹੈ ਕਿ ਉਹ ਪੰਜਾਬ ਦਾ ਪੈਸਾ ਲੈ ਕੇ ਭੱਜ ਗਈ ਹੈ।”
ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ, “ਹੁਣ ਕੈਪਟਨ ਸਾਬ ਨੂੰ ਚਾਹੀਦਾ ਹੈ ਕਿ ਉਹ ਉਸਦੇ ਪਿੱਛੇ-ਪਿੱਛੇ ਜਾਣ ਅਤੇ ਉਸ ਪੈਸੇ ਤੇ ਨਿਗਾਹ ਰੱਖਣ, ਤਾਂ ਜੋ ਥੋੜੀ ਬਹੁਤ ਐਸ਼ ਉਹ ਵੀ ਕਰ ਲੈਣ।”
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
