ਨਵਜੋਤ ਸਿੱਧੂ ਨੇ ਡੇਢ ਸਾਲ ਮਗਰੋਂ ਸਟੇਜ 'ਤੇ ਚੜ੍ਹਦਿਆਂ ਹੀ ਪਾਇਆ ਖਿਲਾਰਾ, ਕਾਂਗਰਸੀਆਂ ਦੇ ਬਦਲੇ ਤੇਵਰ
ਸਰਗਰਮ ਹੋਏ ਸਿੱਧੂ ਮੋਗਾ 'ਚ ਤਾਂ ਛਾਅ ਗਏ ਪਰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਫਿੱਕੇ ਪੈ ਗਏ। ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਮਿਹਰਬਾਨੀ ਸਦਕਾ ਉਹ ਲੰਬੇ ਸਮੇਂ ਮਗਰੋਂ ਕਾਂਗਰਸ ਦੀ ਸਟੇਜ 'ਤੇ ਗੱਜਦੇ ਨਜ਼ਰ ਆਏ ਪਰ ਸਿੱਧੂ ਵੱਲੋਂ ਅਸਿੱਧੇ ਤੌਰ 'ਤੇ ਆਪਣੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਕਰੀਬ ਡੇਢ ਸਾਲ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ। ਸਿੱਧੂ ਬੱਧਨੀ ਕਲਾਂ 'ਚ ਸਟੇਜ ਤੋਂ ਖੂਬ ਗਰਜੇ। ਇੱਥੋਂ ਤਕ ਕਿ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇੱਥੋਂ ਤਕ ਵੀ ਕਹਿ ਦਿੱਤਾ ਸੀ ਕਿ ਹੁਣ ਬੋਲ ਲੈਣ ਦਿਉ ਪਹਿਲਾਂ ਬਿਠਾ ਹੀ ਰੱਖਿਆ ਸੀ।
ਇਨੇ ਚਿਰ ਬਾਅਦ ਸਰਗਰਮ ਹੋਏ ਸਿੱਧੂ ਮੋਗਾ 'ਚ ਤਾਂ ਛਾਅ ਗਏ ਪਰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਫਿੱਕੇ ਪੈ ਗਏ। ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਮਿਹਰਬਾਨੀ ਸਦਕਾ ਉਹ ਲੰਬੇ ਸਮੇਂ ਮਗਰੋਂ ਕਾਂਗਰਸ ਦੀ ਸਟੇਜ 'ਤੇ ਗੱਜਦੇ ਨਜ਼ਰ ਆਏ ਪਰ ਸਿੱਧੂ ਵੱਲੋਂ ਅਸਿੱਧੇ ਤੌਰ 'ਤੇ ਆਪਣੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਇਸ ਕਾਰਨ ਕੈਪਟਨ ਖੇਮੇ ਦੇ ਲੀਡਰਾਂ ਨੂੰ ਮੁੜ ਰੋਹ ਚੜ੍ਹ ਗਿਆ।
ਖੁਸ਼ਖਬਰੀ! ਕੋਰੋਨਾ ਵੈਕਸੀਨ ਬਾਰੇ ਪੀਜੀਆਈ ਚੰਡੀਗੜ੍ਹ ਤੋਂ ਵੱਡੀ ਖਬਰ
ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ, ਇਕ ਦਿਨਾਂ ਵਿਸ਼ੇਸ਼ ਸੈਸ਼ਨ ਸੱਦਣ ਦੀ ਤਿਆਰੀ
ਪਿਛਲੇ ਲੰਮੇ ਸਮੇਂ ਤੋਂ ਚੁੱਪ ਸਿੱਧੂ ਬਾਰੇ ਸਵਾਲ ਸੀ ਕਿ ਆਖਰ ਉਹ ਆਪਣੀ ਚੁੱਪ ਕਦੋਂ ਤੋੜਨਗੇ। ਇਸ ਤੋਂ ਬਾਅਦ ਕਿਸਾਨਾਂ ਦੇ ਮੁੱਦੇ 'ਤੇ ਵੀ ਚੁੱਪ ਬੈਠੇ ਸਿੱਧੂ ਨੇ ਆਲੋਚਨਾ ਹੋਣ ਮਗਰੋਂ ਬੋਲਣਾ ਹੀ ਜਾਇਜ਼ ਸਮਝਿਆ। ਬੱਧਨੀ ਕਲਾਂ 'ਚ ਬੋਲਦਿਆਂ ਸਿੱਧੂ ਤਹਿਸ਼ 'ਚ ਆ ਗਏ। ਉਨ੍ਹਾਂ ਨੇ ਸੀਨੀਅਰ ਮੰਤਰੀ ਰੰਧਾਵਾ ਨੂੰ ਵੀ ਝਿੜਕ ਦਿੱਤਾ। ਇਸ ਮਗਰੋਂ ਕਾਂਗਰਸੀ ਲੀਡਰਾਂ ਦੇ ਤੇਵਰ ਬਦਲੇ ਨਜ਼ਰ ਆਏ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਸੰਗਰੂਰ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਦਾ ਰੂਟ
ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰਸਿੱਧੂ ਨੇ ਕੈਪਟਨ ਸਰਕਾਰ 'ਤੇ ਵੀ ਇੱਕ ਤਰ੍ਹਾਂ ਸਵਾਲ ਚੁੱਕੇ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਣ। ਬੱਧਨੀ ਕਲਾਂ 'ਚ ਪੰਜਾਬ ਕਾਂਗਰਸ ਦੇ ਕਿਸੇ ਮੰਤਰੀ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ, ਪਰ ਸਿੱਧੂ ਕੋਲ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਸਟੇਜ ਤੋਂ ਚੌਕੇ ਛੱਕੇ ਲਾਏ। ਬੱਧਨੀ ਕਲਾਂ ਤੋਂ ਬਾਅਦ ਤਸਵੀਰ ਬਦਲਦੀ ਗਈ ਤੇ ਸਿੱਧੂ ਦਾ ਨਾਂ ਰਾਹੁਲ ਗਾਂਧੀ ਦੇ ਮੂੰਹੋਂ ਵੀ ਜਾਂਦਾ ਰਿਹਾ ਤੇ ਨਾ ਹੀ ਸਿੱਧੂ ਅਗਲੀਆਂ ਤਕਰੀਰਾਂ 'ਚ ਸ਼ਾਮਲ ਹੋਏ।
ਬੇਸ਼ੱਕ ਐਤਵਾਰ ਕਾਂਗਰਸ ਦੀ ਰੈਲੀ ਤੋਂ ਬਾਅਦ ਸਿੱਧੂ ਇੱਕ ਵਾਰ ਫਿਰ ਸੁਰਖੀਆਂ 'ਚ ਆਏ ਪਰ ਕੀ ਆਉਣ ਵਾਲੇ ਦਿਨਾਂ 'ਚ ਸਾਬਕਾ ਮੰਤਰੀ ਅਹੁਦੇਦਾਰ ਬਣਦੇ ਨੇ ਜਾਂ ਇਸ ਤਰ੍ਹਾਂ ਹੀ ਕੈਪਟਨ ਧੜੇ ਤੋਂ ਲਾਂਭੇ ਆਪਣੀ ਚਾਲ ਚੱਲਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਮੌਜੂਦਾ ਸਮੇਂ ਸਿੱਧੂ ਨੂੰ ਮਿਲਿਆ ਮੌਕਾ ਬਹੁਤਾ ਰਾਸ ਨਹੀਂ ਆਇਆ।
ਜਦੋਂ ਪੰਜਾਬੀਆਂ ਦਾ ਖੂਨ ਖੌਲ੍ਹਿਆ....ਨਿਆਣਿਆਂ ਤੋਂ ਲੈ ਕੇ ਸਿਆਣੇ ਮੈਦਾਨ 'ਚ ਡਟੇਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ