Punjab News: ਨਸ਼ਾ ਤਸਕਰਾਂ ਦਾ ਨਵਾਂ ਜੁਗਾੜ ! ਤੂੜੀ ਦੀ ਭਰੀ ਟਰਾਲੀ ਚੋਂ ਮਿਲੀ 15 ਕਿੱਲੋ ਹੈਰੋਇਨ
Punjab Drugs: ਬਰਸਾਤ ਦੇ ਮੌਸਮ ਕਾਰਨ ਭਾਰਤ-ਪਾਕਿਸਤਾਨ ਵਿਚਾਲੇ ਵਹਿਣ ਵਾਲੇ ਦਰਿਆਵਾਂ ਦੀ ਵਰਤੋਂ ਵੀ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਪੁਲਿਸ ਨੇ ਥਾਂ-ਥਾਂ ਸਖ਼ਤੀ ਵਧਾ ਦਿੱਤੀ ਹੈ।
Punjab Police: ਪੰਜਾਬ ਪੁਲਿਸ ਨੇ ਫਾਜ਼ਿਲਕਾ ਇਲਾਕੇ ਤੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਫਾਜ਼ਿਲਕਾ ਦੀ ਟੀਮ ਦੀ ਹੈ। ਇਸ ਵਾਰ ਨਸ਼ਾ ਤਸਕਰਾਂ ਨੇ ਹੈਰੋਇਨ ਦੀ ਤਸਕਰੀ ਲਈ ਨਵਾਂ ਜੁਗਾੜ ਅਪਣਾਈਆਂ। ਤਸਕਰ ਤੂੜੀ ਨਾਲ ਭਰੀ ਟਰਾਲੀ ਵਿੱਚ ਹੈਰੋਇਨ ਲੈ ਕੇ ਜਾ ਰਹੇ ਸਨ। ਜਦੋਂ ਪੁਲੀਸ ਨੇ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ਦਾ ਪਰਦਾਫਾਸ਼ ਹੋਇਆ।
ਪਿਛਲੇ 45 ਦਿਨਾਂ ਵਿੱਚ 147 ਕਿੱਲੋ ਹੈਰੋਇਨ ਬਰਾਮਦ
ਪਿਛਲੇ 45 ਦਿਨਾਂ ਵਿੱਚ ਐਸਐਸਓਸੀ ਫਾਜ਼ਿਲਕਾ ਦੀ ਟੀਮ ਨੇ 147 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਨਸ਼ਾ ਤਸਕਰੀ ਖ਼ਿਲਾਫ਼ ਕਾਫੀ ਸਖਤ ਹੋ ਗਈ ਹੈ। ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਅਜਿਹੇ 'ਚ ਤਸਕਰਾਂ ਨੇ ਆਪਣੀ ਰਣਨੀਤੀ 'ਚ ਥੋੜ੍ਹਾ ਬਦਲਾਅ ਕੀਤਾ ਹੈ। ਉਹ ਅਜਿਹੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਪੁਲਿਸ ਦਾ ਧਿਆਨ ਵੀ ਘੱਟ ਜਾਵੇਗਾ ਅਤੇ ਨਾਲ ਹੀ ਉਹ ਆਸਾਨੀ ਨਾਲ ਨਸ਼ੇ ਦੀ ਖੇਪ ਲੋਕਾਂ ਤੱਕ ਪਹੁੰਚਾ ਸਕਦੇ ਹਨ।
In an intelligence led operation against trans-border narcotic smuggling networks, SSOC Fazilka has recovered 15 Kg Heroin after arresting one drug trafficker
— DGP Punjab Police (@DGPPunjabPolice) September 9, 2023
Recovery was made during the search of a tractor trolley loaded with straw (1/2) pic.twitter.com/bIwjlTOVlh
ਆਏ ਦਿਨ ਨਵੇਂ ਜੁਗਾੜ ਲੱਭ ਰਹੇ ਨੇ ਨਸ਼ਾ ਤਸਕਰ
ਜ਼ਿਕਰ ਕਰ ਦਈਏ ਕਿ ਬਰਸਾਤ ਦੇ ਮੌਸਮ ਕਾਰਨ ਭਾਰਤ-ਪਾਕਿਸਤਾਨ ਵਿਚਾਲੇ ਵਹਿਣ ਵਾਲੇ ਦਰਿਆਵਾਂ ਦੀ ਵਰਤੋਂ ਵੀ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਪੁਲਿਸ ਨੇ ਥਾਂ-ਥਾਂ ਸਖ਼ਤੀ ਵਧਾ ਦਿੱਤੀ ਹੈ। ਦਿਹਾਤੀ ਵਿਜੀਲੈਂਸ ਕਮੇਟੀ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: Jalandhar News: LPU ਦੇ ਗੇਟ 'ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, 2 ਜ਼ਖ਼ਮੀ, 30 ਬਦਮਾਸ਼ਾਂ ਨੇ ਕੀਤਾ ਕਾਤਲਾਨਾ ਹਮਲਾ
ਇਹ ਵੀ ਪੜ੍ਹੋ:Punjab Police ਭਰਤੀ ਵਿਵਾਦ: ਸਿਰਫ਼ ਹਰਿਆਣਾ ਹੀ ਨਹੀਂ ਰਾਜਸਥਾਨ ਦੇ ਨੌਜਵਾਨ ਵੀ ਹੋ ਗਏ ਭਰਤੀ, ਆਖਰ ਕੀ ਹੈ ਪੂਰਾ ਮਾਮਲਾ ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।