(Source: ECI/ABP News)
Punjab news: ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ
ਸਕੱਤਰ ਰੈਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਾਲ 2009 ਤੋਂ ਪੰਘੂੜਾ ਸਥਾਪਿਤ ਕੀਤਾ ਹੋਇਆ ਹੈ।
![Punjab news: ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ newborn girl was found in the cradle of the Indian Red Cross Society Punjab news: ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ](https://feeds.abplive.com/onecms/images/uploaded-images/2024/02/12/f2278f81d264b7ddcb3ad6e6d3ed68541707746490304647_original.jpeg?impolicy=abp_cdn&imwidth=1200&height=675)
Bathinda news: ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਮਹੰਤ ਗੁਰਬੰਤਾ ਦਾਸ ਸਪੈਸ਼ਲਾਈਜਡ ਸਕੂਲ ਵਿਖੇ ਸਥਾਪਤ ਕੀਤੇ ਗਏ ਪੰਘੂੜੇ ਚ ਇੱਕ ਨਵਜੰਮੀ ਬੱਚੀ ਮਿਲੀ ਹੈ। ਜਿਸ ਨੂੰ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ, ਬਠਿੰਡਾ ਵਿਖੇ ਬੱਚਾ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: Ludhiana News: ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 33 'ਚ ਨਵੇਂ ਟਿਊਬਵੈਲ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
ਮੈਡੀਕਲ ਫਿਟਨਿਸ ਉਪਰੰਤ ਅੱਜ ਇੱਥੇ ਸਮਾਜਿਕ ਨਿਆਂ, ਅਧਿਕਾਰਤਾ ਘੱਟ ਗਿਣਤੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਬੱਚੀ ਨੂੰ ਅੱਜ ਇੱਥੇ ਰੈੱਡ ਕਰਾਸ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਨੂੰ ਬੱਚੀ ਦੀ ਸਾਂਭ-ਸੰਭਾਲ ਲਈ ਸਪੁਰਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਮੌਕੇ 'ਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉੱਥੇ ਹੀ ਸਕੱਤਰ ਰੈਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਾਲ 2009 ਤੋਂ ਪੰਘੂੜਾ ਸਥਾਪਿਤ ਕੀਤਾ ਹੋਇਆ ਹੈ। ਇਸ ਪੰਘੂੜੇ ਵਿੱਚ ਹੁਣ ਤੱਕ 69 ਨਵਜੰਮੇ ਬੱਚੇ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ 10 ਲੜਕੇ ਅਤੇ 59 ਲੜਕੀਆਂ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਤੇ ਹੋਰ ਸਟਾਫ਼ ਹਾਜ਼ਰ ਸੀ।
ਇਹ ਵੀ ਪੜ੍ਹੋ: Ludhiana News: ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਦੋ ਪਰਵਾਸੀ ਕਲਾਕਾਰਾਂ ਦਾ ਸਨਮਾਨ, ਜਾਣੋ ਜਾਣਕਾਰੀ
ਇਹ ਵੀ ਪੜ੍ਹੋ: Ludhiana News: ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 33 'ਚ ਨਵੇਂ ਟਿਊਬਵੈਲ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)