ਪੜਚੋਲ ਕਰੋ

ਤਿੰਨ ਜਾਇਦਾਦਾਂ ਕੁਰਕ, ਰੈੱਡ ਕਾਰਨਰ ਨੋਟਿਸ, ਜਾਣੋ ਗੁਰਪਤਵੰਤ ਪੰਨੂ ਖ਼ਿਲਾਫ਼ ਹੁਣ ਤੱਕ NIA ਨੇ ਕੀ ਕਾਰਵਾਈ ਕੀਤੀ ?

NIA Action on Pannun: NIA ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਛੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਏਜੰਸੀ ਨੇ ਪੰਨੂ ਦੀਆਂ ਤਿੰਨ ਜਾਇਦਾਦਾਂ ਕੁਰਕ ਕੀਤੀਆਂ ਹਨ।

ਕੌਮੀ ਜਾਂਚ ਏਜੰਸੀ (NIA) ਖਾਲਿਸਤਾਨੀ ਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਛੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਐਨਆਈਏ ਨੇ ਪੰਨੂ ਦੀਆਂ ਤਿੰਨ ਜਾਇਦਾਦਾਂ ਵੀ ਕੁਰਕ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਚੰਡੀਗੜ੍ਹ ਅਤੇ ਦੋ ਅੰਮ੍ਰਿਤਸਰ ਵਿੱਚ ਹਨ। ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਹ ਅਜੇ ਤੱਕ ਸਫਲ ਨਹੀਂ ਹੋਇਆ ਹੈ।

ਇਸ ਦੇ ਨਾਲ ਹੀ ਪਿਛਲੇ ਸਾਲ ਕੈਨੇਡਾ 'ਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਖਿਲਾਫ NIA ਨੇ 9 ਮਾਮਲੇ ਦਰਜ ਕੀਤੇ ਹਨ। ਨਿੱਝਰ ਦੀ ਮੌਤ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਤੋਂ ਉਸ ਦਾ ਮੌਤ ਦਾ ਸਰਟੀਫਿਕੇਟ ਮੰਗਿਆ ਸੀ ਪਰ ਕੈਨੇਡਾ ਨੇ ਮੌਤ ਦਾ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਰੈੱਡ ਕਾਰਨਰ ਨੋਟਿਸ ਕੀ ਹੈ

ਗੁਰਪਤਵੰਤ ਸਿੰਘ ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਰੈੱਡ ਕਾਰਨਰ ਨੋਟਿਸ ਕਿਸ ਨੂੰ ਕਹਿੰਦੇ ਹਨ। ਪੰਨੂ ਪੁਲਿਸ ਤੇ ਜਾਂਚ ਏਜੰਸੀਆਂ ਤੋਂ ਬਚਣ ਲਈ ਕਿਸੇ ਹੋਰ ਦੇਸ਼ ਭੱਜ ਗਿਆ ਹੈ। ਦੁਨੀਆ ਭਰ ਦੀ ਪੁਲਿਸ ਅਜਿਹੇ ਅਪਰਾਧੀਆਂ ਬਾਰੇ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਚੌਕਸ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਦੋਸ਼ੀ ਹੈ। ਨਾ ਹੀ ਇਹ ਗ੍ਰਿਫਤਾਰੀ ਵਾਰੰਟ ਹੈ। ਇਹ ਨੋਟਿਸ ਉਸ ਵਿਅਕਤੀ ਦੇ ਖਿਲਾਫ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੋਟਿਸ ਰਾਹੀਂ ਉਸ ਵਿਅਕਤੀ ਦੇ ਜੁਰਮ ਦੱਸੇ ਜਾਂਦੇ ਹਨ ਤੇ ਜੇਕਰ ਉਹ ਫੜਿਆ ਜਾਂਦਾ ਹੈ ਤਾਂ ਉਸ ਨੂੰ ਉਸ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ।

ਏਅਰ ਇੰਡੀਆ ਦੀ ਫਲਾਈਟ 'ਚ ਸਫਰ ਨਾ ਕਰਨ ਦੀ ਧਮਕੀ

ਕੁਝ ਦਿਨ ਪਹਿਲਾਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ਦੀ ਫਲਾਈਟ 'ਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਹਮਲੇ ਹੋ ਸਕਦੇ ਹਨ। ਪੰਨੂ ਦੀਆਂ ਧਮਕੀਆਂ ਅਜਿਹੇ ਸਮੇਂ 'ਚ ਆਈਆਂ ਹਨ ਜਦੋਂ ਭਾਰਤੀ ਜਹਾਜ਼ਾਂ 'ਤੇ ਪਹਿਲਾਂ ਹੀ ਬੰਬ ਦੀ ਧਮਕੀ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਧਮਕੀਆਂ ਸਿਰਫ ਅਫਵਾਹਾਂ ਹੀ ਸਾਬਤ ਹੋਈਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਨੂ ਨੇ ਅਜਿਹੀ ਧਮਕੀ ਦਿੱਤੀ ਹੈ। ਪੰਨੂ ਨੇ ਸਾਲ 2023 ਵਿੱਚ ਵੀ ਅਜਿਹੀ ਧਮਕੀ ਦਿੱਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲਾਰੈਂਸ ਬਿਸ਼ਨੋਈ ਗੈਂਗ ਦੇ 7 ਸ਼ੂਟਰ ਗ੍ਰਿਫਤਾਰ, ਦਿੱਲੀ ਪੁਲਿਸ ਦੀ ਵੱਡੀ ਕਾਰਵਾਈ

ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਮੁਸੀਬਤ, ਪੰਜਾਬ 'ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਕੀਤਾ ਤਲਬ, ਇਸ ਦਿਨ ਹੋਏਗੀ ਸੁਣਵਾਈ

Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ

Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....

ABP Premium

ਵੀਡੀਓਜ਼

ਝੋਨੇ ਦੀ ਫ਼ਸਲ ਦਾ ਇਹ ਹਾਲ ਸੀਐਮ ਭਗਵੰਤ ਮਾਨ ਕਰਕੇ ਹੋਇਆ-ਕੈਪਟਨ ਅਮਰਿੰਦਰ ਸਿੰਘਆਪ ਦੇ ਪ੍ਰਿਤਪਾਲ ਸ਼ਰਮਾ ਨੇ CM Mann ਤੇ ਰਾਜਾ ਵੜਿੰਗ ਦੀ ਯਾਰੀ ਦੇ ਖੋਲੇ ਰਾਜ..ਪੰਜਾਬ ਦੀਆਂ ਸੜਕਾਂ 'ਤੇ ਹੋਇਆ ਚੱਕਾ ਜਾਮ, ਕਿਸਾਨਾਂ ਨੇ ਲਾਇਆ ਧਰਨਾDiwali 2024 | ਸੋਨੇ 'ਤੇ ਚਾਂਦੀ ਦੀਆਂ ਕੀਮਤਾਂ ਵੱਧਣ ਦੇ ਬਾਵਜੂਦ ਚਾਂਦੀ ਦੀਆਂ ਇਹ  ਚੀਜ਼ਾਂ ਦੀ ਵਧੀ ਮੰਗ | Dhanteras

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੈਂਸ ਬਿਸ਼ਨੋਈ ਗੈਂਗ ਦੇ 7 ਸ਼ੂਟਰ ਗ੍ਰਿਫਤਾਰ, ਦਿੱਲੀ ਪੁਲਿਸ ਦੀ ਵੱਡੀ ਕਾਰਵਾਈ
ਲਾਰੈਂਸ ਬਿਸ਼ਨੋਈ ਗੈਂਗ ਦੇ 7 ਸ਼ੂਟਰ ਗ੍ਰਿਫਤਾਰ, ਦਿੱਲੀ ਪੁਲਿਸ ਦੀ ਵੱਡੀ ਕਾਰਵਾਈ
ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਮੁਸੀਬਤ, ਪੰਜਾਬ 'ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਕੀਤਾ ਤਲਬ, ਇਸ ਦਿਨ ਹੋਏਗੀ ਸੁਣਵਾਈ
ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਮੁਸੀਬਤ, ਪੰਜਾਬ 'ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਕੀਤਾ ਤਲਬ, ਇਸ ਦਿਨ ਹੋਏਗੀ ਸੁਣਵਾਈ
Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ

Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ

Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?

Paddy Lifting Dispute: ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ, ਸੜਕਾਂ 'ਤੇ ਲੱਗਣਗੇ ਵੱਡੇ ਜਾਮ

Embed widget