ਕੈਪਟਨ ਨੇ ਅਕਾਲੀ ਦਲ ਦੇ ਫੈਸਲੇ ਨੂੰ ਦੱਸਿਆ ਮਜਬੂਰੀ, ਕਿਹਾ ਬਾਦਲਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨਡੀਏ ਛੱਡਣ ਦੇ ਅਕਾਲੀ ਦਲ ਦੇ ਫੈਸਲੇ ਨੂੰ ਬਾਦਲਾਂ ਲਈ ਰਾਜਨੀਤਿਕ ਮਜਬੂਰੀ ਤੋਂ ਇਲਾਵਾ ਕੁਝ ਵੀ ਨਹੀਂ ਦੱਸਿਆ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨਡੀਏ ਛੱਡਣ ਦੇ ਅਕਾਲੀ ਦਲ ਦੇ ਫੈਸਲੇ ਨੂੰ ਬਾਦਲਾਂ ਲਈ ਰਾਜਨੀਤਿਕ ਮਜਬੂਰੀ ਤੋਂ ਇਲਾਵਾ ਕੁਝ ਵੀ ਨਹੀਂ ਦੱਸਿਆ।ਕੈਪਟਨ ਨੇ ਕਿਹਾ ਕਿ ਖੇਤੀ ਬਿੱਲਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਜਨਤਕ ਆਲੋਚਨਾ ਤੋਂ ਬਾਅਦ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ।
Punjab CM Captain Amarinder Singh has termed Akali Dali's decision to quit NDA as nothing more than a desperate case of political compulsion for the Badals, who were effectively left with no other option after the BJP’s public criticism of the SAD over the farm bills: CMO https://t.co/95MUApUYxs pic.twitter.com/Fig70z9SA7
— ANI (@ANI) September 26, 2020
ਕੈਪਟਨ ਨੇ ਆਪਣੇ ਪਹਿਲੇ ਬਿਆਨ ਦਾ ਹਵਾਲਾ ਦਿੰਦੇ ਹੋਏ, ਜਿਸ ਵਿਚ ਉਨ੍ਹਾਂ ਨੇ ਇਸ਼ਾਰਾ ਕੀਤਾ ਸੀ ਕਿ ਜੇ NDA ਅਕਾਲੀਆਂ ਨੂੰ ਬਾਹਰ ਕੱਢ ਦੇਵੇਗੀ।ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਵਿਚ ਕੋਈ ਨੈਤਿਕ ਉੱਚਾਈ ਨਹੀਂ ਹੈ।ਕੈਪਟਨ ਨੇ ਕਿਹਾ ਕਿ, "ਅਕਾਲੀਆਂ ਕੋਲ ਕੋਈ ਹੋਰ ਚਾਰਾ ਨਹੀਂ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਪਸ਼ਟ ਕਰ ਚੁਕੀ ਸੀ ਕਿ ਖੇਤੀਬਾੜੀ ਬਿੱਲਾਂ ਦੀ ਭਲਾਈ ਬਾਰੇ ਕਿਸਾਨਾਂ ਨੂੰ ਯਕੀਨ ਦਿਵਾਉਣ ਵਿੱਚ ਅਕਾਲੀ ਦਲ ਅਸਫਲ ਰਹੀ ਹੈ ਅਤੇ ਉਨ੍ਹਾਂ ਇਸ ਦੇ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।"
Nothing moral about it, @Akali_Dal_ were left with no option but to quit NDA after @BJP4India leaders blamed them for failing to convince farmers about goodness of #AgricultureBills, says @capt_amarinder. Calls it culmination of @officeofssbadal & @HarsimratBadal_ web of lies. pic.twitter.com/w0hkLqJi0l
— Raveen Thukral (@RT_MediaAdvPbCM) September 26, 2020
ਮੁੱਖ ਮੰਤਰੀ ਨੇ ਕਿਹਾ ਕਿ ਐਨ.ਡੀ.ਏ. ਨੂੰ ਛੱਡਣ ਦਾ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ਉਨ੍ਹਾਂ ਦੇ ਝੂਠ ਅਤੇ ਧੋਖੇ ਦੀ ਗਾਥਾ ਸੀ, ਜਿਸ ਦੇ ਫਲਸਰੂਪ ਉਹ ਬਿੱਲਾਂ ਦੇ ਮੁੱਦੇ 'ਤੇ ਘਿਰ ਗਏ।





















