(Source: ECI/ABP News)
ਆਈਲੈਟਸ ਸੈਂਟਰਾਂ 'ਤੇ ਸ਼ਿਕੰਜਾ! ਰੇਡ ਮਗਰੋਂ ਨੋਟਿਸ ਜਾਰੀ, ਹੋਏਗਾ ਵੱਡਾ ਐਕਸ਼ਨ
ਅੱਜ ਆਈਲੈਟਸ ਸੈਂਟਰਾਂ 'ਤੇ ਰੇਡ ਕੀਤੀ ਗਈ। ਇਸ ਟੀਮ ਵਿੱਚ ਤਹਿਸੀਲਦਾਰ, ਈਓ ਨਗਰ ਕੌਂਸਲ ਤੇ ਹੋਰ ਮੈਂਬਰ ਸ਼ਾਮਲ ਸੀ। ਇਸ ਰੇਡ ਦੌਰਾਨ ਬਹੁਤੇ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਨਹੀਂ ਸਨ ਤੇ ਕੁਝ ਦੇ ਲਾਇਸੰਸਾਂ ਦੀ ਮਿਆਦ ਨਿਕਲ ਚੁੱਕੀ ਸੀ।
![ਆਈਲੈਟਸ ਸੈਂਟਰਾਂ 'ਤੇ ਸ਼ਿਕੰਜਾ! ਰੇਡ ਮਗਰੋਂ ਨੋਟਿਸ ਜਾਰੀ, ਹੋਏਗਾ ਵੱਡਾ ਐਕਸ਼ਨ Notice issued to IELTS center after raid in sri muktsar sahib ਆਈਲੈਟਸ ਸੈਂਟਰਾਂ 'ਤੇ ਸ਼ਿਕੰਜਾ! ਰੇਡ ਮਗਰੋਂ ਨੋਟਿਸ ਜਾਰੀ, ਹੋਏਗਾ ਵੱਡਾ ਐਕਸ਼ਨ](https://feeds.abplive.com/onecms/images/uploaded-images/2023/07/12/883af3558de105b9049c61f90aaf3f4e1689155957316647_original.png?impolicy=abp_cdn&imwidth=1200&height=675)
ਸ੍ਰੀ ਮੁਕਤਸਰ ਸਾਹਿਬ: ਪੰਜਾਬ ਅੰਦਰ ਆਈਲੈਟਸ ਸੈਂਟਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਕਮੀਆਂ ਵੀ ਸਾਹਮਣੇ ਆਈਆਂ ਹਨ। ਕਈ ਸੈਂਟਰ ਵਾਲਿਆਂ ਨੇ ਲਾਇਸੰਸ ਕਿਤੇ ਹੋਰ ਦਾ ਲਿਆ ਹੋਇਆ ਹੈ ਤੇ ਆਈਲੈਟਸ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਚਲਾ ਰਹੇ ਹਨ।
ਜਾਣਕਾਰੀ ਮੁਤਾਬਕ ਡੀਸੀ ਮੁਕਤਸਰ ਦੀਆਂ ਹਦਾਇਤਾਂ ਉੱਤੇ ਐਸਡੀਐਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ਗਈ ਟੀਮ ਵੱਲੋਂ ਅੱਜ ਆਈਲੈਟਸ ਸੈਂਟਰਾਂ 'ਤੇ ਰੇਡ ਕੀਤੀ ਗਈ। ਇਸ ਟੀਮ ਵਿੱਚ ਤਹਿਸੀਲਦਾਰ, ਈਓ ਨਗਰ ਕੌਂਸਲ ਤੇ ਹੋਰ ਮੈਂਬਰ ਸ਼ਾਮਲ ਸੀ। ਇਸ ਰੇਡ ਦੌਰਾਨ ਬਹੁਤੇ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਨਹੀਂ ਸਨ ਤੇ ਕੁਝ ਦੇ ਲਾਇਸੰਸਾਂ ਦੀ ਮਿਆਦ ਨਿਕਲ ਚੁੱਕੀ ਸੀ।
ਇਹ ਵੀ ਪੜ੍ਹੋ: ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡਾਂ ਤੇ ਇਲਾਕੇ ਦੇ ਲੋਕਾਂ ਵਿਚਾਲੇ ਝੜਪ
ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਤਹਿਸੀਲਦਾਰ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਅੱਜ ਸਾਰੇ ਆਈਲੈਟਸ ਸੈਂਟਰਾਂ ਦੇ ਲਾਇਸੰਸ ਤੇ ਫਾਇਰ ਐਨਓਸੀ (NOC) ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਤੋਂ ਇੱਕ-ਇੱਕ ਸਟੂਡੈਂਟ ਦਾ ਡਾਟਾ ਇਕੱਠਾ ਕਰ ਰਹੇ ਹਾਂ ਤੇ ਕਿੰਨਾ-ਕਿੰਨਾ ਉਪਰ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਤੇ ਵੱਖਰਾ ਐਕਸ਼ਨ ਲਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਕਈ ਸੈਂਟਰ ਵਾਲਿਆਂ ਨੇ ਲਾਇਸੰਸ ਕਿਤੇ ਹੋਰ ਦਾ ਲਿਆ ਹੋਇਆ ਹੈ ਤੇ ਆਈਲੈਟਸ ਉਹ ਇੱਥੇ ਚਲਾ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਆਪਣੇ ਲਾਇਸੰਸ ਰੀਨਿਊ ਨਹੀਂ ਕਰਵਾਏ ਤੇ ਕੁਝ ਸੈਂਟਰ ਕੋਲ ਲਾਇਸੈਂਸ ਨਹੀਂ ਹਨ। ਇਸ ਦੇ ਚੱਲਦਿਆਂ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੈਂਟਰ ਵਾਲਾ ਫਾਈਲ ਭਰਨ ਲਈ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਤਾਂ ਉਹ ਇਹ ਮਾਮਲਾ ਸਾਡੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸੈਂਟਰ ਵਾਲੇ ਬੱਚਿਆਂ ਤੋਂ ਕੈਸ਼ ਪੈਸੇ ਲੈ ਲੈਂਦੇ ਹਨ ਜੋ ਰਿਕਾਰਡ ਵਿੱਚ ਨਹੀਂ ਦਿਖਾਉਂਦੇ ਹਨ। ਸੈਂਟਰ ਵਾਲਿਆਂ ਤੋਂ ਰਿਕਾਰਡ ਮੰਗਿਆ ਗਿਆ ਹੈ ਅਤੇ ਰਿਕਾਰਡ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਮਜੀਠ ਮੰਡੀ ਬੈਂਕ ਬਾਹਰ ਚੱਲੀਆਂ ਗੋਲੀਆਂ, ਜ਼ਖਮੀ ਨੌਜਵਾਨ ਹਸਪਤਾਲ ਦਾਖਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)