Exit Poll 2024: ਪੰਜਾਬ 'ਚ ਆਪ ਤੇ ਕਾਂਗਰਸ ਨੇ ਨਕਾਰਿਆ ਐਗਜ਼ਿਟ ਪੋਲ, ਕਿਹਾ-4 ਜੂਨ ਨੂੰ ਸਰਕਾਰ ਤਾਂ I.N.D.I.A ਦੀ ਹੀ ਬਣੇਗੀ, ਇਹ ਤਾਂ....!
ਕੰਗ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਭਾਜਪਾ ਦੱਖਣ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਦੀਆਂ 25 ਸੀਟਾਂ 'ਚੋਂ ਭਾਜਪਾ ਸਿਰਫ 5 'ਤੇ ਹੀ ਜਿੱਤ ਹਾਸਲ ਕਰ ਰਹੀ ਹੈ। ਇਸ ਦੇ ਨਾਲ ਹੀ ਬਿਹਾਰ 'ਚ ਭਾਜਪਾ ਦੇ ਵੋਟ ਹਿੱਸੇ 'ਚ ਭਾਰੀ ਕਮੀ ਆਵੇਗੀ
Exit Poll 2024: ਐਗਜ਼ਿਟ ਪੋਲ 'ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ 'ਆਪ' ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਭਰੋਸੇਯੋਗ ਨਹੀਂ ਹੈ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ, ਲੋਕ ਐਨਡੀਏ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ ਅਤੇ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ।
#WATCH | Mohali, Punjab: On exit polls for #LokSabhaElections2024, AAP candidate from Anandpur Sahib Lok Sabha seat Malvinder Singh Kang says, "The credibility of exit polls is not trustworthy...AAP will win all 13 Lok Sabha seats in Punjab...The public will vote NDA out of… pic.twitter.com/8sE847LVKc
— ANI (@ANI) June 2, 2024
ਕੰਗ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਭਾਜਪਾ ਦੱਖਣ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਦੀਆਂ 25 ਸੀਟਾਂ 'ਚੋਂ ਭਾਜਪਾ ਸਿਰਫ 5 'ਤੇ ਹੀ ਜਿੱਤ ਹਾਸਲ ਕਰ ਰਹੀ ਹੈ। ਇਸ ਦੇ ਨਾਲ ਹੀ ਬਿਹਾਰ 'ਚ ਭਾਜਪਾ ਦੇ ਵੋਟ ਹਿੱਸੇ 'ਚ ਭਾਰੀ ਕਮੀ ਆਵੇਗੀ ਅਤੇ ਕਰਨਾਟਕ 'ਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਭਾਜਪਾ ਕੋਲ ਸਿਰਫ਼ 50% ਸੀਟਾਂ ਬਚੀਆਂ ਹਨ। ਭਾਜਪਾ ਨੂੰ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਵੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
#WATCH | Amritsar, Punjab: On exit polls for #LokSabhaElections2024, Congress MP and candidate from Amritsar Lok Sabha constituency, Gurjeet Singh Aujila says, "On 4th June, the government of INDIA alliance will be formed..." pic.twitter.com/5bU6qLzfFS
— ANI (@ANI) June 2, 2024
ਐਗਜ਼ਿਟ ਪੋਲ 'ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਿਲਾ ਨੇ ਕਿਹਾ ਕਿ ਭਾਰਤ ਵਿਚ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।