Ferozepur News :ਫਿਰੋਜ਼ਪੁਰ ਦੇ ਨਿੱਜੀ ਸਕੂਲ ਵੱਲੋਂ ਵਾਧੂ ਫੀਸਾਂ ਵਸੂਲਣ ਦੇ ਵਿਰੋਧ 'ਚ ਬੱਚਿਆਂ ਦੇ ਮਾਪਿਆਂ ਨੇ ਸਕੂਲ 'ਚ ਕੀਤਾ ਹੰਗਾਮਾ
Ferozepur News : ਫਿਰੋਜ਼ਪੁਰ ਸ਼ਹਿਰ ਦੇ ਨਿੱਜੀ ਸਕੂਲ ਵੱਲੋਂ ਵਾਧੂ ਫੀਸਾਂ ਵਸੂਲਣ ਦੇ ਵਿਰੋਧ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ 'ਚ ਹੰਗਾਮਾ ਕੀਤਾ ਹੈ। ਦਰਅਸਲ 'ਚ ਵਾਧੂ ਫੀਸਾਂ ਨਾ ਦੇਣ ਕਰਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਪੇਪਰਾਂ 'ਚ ਬੈਠਣ ਨਹੀਂ ਦਿੱਤਾ। ਬੱਚੇ ਤਰਲੇ ਪਾ
ਫਿਰੋਜ਼ਪੁਰ (Ferozepur ) ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ , ਜਦ ਸਕੂਲ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪੇਪਰਾਂ 'ਚ ਬਿਠਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਨੰਨ੍ਹੇ ਵਿਦਿਆਰਥੀ ਰੋ -ਰੋ ਕੇ ਤਰਲੇ ਪਾ ਰਹੇ ਸਨ ਪਰ ਨਿੱਜੀ ਸਕੂਲ ਦੇ ਅਧਿਆਪਕ ਫੀਸ ਜਮਾਂ ਕਰਵਾਉਣ ਦੀ ਗੱਲ ਕਰ ਰਹੇ ਸਨ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਕੂਲ ਦੀਆਂ ਜਾਇਜ਼ ਫੀਸਾਂ ਉਹ ਦੇ ਰਹੇ ਹਨ ।
ਇਹ ਵੀ ਪੜ੍ਹੋ : ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ, ਸਿਰਾਂ 'ਤੇ ਰੱਖਿਆ ਇਨਾਮ
ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਕੂਲ ਦੀਆਂ ਜਾਇਜ਼ ਫੀਸਾਂ ਉਹ ਦੇ ਰਹੇ ਹਨ ਪਰ ਸਕੂਲ ਅਮਲੇ ਵੱਲੋਂ ਵਿਦਿਆਰਥੀਆਂ ਉੱਪਰ ਵਾਧੂ ਫੀਸਾਂ ਥੋਪੀਆਂ ਜਾ ਰਹੀਆਂ ਹਨ। ਵਾਧੂ ਫੀਸਾਂ ਨਾ ਦੇਣ ਕਰਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਪੇਪਰਾਂ 'ਚ ਬੈਠਣ ਨਹੀਂ ਦਿੱਤਾ। ਬੱਚੇ ਤਰਲੇ ਪਾ ਰਹੇ ਸੀ ਪਰ ਅਧਿਆਪਕਾਂ ਨੂੰ ਬੱਚਿਆਂ 'ਤੇ ਤਰਸ ਨਹੀਂ ਆਇਆ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।