Khelo India Scheme : ਖੇਡਾਂ ਦੇ ਨਾਮ 'ਤੇ ਪੰਜਾਬੀਆਂ ਨਾਲ ਕੇਂਦਰ ਸਰਕਾਰ ਦਾ ਇੱਕ ਹੋਰ ਧੱਕਾ, ਕਾਂਗਰਸ ਨੇ ਸੂਬਤ ਲਿਆਂਦੇ ਸਾਹਮਣੇ
Khelo India Scheme : ਖੇਲੋ ਇੰਡੀਆ ਸਕੀਮ ਤਹਿਤ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਜੋ ਫੰਡ ਜਾਰੀ ਕੀਤੇ ਸਨ ਉਹਨਾਂ 'ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਖੇਡ ਮੰਤਰੀ ਪਰਗਟ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ।
Khelo India Scheme : ਖੇਲੋ ਇੰਡੀਆ ਸਕੀਮ ਤਹਿਤ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਜੋ ਫੰਡ ਜਾਰੀ ਕੀਤੇ ਸਨ ਉਹਨਾਂ 'ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਖੇਡ ਮੰਤਰੀ ਪਰਗਟ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੈਰ ਭਾਜਪਾ ਖਾਸ ਕਰਕੇ ਪੰਜਾਬ ਨਾਲ ਵਿੱਤਕਰਾ ਕਰਦੀ ਆ ਰਹੀ ਹੈ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਵਿੱਚ ਪੰਜਾਬ ਅਤੇ ਹਰਿਆਣਾ ਸੂਬਿਆਂ ਨੇ ਕੁੱਲ ਮਿਲਾ ਕੇ 48 ਐਥਲੀਟਾਂ ਨੂੰ ਵੱਖ ਵੱਖ ਇਵੈਂਟਾਂ 'ਚ ਭੇਜਿਆ ਹੈ। ਇਸ ਦੇ ਬਾਵਜੂਦ ਦੋਵਾਂ ਸੂਬਿਆਂ ਨੂੰ ਬਾਕੀਆਂ ਨਾਲੋ ਘੱਟ ਫੰਡ ਦਿੱਤੇ ਗਏ। ਉਹਨਾਂ ਨੇ ਖੋਲੇ ਇੰਡੀਆ ਫੰਡਾਂ ਦੀ ਲਿਸਟ ਸਾਂਝੀ ਕਰਕੇ ਕਿਹਾ ਕਿ ਪੰਜਾਬ ਨੂੰ ਸਿਰਫ਼ 78 ਕਰੋੜ ਰੁਪਏ ਅਤੇ ਹਰਿਆਣਾ ਨੂੰ 66 ਕਰੋੜ ਰੁਪਏ ਹੀ ਦਿੱਤੇ ਹਨ।
ਕੇਂਦਰ ਦੀ ਮੋਦੀ ਸਰਕਾਰ ਨੇ ਯੂਪੀ ਨੂੰ 438 ਕਰੋੜ ਰੁਪਏ ਅਤੇ ਗੁਜਰਾਤ ਨੂੰ 426 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਜਦਕਿ ਇਹਨਾਂ ਦੋਵਾਂ ਸੂਬਿਆਂ ਨੇ ਕੁੱਲ ਮਿਲਾ ਕੇ ਸਿਰਫ਼ 9 ਐਥਲੀਟਾਂ ਨੂੰ ਹੀ ਪੈਰਿਸ ਓਲੰਪਿਕ 'ਚ ਭੇਜਿਆ ਹੈ। ਕੀ ਇਹ ਪੱਖਪਾਤੀ ਵੰਡ ਨਹੀਂ ਹੈ? ਭਾਜਪਾ ਦੀ ਸਰਕਾਰ ਬਾਕੀ ਰਾਜਾਂ ਨਾਲ ਇਹ ਵਿਤਕਰਾ ਕਦੋਂ ਤੱਕ ਜਾਰੀ ਰੱਖੇਗੀ?
ਖੇਲੋ ਇੰਡੀਆ ਸਕੀਮ ਤਹਿਤ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਯੂਟੀ ਨੂੰ ਕੁੱਲ 2168.78 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ। ਇਹਨਾਂ ਵਿੱਚ ਸਭ ਤੋਂ ਵੱਧ ਉੱਤਰ ਪ੍ਰਦੇਸ਼ ਨੂੰ 438 ਕਰੋੜ ਰੁਪਏ ਮਿਲੇ ਹਨ ਅਤੇ ਦੂਜੇ ਨੰਬਰ 'ਤੇ ਗੁਜਰਾਤ ਦਾ ਸੂਬਾ ਆਉਂਦਾ ਹੈ ਜਿਸ ਨੂੰ 426 ਕਰੋੜ ਰੁਪਏ ਮਿਲੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l