(Source: ECI/ABP News)
Pathankot News: ਪਠਾਨਕੋਟ 'ਚ ਆਣ ਵੜੇ 7 ਸ਼ੱਕੀ ਲੋਕ! ਪੁਲਿਸ ਨੂੰ ਭਾਜੜਾਂ, ਚੱਪੇ-ਚੱਪੇ ਦੀ ਤਲਾਸ਼ੀ
ਪਠਾਨਕੋਟ ਦੇ ਫਾਗਤੋਲੀ ਪਿੰਡ 'ਚ ਮੰਗਲਵਾਰ ਦੇਰ ਰਾਤ ਸੱਤ ਸ਼ੱਕੀ ਲੋਕਾਂ ਨੂੰ ਦੇਖਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
![Pathankot News: ਪਠਾਨਕੋਟ 'ਚ ਆਣ ਵੜੇ 7 ਸ਼ੱਕੀ ਲੋਕ! ਪੁਲਿਸ ਨੂੰ ਭਾਜੜਾਂ, ਚੱਪੇ-ਚੱਪੇ ਦੀ ਤਲਾਸ਼ੀ Pathankot News 7 suspicious people arrived in Pathankot Bajjars, police alert Pathankot News: ਪਠਾਨਕੋਟ 'ਚ ਆਣ ਵੜੇ 7 ਸ਼ੱਕੀ ਲੋਕ! ਪੁਲਿਸ ਨੂੰ ਭਾਜੜਾਂ, ਚੱਪੇ-ਚੱਪੇ ਦੀ ਤਲਾਸ਼ੀ](https://feeds.abplive.com/onecms/images/uploaded-images/2024/07/24/39d4b096602571c3fabe95c8c22e53961721801910115995_original.jpg?impolicy=abp_cdn&imwidth=1200&height=675)
Pathankot Suspect Movement: ਪਠਾਨਕੋਟ ਦੇ ਫਾਗਤੋਲੀ ਪਿੰਡ 'ਚ ਮੰਗਲਵਾਰ ਦੇਰ ਰਾਤ ਸੱਤ ਸ਼ੱਕੀ ਲੋਕਾਂ ਨੂੰ ਦੇਖਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਬੁੱਧਵਾਰ ਨੂੰ ਵੀ ਸੁਰੱਖਿਆ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਅਜੇ ਤੱਕ ਮੁਲਜ਼ਮਾਂ ਦਾ ਦਾ ਕੋਈ ਪਤਾ ਨਹੀਂ ਲੱਗਾ।
ਪਿੰਡ ਫਾਗਤੋਲੀ ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ ਘਰ ਅੰਦਰ ਦਾਖਲ ਹੋਏ ਤੇ ਪਾਣੀ ਮੰਗਿਆ। ਉਹ ਪਾਣੀ ਪੀਣ ਤੋਂ ਬਾਅਦ ਫਿਰ ਜੰਗਲ ਵਿੱਚ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ 7 ਵਜੇ ਦੇ ਕਰੀਬ 7 ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੇ ਆਧਾਰ 'ਤੇ ਅਸੀਂ ਤਲਾਸ਼ੀ ਮੁਹਿੰਮ ਚਲਾ ਰਹੇ ਹਾਂ। ਇਹ ਲੋਕ ਮਜ਼ਦੂਰ ਵੀ ਹੋ ਸਕਦੇ ਹਨ ਕਿਉਂਕਿ ਪਿੱਛੇ ਜੰਗਲੀ ਖੇਤਰ ਹੈ ਤੇ ਉੱਥੇ ਮਜ਼ਦੂਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਨੂੰ ਦੇਖ ਕੇ ਕੰਮ ਕਰ ਰਹੇ ਹਾਂ। ਇਸ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ 'ਚ ਲਗਾਤਾਰ ਸ਼ੱਕੀ ਲੋਕਾਂ ਦੀ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਪੁਲਿਸ ਲਗਾਤਾਰ ਚੌਕਸ ਹੈ। ਦੋ ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀਆਂ ਨੇ ਇੱਕ ਘਰ ਵਿੱਚ ਜਾ ਕੇ ਰੋਟੀ ਮੰਗੀ ਸੀ। ਇਸ ਤੋਂ ਬਾਅਦ ਬੇਹੜੀਆ ਪਿੰਡ 'ਚ ਦੋ ਸ਼ੱਕੀ ਵਿਅਕਤੀ ਦੇਖੇ ਗਏ ਸੀ।
ਸੁਜਾਨਪੁਰ ਦੇ ਪਿੰਡ ਚੱਕ ਮਾਧੋ ਸਿੰਘ ਵਿੱਚ ਵੀ ਫੌਜ ਦੀ ਵਰਦੀ ਵਿੱਚ ਚਾਰ ਸ਼ੱਕੀ ਵਿਅਕਤੀ ਦੇਖੇ ਗਏ ਸੀ। ਉਨ੍ਹਾਂ ਕੋਲ ਹਥਿਆਰ ਵੀ ਸਨ। ਹਾਲਾਂਕਿ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਵਰਦੀ ਵਾਲੇ ਵਿਅਕਤੀ ਬੀਐਸਐਫ ਦੇ ਜਵਾਨ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)