ਪੁਲਿਸ ਨੇ ਅਫੀਮ ਦੀ ਖੇਪ ਨਾਲ ਫੜ੍ਹੇ ਤਸਕਰਾਂ ਨੂੰ ਹੋਟਲ 'ਚ ਰੱਖਿਆ, ਰਾਤ ਇੱਕ ਹੱਥਕੜੀ ਸਣੇ ਹੋਇਆ ਫਰਾਰ
ਨਾਰਕੋਟਿਕ ਕੰਟਰੋਲ ਬਿਊਰੋ ਅਧਿਕਾਰੀਆਂ ਨੇ ਸਾਢੇ ਤਿੰਨ ਕਿਲੋ ਅਫੀਮ ਨਾਲ ਫੜੇ ਗਏ ਦੋ ਵਿਅਕਤੀਆਂ ਨੂੰ ਰਾਤ ਹੋਟਲ ਵਿੱਚ ਰੱਖਿਆ ਗਿਆ। ਅਫੀਮ ਸਣੇ ਫੜੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਮੁਲਜ਼ਮ ਰਾਜੇਸ਼ ਕੁਮਾਰ ਵਾਸੀ ਸੀਕਰ ਹੱਥਕੜੀ ਸਣੇ ਫਰਾਰ ਹੋ ਗਿਆ।
Bathinda News: ਬਟਿੰਡਾ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਅਧਿਕਾਰੀਆਂ ਨੇ ਸਾਢੇ ਤਿੰਨ ਕਿਲੋ ਅਫੀਮ ਦੀ ਖੇਪ ਨਾਲ ਫੜੇ ਗਏ ਦੋ ਵਿਅਕਤੀਆਂ ਨੂੰ ਰਾਤ ਹੋਟਲ ਵਿੱਚ ਰੱਖਿਆ ਗਿਆ। ਅਫੀਮ ਸਣੇ ਫੜੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਮੁਲਜ਼ਮ ਰਾਜੇਸ਼ ਕੁਮਾਰ ਵਾਸੀ ਸੀਕਰ ਹੱਥਕੜੀ ਸਣੇ ਫਰਾਰ ਹੋ ਗਿਆ।
ਹੋਰ ਪੜ੍ਹੋ : Flood in Punjab: ਪੰਜਾਬ 'ਚ ਵਿਗੜ ਸਕਦੇ ਹੋਰ ਹਾਲਾਤ, ਪੌਂਗ ਡੈਮ ਤੇ ਭਾਖੜਾ ਡੈਮ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ
ਉਧਰ, ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦੇ ਬਿਆਨਾਂ 'ਤੇ ਸਿਵਲ ਲਾਇਨ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਨੇ ਸਾਢੇ ਤਿੰਨ ਕਿਲੋ ਅਫ਼ੀਮ ਨਾਲ ਦੋ ਮੁਲਜ਼ਮਾਂ ਨੂੰ ਟੋਲ ਪਲਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਮਾਲ ਮੁਕੱਦਮਾ ਸੀਲ ਕਰਨ ਤੇ ਜਮਾਂ ਕਰਾਉਣ ਵਿੱਚ ਦੇਰੀ ਹੋਣ ਕਾਰਨ ਮੁਲਜ਼ਮਾਂ ਨੂੰ ਲੈ ਕੇ ਪੁਲਿਸ ਪਾਰਟੀ ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਰੁਕੀ ਸੀ ਜਿੱਥੋਂ ਮੁਲਜ਼ਮ ਰਾਜੇਸ਼ ਕੁਮਾਰ ਵਾਸੀ ਸੀਕਰ ਹੱਥਕੜੀ ਸਣੇ ਫਰਾਰ ਹੋ ਗਿਆ।
ਸਿਵਲ ਲਾਈਨ ਪੁਲਿਸ ਨੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀ ਬਲਵੰਤ ਰਾਏ ਦੀ ਸ਼ਿਕਾਇਤ 'ਤੇ ਮਾਮਲਾ ਕਰ ਲਿਆ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ : Flood in Punjab: ਪੰਜਾਬ 'ਚ ਵਿਗੜ ਸਕਦੇ ਹੋਰ ਹਾਲਾਤ, ਪੌਂਗ ਡੈਮ ਤੇ ਭਾਖੜਾ ਡੈਮ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ