ਪੜਚੋਲ ਕਰੋ
(Source: ECI/ABP News)
16 ਸਾਲਾ ਲੜਕੀ ਦੀ ਮੌਤ ਦੇ ਰਾਜ਼ ਤੋਂ ਪੁਲਿਸ ਨੇ ਚੁੱਕਿਆ ਪਰਦਾ, ਫਰਾਰ ਡਾਕਟਰ ਜੋੜੇ ਖ਼ਿਲਾਫ਼ ਕੇਸ ਦਰਜ
ਕੁਝ ਦਿਨ ਪਹਿਲਾਂ 16 ਸਾਲਾ ਲੜਕੀ ਵਲੋਂ ਬੁੱਧਵਾਰ 14 ਅਕਤੂਬਰ ਨੂੰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਰ ਇਸ ਮਾਮਲੇ 'ਚ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਉਸਨੂੰ ਮਾਰਿਆ ਗਿਆ ਹੈ।
![16 ਸਾਲਾ ਲੜਕੀ ਦੀ ਮੌਤ ਦੇ ਰਾਜ਼ ਤੋਂ ਪੁਲਿਸ ਨੇ ਚੁੱਕਿਆ ਪਰਦਾ, ਫਰਾਰ ਡਾਕਟਰ ਜੋੜੇ ਖ਼ਿਲਾਫ਼ ਕੇਸ ਦਰਜ Police unveil 16-year-old girl death case in Gurdaspur, case registered against doctor couple 16 ਸਾਲਾ ਲੜਕੀ ਦੀ ਮੌਤ ਦੇ ਰਾਜ਼ ਤੋਂ ਪੁਲਿਸ ਨੇ ਚੁੱਕਿਆ ਪਰਦਾ, ਫਰਾਰ ਡਾਕਟਰ ਜੋੜੇ ਖ਼ਿਲਾਫ਼ ਕੇਸ ਦਰਜ](https://static.abplive.com/wp-content/uploads/sites/5/2020/04/19152304/suicide.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਧਾਰੀਵਾਲ 'ਚ ਚੰਡੀਗੜ੍ਹ ਦੇ ਮਨੀਮਾਜਰਾ ਤੋਂ ਡਾਕਟਰ ਜੋੜੇ ਨਾਲ ਆਈ ਕੇਅਰਟੇਕਰ ਦਾ ਕੰਮ ਕਰਨ ਵਾਲੀ ਲੜਕੀ ਦੀ ਲਾਸ਼ ਕੁਝ ਦਿਨਾਂ ਪਹਿਲਾਂ ਪੱਖੇ ਨਾਲ ਲਟਕੀ ਮਿਲੀ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ 16 ਸਾਲਾ ਲੜਕੀ ਵਲੋਂ ਬੁੱਧਵਾਰ 14 ਅਕਤੂਬਰ ਨੂੰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਰ ਇਸ ਮਾਮਲੇ 'ਚ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਉਸਨੂੰ ਮਾਰਿਆ ਗਿਆ ਹੈ।
ਇਸ ਮਾਮਲੇ 'ਤੇ ਸ਼ੱਕੀ ਡਾਕਟਰ ਜੋੜੇ ਨੇ ਕਿਹਾ ਕਿ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਧਾਰੀਵਾਲ ਦੇ ਥਾਣੇ ਦੇ ਐਸਐਚਓ ਮੰਜੀਤ ਸਿੰਘ ਨੇ ਕਿਹਾ ਕਿ ਮਾਮਲੇ 'ਚ ਡਾਕਟਰ ਜੋੜੇ ਖ਼ਿਲਾਫ਼ ਧਾਰਾ 306 ਸਮੇਤ ਧਾਰਾ 201, 323 ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਵਾਈ ਸ਼ੁਰੂ ਕਰ ਦਿੱਤੀ ਹੈ।
ਖੁਦਕੁਸ਼ੀ ਦੇ ਮਾਮਲੇ 'ਚ ਲੜਕੀ ਦੇ ਭਰਾ ਸੁਨੀਲ ਅਤੇ ਭੈਣ ਗੀਤਾ ਨੇ ਦੋਸ਼ ਲਾਇਆ ਕਿ ਪਹਿਲਾਂ ਡਾਕਟਰ ਦੀ ਪਤਨੀ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰਦੀ ਸੀ। ਉਸਨੇ ਦੱਸਿਆ ਕਿ ਉਸਦੀ ਭੈਣ ਪਿਛਲੇ 4 ਸਾਲਾਂ ਤੋਂ ਡਾਕਟਰ ਜੋੜੇ ਨਾਲ ਕੰਮ ਕਰ ਰਹੀ ਸੀ। ਦੋਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਡਾਕਟਰ ਜੋੜਾ ਮ੍ਰਿਤਕਾ ਨੂੰ ਬਗੈਰ ਪਰਿਵਾਰ ਨੂੰ ਦੱਸੇ ਚੰਡੀਗੜ੍ਹ ਤੋਂ ਧਾਰੀਵਾਲ ਲੈ ਆਇਆ ਸੀ।
ED ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੇ ਬੇਟੇ ਨੂੰ ਭੇਜਿਆ ਸਮਨ
Stubble Burning: ਪੰਜਾਬ 'ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ 'ਤੇ ਭੜਕ ਰਹੇ ਨੇ ਕਿਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![16 ਸਾਲਾ ਲੜਕੀ ਦੀ ਮੌਤ ਦੇ ਰਾਜ਼ ਤੋਂ ਪੁਲਿਸ ਨੇ ਚੁੱਕਿਆ ਪਰਦਾ, ਫਰਾਰ ਡਾਕਟਰ ਜੋੜੇ ਖ਼ਿਲਾਫ਼ ਕੇਸ ਦਰਜ](https://static.abplive.com/wp-content/uploads/sites/5/2020/10/24170339/Dhariwal-death-case-2.jpg)
![16 ਸਾਲਾ ਲੜਕੀ ਦੀ ਮੌਤ ਦੇ ਰਾਜ਼ ਤੋਂ ਪੁਲਿਸ ਨੇ ਚੁੱਕਿਆ ਪਰਦਾ, ਫਰਾਰ ਡਾਕਟਰ ਜੋੜੇ ਖ਼ਿਲਾਫ਼ ਕੇਸ ਦਰਜ](https://static.abplive.com/wp-content/uploads/sites/5/2020/10/24170407/Dhariwal-death-case-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)