ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਲੁਧਿਆਣੇ 'ਚ ਸਿੱਧੂ ਦੇ ਪੋਸਟਰ ਪਾੜੇ
ਸਿੱਧੂ ਅਤੇ ਕੈਪਟਨ ਦੇ ਸਮਰਥਕ ਇੱਕ ਦੂਜੇ ਖ਼ਿਲਾਫ਼ ਪੋਸਟਰ ਲਾ ਰਹੇ ਸਨ। ਹੁਣ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਮਿਲ ਰਹੀ ਨਵੀਂ ਜ਼ਿੰਮੇਵਾਰੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਪੋਸਟਰ ਪਾੜ ਦਿੱਤੇ ਗਏ।
ਲੁਧਿਆਣਾ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਐਲਾਨੇ ਜਾਣ ਤੋਂ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਾਨਾਜੰਗੀ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਵੀ ਵਿਖਾਈ ਦੇਣ ਲੱਗਾ ਹੈ, ਜਿਸ ਦੇ ਚੱਲਦਿਆਂ ਸਿੱਧੂ ਦੇ ਪੋਸਟਰ ਪਾੜ ਦਿੱਤੇ ਗਏ।
ਬੀਤੇ ਦਿਨ ਦੁੱਗਰੀ ਦੇ ਇਲਾਕੇ ਵਿੱਚ ਜਸਰਾਜ ਗਰੇਵਾਲ ਵੱਲੋਂ 'ਬੱਬਰ ਸ਼ੇਰ ਇੱਕ ਹੀ ਹੁੰਦਾ ਹੈ' ਸਿਰਲੇਖ ਤਹਿਤ ਨਵਜੋਤ ਸਿੱਧੂ ਦੇ ਤੇ ਉਨ੍ਹਾਂ ਦੀ ਪਤਨੀ ਦੇ ਪੋਸਟਰ ਲਗਾਏ ਗਏ ਸਨ, ਜੋ ਬੀਤੀ ਰਾਤ ਪਾੜ ਦਿੱਤੇ ਗਏ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆਹਮੋ ਸਾਹਮਣੇ ਸਨ ਤੇ ਇੱਕ ਦੂਜੇ ਖ਼ਿਲਾਫ਼ ਪੋਸਟਰ ਲਾ ਰਹੇ ਸਨ। ਹੁਣ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਮਿਲ ਰਹੀ ਨਵੀਂ ਜ਼ਿੰਮੇਵਾਰੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਪੋਸਟਰ ਪਾੜ ਦਿੱਤੇ ਗਏ।
ਪੋਸਟਰ ਲਾਉਣ ਵਾਲੇ ਜਸਰਾਜ ਗਰੇਵਾਲ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਅਤੇ ਉਹ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਪੋਸਟਰ ਪਾੜੇ ਨੇ ਉਨ੍ਹਾਂ ਨੂੰ ਜਾਣਦੇ ਨੇ ਪਰ ਉਨ੍ਹਾਂ ਦਾ ਨਾਂਅ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਜਿੰਨੇ ਮਰਜ਼ੀ ਪੋਸਟਰ ਪਾੜ ਲੈਣ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪੋਸਟਰ ਲਾਉਂਦੇ ਰਹਿਣਗੇ ਕਿਉਂਕਿ ਨਵਜੋਤ ਸਿੱਧੂ ਹੀ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇ ਸਕਦੇ ਨੇ ਇਸ ਕਰਕੇ ਉਨ੍ਹਾਂ ਨੂੰ ਸਮਰਥਨ ਕਰ ਰਹੇ ਹਨ।