(Source: ECI/ABP News)
ਵਿਜੀਲੈਂਸ ਵੱਲੋਂ ਪੁੱਡਾ ਦਾ ਜੇ.ਈ. ਅਤੇ ਪ੍ਰਾਈਵੇਟ ਸੁਰੱਖਿਆ ਗਾਰਡ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ
Bathinda News : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁੱਡਾ ਦੀ ਬਠਿੰਡਾ ਵਿਕਾਸ ਅਥਾਰਟੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਗੁਰਵਿੰਦਰ ਸਿੰਘ ਅਤੇ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਗੁਰਮੀਤ ਸਿੰਘ ਨੂੰ
![ਵਿਜੀਲੈਂਸ ਵੱਲੋਂ ਪੁੱਡਾ ਦਾ ਜੇ.ਈ. ਅਤੇ ਪ੍ਰਾਈਵੇਟ ਸੁਰੱਖਿਆ ਗਾਰਡ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ Pudda JE and private Security Guard arrested on the charge of accepting a bribe of 10 thousand rupees by Vigilance ਵਿਜੀਲੈਂਸ ਵੱਲੋਂ ਪੁੱਡਾ ਦਾ ਜੇ.ਈ. ਅਤੇ ਪ੍ਰਾਈਵੇਟ ਸੁਰੱਖਿਆ ਗਾਰਡ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ](https://feeds.abplive.com/onecms/images/uploaded-images/2023/08/10/611e92465361a4dfa013f6840e8561a31691683757442345_original.jpg?impolicy=abp_cdn&imwidth=1200&height=675)
Bathinda News : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁੱਡਾ ਦੀ ਬਠਿੰਡਾ ਵਿਕਾਸ ਅਥਾਰਟੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਗੁਰਵਿੰਦਰ ਸਿੰਘ ਅਤੇ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਗੁਰਮੀਤ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਵਾਸੀ ਮਾਡਲ ਟਾਊਨ ਫੇਜ਼-1, ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਹਰਚੰਦ ਸਿੰਘ ਸੂਬੇਦਾਰ ਤੋਂ ਮਾਡਲ ਟਾਊਨ ਫੇਜ਼-1 ਬਠਿੰਡਾ ਵਿਖੇ ਸਥਿਤ ਮਕਾਨ ਨੰਬਰ ਐਲ.ਆਈ.ਜੀ.-2397 ਖਰੀਦਣਾ ਚਾਹੁੰਦਾ ਸੀ, ਜਿਸਦੀ ਐਨ.ਓ.ਸੀ. ਉਸਦੇ ਨਾਮ 'ਤੇ ਜਾਰੀ ਹੋਣੀ ਸੀ ਅਤੇ ਹਰਚੰਦ ਸਿੰਘ ਨੇ ਇਸ ਵਾਸਤੇ 13 ਜੁਲਾਈ 2023 ਨੂੰ ਆਨਲਾਈਨ ਅਪਲਾਈ ਕਰ ਦਿੱਤਾ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਹ ਕੱਲ੍ਹ, ਮੁਲਜ਼ਮ ਜੇ.ਈ ਦੇ ਦਫ਼ਤਰ ਵਿਖੇ ਐਨ.ਓ.ਸੀ. ਜਾਰੀ ਕਰਨ ਸਬੰਧੀ ਬੇਨਤੀ ਕਰਨ ਗਿਆ ਸੀ ਅਤੇ ਉਕਤ ਜੇ.ਈ. ਨੇ ਉਸ ਤੋਂ ਆਪਣੇ ਪ੍ਰਾਈਵੇਟ ਸੁਰੱਖਿਆ ਗਾਰਡ ਗੁਰਮੀਤ ਸਿੰਘ ਰਾਹੀਂ 10,000 ਰੁਪਏ ਰਿਸ਼ਵਤ ਮੰਗੀ ।
ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਜੇ.ਈ ਦਾ ਪ੍ਰਾਈਵੇਟ ਸੁਰੱਖਿਆ ਗਾਰਡ ਪਹਿਲਾਂ ਹੀ ਸ਼ਿਕਾਇਤਕਰਤਾ ਤੋਂ 5000 ਰੁਪਏ ਲੈ ਚੁੱਕਾ ਸੀ, ਜਿਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੀ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤ ਕਾਬੂ ਕਰ ਲਿਆ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)