ਵਿਧਾਨ ਸਭਾ ਦੇ ਪਹਿਲੇ ਦਿਨ ਮਹਿਜ਼ 14 ਮਿੰਟ ਚੱਲੀ ਕਾਰਵਾਈ, ਹੁਣ ਗੱਲ਼ ਸੋਮਵਾਰ 'ਤੇ ਪਈ
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ ਪਰ ਮਹਿਜ਼ 14 ਮਿੰਟਾਂ ਦੀ ਕਾਰਵਾਈ ਤੋਂ ਬਾਅਦ ਹੀ ਇਸ ਨੂੰ ਸੌਮਵਾਰ ਤੱਕ ਟਾਲ ਦਿੱਤਾ ਗਿਆ। ਹੁਣ ਅਗਲਾ ਸੈਸ਼ਨ ਸੋਮਵਾਰ ਨੂੰ ਹੋਏਗਾ। ਦਰਅਸਲ ਸਦਨ ਵਿੱਚ ਸ਼ਰਧਾਂਜਲੀ ਦੇਣ ਲਈ ਪ੍ਰਸਤਾਵਿਤ ਨਾਵਾਂ 'ਤੇ ਧਿਰਾਂ ਵਿੱਚ ਸਹਿਮਤੀ ਨਾ ਬਣਨ ਕਰਕੇ ਵਿਵਾਦ ਵਧ ਗਿਆ ਜਿਸ ਕਰਕੇ ਸਦਨ ਦੀ ਕਾਰਵਾਈ ਟਾਲਣੀ ਪਈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ ਪਰ ਮਹਿਜ਼ 14 ਮਿੰਟਾਂ ਦੀ ਕਾਰਵਾਈ ਤੋਂ ਬਾਅਦ ਹੀ ਇਸ ਨੂੰ ਸੌਮਵਾਰ ਤੱਕ ਟਾਲ ਦਿੱਤਾ ਗਿਆ। ਹੁਣ ਅਗਲਾ ਸੈਸ਼ਨ ਸੋਮਵਾਰ ਨੂੰ ਹੋਏਗਾ। ਦਰਅਸਲ ਸਦਨ ਵਿੱਚ ਸ਼ਰਧਾਂਜਲੀ ਦੇਣ ਲਈ ਪ੍ਰਸਤਾਵਿਤ ਨਾਵਾਂ 'ਤੇ ਧਿਰਾਂ ਵਿੱਚ ਸਹਿਮਤੀ ਨਾ ਬਣਨ ਕਰਕੇ ਵਿਵਾਦ ਵਧ ਗਿਆ ਜਿਸ ਕਰਕੇ ਸਦਨ ਦੀ ਕਾਰਵਾਈ ਟਾਲਣੀ ਪਈ।
'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ, ਅਮਨ ਅਰੋੜਾ ਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਫਤਹਿਵੀਰ ਸਿੰਘ ਨੂੰ ਤੇ ਮੀਤ ਹੇਅਰ ਨੇ ਸੀਵਰੇਜ ਦੀ ਜ਼ਹਿਰੀਲੀ ਗੈਸ ਨਾਲ ਮਰਨ ਵਾਲੇ ਮਜ਼ਦੂਰਾਂ ਨੂੰ ਸਦਨ ਦੇ ਪਹਿਲੇ ਦਿਨ ਸ਼ਰਧਾਂਜਲੀ ਦੇਣ ਦੀ ਅਪੀਲ ਰੱਖੀ ਸੀ।
ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਤੇ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕਹੀ, ਜਿਸ ਨੇ ਨੌਕਰੀ ਨਾ ਮਿਲਣ 'ਤੇ ਖੁਦਕੁਸ਼ੀ ਕਰ ਲਈ ਸੀ। ਸਪੀਕਰ ਰਾਣਾ ਕੇਪੀ ਸਿੰਘ ਨੇ ਹੋਰ ਸਾਰੀਆਂ ਮੰਗਾਂ ਨੂੰ ਤਾਂ ਰੱਦ ਕਰ ਦਿੱਤਾ ਪਰ ਬੋਰਵੈੱਲ ਵਿੱਚ ਡਿੱਗ ਕੇ ਗੁਜ਼ਰ ਜਾਣ ਵਾਲੇ ਦੋ ਸਾਲਾ ਮਾਸੂਮ ਫਤਹਿਵੀਰ ਦਾ ਨਾਂ ਸ਼ਾਮਲ ਕਰਨ ਲਈ ਸਹਿਮਤ ਹੋ ਗਏ। ਸ਼ਰਧਾਂਜਲੀ ਦੇਣ ਵਾਲੇ ਲੋਕਾਂ ਦੀ ਲਿਸਟ ਵਿੱਚ ਕੁੱਲ 17 ਨਾਂ ਸ਼ਾਮਲ ਸਨ।