Punjab Board: ਵਿਦਿਆਰਥੀਆਂ ਲਈ ਅਹਿਮ ਖਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਇਹ ਵੱਡਾ ਫੈਸਲਾ
Punjab News: ਇਹ ਫੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ਵਿਚ ਕਰਵਾਈ ਗਈ ਬੋਰਡ ਆਫ ਡਾਇਰੈਕਟਰਜ਼ ਦੀ ਹਾਲੀਆ ਬੈਠਕ ਵਿਚ ਲਿਆ ਗਿਆ ਹੈ।
Punjab School Education Board: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਡੀ. ਏ. ਕੋਡ ਦੀਆਂ 11 ਕੈਟਾਗਰੀਜ਼ ਤੋਂ ਇਲਾਵਾ ਹੋਰ ਸਰੀਰਕ ਅਸਮਰਥਾਵਾਂ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਆਮ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਅਨੁਸਾਰ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ਵਿਚ ਕਰਵਾਈ ਗਈ ਬੋਰਡ ਆਫ ਡਾਇਰੈਕਟਰਜ਼ ਦੀ ਹਾਲੀਆ ਬੈਠਕ ਵਿਚ ਲਿਆ ਗਿਆ ਹੈ।
D. A. ਕੋਡ ਦੀਆਂ 11 ਕੈਟਾਗਰੀਜ਼ ਦੇ ਪ੍ਰੀਖਿਆਰਥੀਆਂ ਲਈ
ਬੋਰਡ ਦੇ ਉਕਤ ਫੈਸਲਾ ਅਨੁਸਾਰ ਹੁਣ ਮਾਰਚ, 2024 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ D. A. ਕੋਡ ਦੀਆਂ 11 ਕੈਟਾਗਰੀਜ਼ ਦੇ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਦੇ ਨਾਲ-ਨਾਲ ਹੋਰ ਸਰੀਰਕ ਅਸਮਰਥਾਵਾਂ ਵਾਲੇ ਪ੍ਰੀਖਿਆਰਥੀ ਜੋ ਸੈਲਫ਼ ਸੈਂਟਰ ਦੀ ਆਪਸ਼ਨ ਦੇਣਗੇ, ਉਨ੍ਹਾਂ ਲਈ ਆਮ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਦੇ ਪੈਟਰਨ ’ਤੇ ਵੱਖਰਾ ਪ੍ਰਸ਼ਨ ਪੱਤਰ ਤਿਆਰ ਕਰਕੇ ਪ੍ਰੀਖਿਆ ਲਈ ਜਾਵੇਗੀ।
ਉਪਰੋਕਤ ਸਾਰੇ ਪ੍ਰੀਖਿਆਰਥੀਆਂ ਨੂੰ ਵਿਲੱਖਣ ਸਮਰੱਥਾ ਕੈਟਾਗਰੀਜ਼ ਨੂੰ ਮਿਲਣ ਵਾਲੀਆਂ ਬਾਕੀ ਸਹੂਲਤਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। ਇਨ੍ਹਾਂ ਦੋਹੇ ਕੈਟਾਗਰੀਜ਼ ਲਈ ਪ੍ਰਸ਼ਨ ਪੱਤਰ ਆਨਲਾਈਨ ਵਿਧੀ ਰਾਹੀਂ ਪ੍ਰੀਖਿਆ ਕੇਂਦਰਾਂ ਨੂੰ ਭੇਜੇ ਜਾਣਗੇ।
ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ 'ਤੇ ਜਾਰੀ
ਵਿਦਿਆਰਥੀਆਂ ਲਈ ਪੰਜਾਬ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਤੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ 'ਤੇ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟਾਂ ਦੀ ਵਰਤੋਂ ਕਰਨ ਸਮੇਂ ਸੌਖ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI