Punjab Breaking News LIVE: ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ 'ਤੇ ਵੱਡੇ ਇਲਜ਼ਾਮ, ਵਿਸਾਖੀ ਮੌਕੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦੇ ਸਕਦੀ ਵੱਡੀ ਰਾਹਤ
Punjab Breaking News : ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ 'ਤੇ ਵੱਡੇ ਇਲਜ਼ਾਮ, ਵਿਸਾਖੀ ਮੌਕੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦੇ ਸਕਦੀ ਵੱਡੀ ਰਾਹਤ
Background
Punjab Breaking News LIVE : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਉੱਪਰ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਵਿਸਾਖੀ ਤੋਂ ਪਹਿਲਾਂ ਤਲਵੰਡੀ ਸਾਬੋ ਤੇ ਬਠਿੰਡਾ ਜ਼ਿਲ੍ਹੇ ਦੇ ਹੋਰਨਾਂ ਇਲਾਕਿਆਂ ਵਿੱਚ ਸੁਰੱਖਿਆ ਵਧਾ ਕੇ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰਕੇ ਐਤਕੀਂ ਵਿਸਾਖੀ ਤੋਂ ਪਹਿਲਾਂ ਆਮ ਨਾਲੋਂ ਘੱਟ ਸੰਗਤ ਤਖ਼ਤ ਦਮਦਮਾ ਸਾਹਿਬ ਪੁੱਜ ਰਹੀ ਹੈ। ਜਥੇਦਾਰ ਨੇ ਕਿਹਾ, ‘‘ਹਰ ਸਾਲ ਵਿਸਾਖੀ ਤੋਂ ਪਹਿਲਾਂ 5 ਅਪਰੈਲ ਤੋਂ ਸੰਗਤਾਂ ਦਾ ਵੱਡਾ ਇਕੱਠ ਨਜ਼ਰ ਆਉਣ ਲੱਗਦਾ ਹੈ, ਪਰ ਮੌਜੂਦਾ ਸਮੇਂ ਸੰਗਤਾਂ ਦੀ ਗਿਣਤੀ ਘੱਟ ਕੇ ਮਹਿਜ਼ 10 ਫੀਸਦ ਰਹਿ ਗਈ ਹੈ ਜਿਸ ਦੀ ਵਜ੍ਹਾ ਸਰਕਾਰ ਵੱਲੋਂ ਬਣਾਇਆ ਦਹਿਸ਼ਤ ਦਾ ਮਾਹੌਲ ਹੈ।’’
ਜਥੇਦਾਰ ਨੇ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ‘‘ਪਹਿਲਾਂ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਇਥੇ ਆਤਮ-ਸਮਰਪਣ ਕਰੇਗਾ। ਹੁਣ ਉਹ ਇਹ ਕਹਿਣ ਲੱਗੇ ਹਨ ਕਿ ਉਹ ਵਿਸਾਖੀ ਵਾਲੇ ਦਿਨ ਆਤਮ-ਸਮਰਪਣ ਕਰੇਗਾ...ਉਸ ਦੇ ਨਾਂ ’ਤੇ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।’’ ਜਥੇਦਾਰ ਨੇ ਕਿਹਾ ਕਿ ਜਦੋਂ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ਇਹ ਨਾ ਸਿਰਫ਼ ਪੰਜਾਬੀਆਂ ਤੇ ਪੰਜਾਬ ਦੇ ਅਕਸ ਨੂੰ ਬਲਕਿ ਪੰਜਾਬ ਸਰਕਾਰ ਨੂੰ ਵੀ ਢਾਹ ਲਾਉਂਦਾ ਹੈ। ਘੱਟੋ-ਘੱਟ ਆਪਣਾ ਅਕਸ ਤਾਂ ਬਚਾਅ ਲਵੋ।’’
ਸਰਕਾਰ ਬਦਲੀ ਸਿਸਟਮ ਨਹੀਂ? ਬਾਦਲ ਸਰਕਾਰ ਵੇਲੇ ਬਠਿੰਡਾ, ਕੈਪਟਨ ਵੇਲੇ ਪਟਿਆਲ ਤੇ ਹੁਣ ਹੱਕ ਮੰਗਣ ਵਾਲਿਆਂ 'ਤੇ ਸੰਗਰੂਰ 'ਚ ਵਰ੍ਹ ਰਿਹਾ ਪੁਲਿਸ ਦਾ ਡੰਡਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕ ਸੜਕਾਂ ਉੱਪਰ ਆਉਣੇ ਵੀ ਸ਼ੁਰੂ ਹੋ ਗਏ ਹਨ। ਅਹਿਮ ਗੱਲ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਸੰਘਰਸ਼ ਦਾ ਕੇਂਦਰ ਬਣਦਾ ਜਾ ਰਿਹਾ ਹੈ। ਆਏ ਦਿਨ ਪ੍ਰਦਰਸ਼ਨਕਾਰੀਆਂ ਉੱਪਰ ਪੁਲਿਸ ਦਾ ਡੰਡਾ ਵਰ੍ਹ ਰਿਹਾ ਹੈ। ਇਸ ਤੋਂ ਪਹਿਲਾਂ ਬਾਦਲ ਸਰਕਾਰ ਵੇਲੇ ਬਠਿੰਡਾ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਪਟਿਆਲਾ ਵਿੱਚ ਵੀ ਇਹੀ ਹਾਲ ਹੁੰਦਾ ਰਿਹਾ ਹੈ।
ਦੱਸ ਦਈਏ ਕਿ ਸੰਗਰੂਰ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਖਿੱਚਧੂਹ ਤੇ ਧੱਕਾਮੁੱਕੀ ਹੋਈ। ਤਿੰਨ ਵੱਖ-ਵੱਖ ਯੂਨੀਅਨਾਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਵਲੋਂ ਵੱਖੋ-ਵੱਖ ਪ੍ਰਦਰਸ਼ਨ ਕੀਤੇ ਗਏ ਤੇ ਤਿੰਨੋਂ ਪ੍ਰਦਰਸ਼ਨਕਾਰੀ ਧਿਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਇਨ੍ਹਾਂ ਪ੍ਰਦਰਸ਼ਨਕਾਰੀ ਧਿਰਾਂ ’ਚ ਓਵਰਏਜ ਬੇਰੁਜ਼ਗਾਰ ਯੂਨੀਅਨ, ਈਟੀਟੀ (ਈਜੀਐਸ/ ਏਆਈਈ/ਐਸਟੀਆਰ) ਅਧਿਆਪਕ ਯੂਨੀਅਨ ਪੰਜਾਬ ਤੇ ਪੀ.ਐਸ.ਟੈਟ ਯੂਨੀਅਨ ਪੰਜਾਬ ਸ਼ਾਮਲ ਸਨ।
Ludhiana News: ਸਾਵਧਾਨ! ਨਹਿਰ 'ਚ ਨਾ ਸੁੱਟਿਓ ਪੂਜਾ ਸਮੱਗਰੀ ਜਾਂ ਹੋਰ ਸਾਮਾਨ, 25000 ਦਾ ਕੱਟਿਆ ਗਿਆ ਚਲਾਨ
ਲੁਧਿਆਣਾ ’ਚ ਨਰਾਤਿਆਂ ਦੌਰਾਨ ਕੀਤੀ ਗਈ ਪੂਜਾ ਸਮੱਗਰੀ ਨਹਿਰ ’ਚ ਤਾਰਨ ਆਉਣਾ ਜਨਕਪੁਰੀ ਦੇ ਰਹਿਣ ਵਾਲੇ ਵਿਅਕਤੀ ਨੂੰ ਮਹਿੰਗਾ ਪੈ ਗਿਆ। ਨਿਗਮ ਅਧਿਕਾਰੀਆਂ ਨੇ ਗਿੱਲ ਨਹਿਰ ’ਚ ਪੂਜਾ ਸਮੱਗਰੀ ਪਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ ਤੇ 25 ਹਜ਼ਾਰ ਦਾ ਚਲਾਨ ਕਰ ਦਿੱਤਾ। ਸੰਜੇ ਨੇ ਦੱਸਿਆ ਕਿ ਉਹ ਸਿਰਫ਼ ਖੱਤਰੀ ਪ੍ਰਵਾਹ ਕਰ ਰਹੇ ਸਨ। ਉੱਥੇ ਜੋ ਹੋਰ ਸਾਮਾਨ ਸੀ, ਉਹ ਵੀ ਮੱਛੀਆਂ ਦੇ ਖਾਣ ਦਾ ਸੀ। ਉਹ ਕਿਸੇ ਤਰ੍ਹਾਂ ਦੀ ਗੰਦਗੀ ਨਹਿਰ ’ਚ ਨਹੀਂ ਪਾ ਰਹੇ ਸਨ। ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ।
Punjab Corona Update: ਪੰਜਾਬ ਵਿੱਚ ਲਗਾਤਾਰ ਵਧ ਰਿਹੈ ਕੋਰੋਨਾ, ਮੋਹਾਲੀ ਤੇ ਲੁਧਿਆਣਾ 'ਚ ਹਾਲਤ ਚਿੰਤਾਜਨਕ, 16 ਮਰੀਜ਼ਾਂ ਨੂੰ ਲੱਗੀ ਹੈ ਆਕਸੀਜਨ
ਪੰਜਾਬ 'ਚ ਕੋਰੋਨਾ ਦਾ ਕਹਿਰ ਘੱਟ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 4301 ਸੈਂਪਲ ਜਾਂਚ ਲਈ ਭੇਜੇ ਸਨ। ਇਨ੍ਹਾਂ ਵਿੱਚੋਂ 3835 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 159 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਕੱਲ੍ਹ 111 ਨਵੇਂ ਮਾਮਲੇ ਸਾਹਮਣੇ ਆਏ ਹਨ।





















