Punjab Breaking News LIVE: ਹਰਜੋਤ ਬੈਂਸ ਖ਼ਿਲਾਫ਼ FIR ਨਾ ਕੀਤੇ ਜਾਣ 'ਤੇ CM ਮਾਨ ਨੂੰ ਸਵਾਲਾਂ ਦੀ ਲੱਗੀ ਝੜੀ, ਬਿਕਰਮ ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ
Punjab Breaking News LIVE: ਹਰਜੋਤ ਬੈਂਸ ਖ਼ਿਲਾਫ਼ FIR ਨਾ ਕੀਤੇ ਜਾਣ 'ਤੇ CM ਮਾਨ ਨੂੰ ਸਵਾਲਾਂ ਦੀ ਲੱਗੀ ਝੜੀ, ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ!
Background
Punjab Breaking News LIVE, 26 October, 2023: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਮਮਾਲੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਦੀ ਢਿੱਲੀ ਕਾਰਗਜ਼ਾਰੀ ਖਿਲਾਫ਼ ਪੰਜਾਬ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਘੇਰਿਆ ਹੈ।
ਟਵੀਟ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਰੋਸਾ ਦਿੱਤਾ ਜਾਣ ਤੋਂ ਬਾਅਦ ਵੀ ਪੁਲਿਸ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ FIR ਦਰਜ ਨਹੀਂ ਕੀਤੀ। ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਮੰਤਰੀ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਨਹੀਂ ਬਣਾਈ ਜਾਂਦੀ ਉਦੋਂ ਤੱਕ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਉਹ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੈ ਕਿ ਉਹ ਆਪਣੇ ਹੀ ਮੰਤਰੀ ਨੂੰ FIR ਵਿੱਚ ਸ਼ਾਮਲ ਕਰਨ ਵਿੱਚ ਕਿਉਂ ਨਾਕਾਮ ਰਿਹਾ। 1158 Assistant Professors: ਮੰਤਰੀ ਹਰਜੋਤ ਬੈਂਸ ਖਿਲਾਫ਼ FIR ਨਾ ਕੀਤੇ ਜਾਣ 'ਤੇ ਸੀਐਮ ਭਗਵੰਤ ਮਾਨ ਨੂੰ ਸਵਾਲਾਂ ਦੀ ਲੱਗੀ ਝੜੀ
ਬਿਕਰਮ ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ!
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਅੱਧੀ ਰਾਤ ਨੂੰ ਸੋਸ਼ਲ ਮੀਡੀਆ ਉੱਪਰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੁਦਕੁਸ਼ੀ ਕਰਨ ਵਾਲੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦਾ ਸਸਕਾਰ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕੀ ਇਹ ਬਰਦਾਸ਼ਤ ਨਹੀਂ ਹੋਏਗਾ। ਇਸ ਖਿਲਾਫ ਸੰਘਰਸ਼ ਕੀਤਾ ਜਾਏਗਾ। Punjab News: ਬਿਕਰਮ ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ! ਭੈਣ ਦੇ ਇਨਸਾਫ ਲਈ ਲੜਾਂਗੇ! ਪੁਲਿਸ ਦੇ ਟਾਊਟ ਵੀ ਸਬੂਤਾਂ ਸਮੇਤ ਨੰਗੇ ਕਰਾਂਗੇ!!
1158 Assistant Professors: ਮੰਤਰੀ ਹਰਜੋਤ ਬੈਂਸ ਖਿਲਾਫ਼ FIR ਨਾ ਕੀਤੇ ਜਾਣ 'ਤੇ ਸੀਐਮ ਭਗਵੰਤ ਮਾਨ ਨੂੰ ਸਵਾਲਾਂ ਦੀ ਲੱਗੀ ਝੜੀ
ਚੰਡੀਗੜ੍ਹ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਪਟਾਕੇ ਵੇਚਣ ਲਈ 12 ਥਾਵਾਂ ਦੀ ਚੋਣ ਕੀਤੀ ਹੈ ਜਿੱਥੇ 96 ਲਾਇਸੈਂਸਧਾਰਕ ਪਟਾਕੇ ਵੇਚ ਸਕਣਗੇ। ਯੂਟੀ ਪ੍ਰਸ਼ਾਸਨ ਨੇ ਸੈਕਟਰ-23 ਵਿੱਚ ਸਥਿਤ ਬਾਲ ਭਵਨ ਵਿੱਚ ਡਰਾਅ ਕੱਢ ਕੇ 96 ਵਿਅਕਤੀਆਂ ਨੂੰ ਗ੍ਰੀਨ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕਰ ਦਿੱਤੇ ਹਨ। ਇਹ ਡਰਾਅ ਵਧੀਕ ਡਿਪਟੀ ਕਮਿਸ਼ਨਰ ਜਨਰਲ ਰੁਪੇਸ਼ ਅਗਰਵਾਲ ਦੀ ਦੇਖ-ਰੇਖ ਹੇਠ ਕੱਢੇ ਗਏ ਹਨ।
ਏਡੀਸੀ ਰੁਪੇਸ਼ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਸੈਕਟਰ-24, 28, 29, 30, 33, 37, 40, 43, 46, 49, ਮਨੀਮਾਜਰਾ ਤੇ ਰਾਮਦਰਬਾਰ ਵਿੱਚ ਪਟਾਕੇ ਵੇਚਣ ਲਈ ਥਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਸਿਰਫ਼ 96 ਆਰਜ਼ੀ ਲਾਇਸੈਂਸਧਾਰਕ ਹੀ ਪਟਾਕੇ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਨਾ ਲਾਇਸੈਂਸ ਤੋਂ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Chandigarh News: ਖੁੱਲ੍ਹੇਆਮ ਨਹੀਂ ਵਿਕਣਗੇ ਪਟਾਕੇ! ਸਿਰਫ 12 ਥਾਵਾਂ ਕੀਤੀਆਂ ਤੈਅ, ਲਿਸਟ ਜਾਰੀ
Punjab News: ਭਾਰਤ ਚੋਣ ਕਮਿਸ਼ਨ ਦੇ ਨੋਡਲ ਅਫਸਰ ਨੇ ਈ.ਵੀ.ਐਮ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਦੀ ਪਹਿਲੇ ਪੱਧਰ ਦੀ ਜਾਂਚ ਦਾ ਲਿਆ ਜਾਇਜ਼ਾ
Nodal officer of Election Commission: ਭਾਰਤ ਚੋਣ ਕਮਿਸ਼ਨ (ECI) ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ.ਐਮ) ਨੋਡਲ ਅਫਸਰ ਸ੍ਰੀ ਸਵਰਨ ਸਿੰਘ ਨੇ ਅੱਜ ਮਾਲੇਰਕੋਟਲਾ ਦੇ ਈ.ਵੀ.ਐਮ. ਵੇਅਰ ਹਾਊਸ ਪਹੁੰਚੇ। ਜਿੱਥੇ ਉਨ੍ਹਾਂ ਨੇ ਚੋਣ ਦਫ਼ਤਰ ਦੇ ਵੇਅਰ ਹਾਊਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੀ ਪਹਿਲੇ ਪੱਧਰ ਦੀ ਚੈਕਿੰਗ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਪੱਲਵੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ,ਚੋਣ ਤਹਿਸ਼ੀਲਦਾਰ ਸ੍ਰੀਮਤੀ ਪਤਮਜੀਤ ਕੌਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ। ਇਸ ਮੌਕੇ ਮੋਕ ਪੋਲ ਵੀ ਕਾਸਟ ਕੀਤੀ ਗਈ।
Gurdaspur News: BSF ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਵੱਲੋਂ ਭੇਜੀ ਗਈ ਸਵਾ ਛੇ ਕਿਲੋ ਹੈਰੋਇਨ ਬਰਾਮਦ
Six packets of heroin recovered: BSF ਅਤੇ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਬੀਐਸਐਫ ਗੁਰਦਾਸਪੁਰ ਦੀ ਆਦੀਆ ਚੌਕੀ ਨੇੜੇ ਬੀਐਸਐਫ ਅਤੇ ਪੰਜਾਬ ਪੁਲੀਸ ਨੂੰ ਮਿਲੀ ਇਨਪੁਟ ਤੋਂ ਬਾਅਦ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ ਛੇ ਪੈਕਟ ਬਰਾਮਦ ਕੀਤੇ ਹਨ। ਇਹਨ੍ਹਾਂ ਪੈਕਟਾਂ ਵਿੱਚ ਕੁਲ 6 ਕਿਲੋਂ 279 ਗ੍ਰਾਮ ਹੈਰੋਇਨ ਪਾਈ ਗਈ ਹੈ। ਇਹ ਰਿਕਵਰੀ ਆਦੀਆਂ ਪਿੰਡ ਦੇ ਬਾਹਰ ਵਾਰ ਪੈਲਿਆਂ ਵਿੱਚੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਬੀਐਸਐਫ ਪੰਜਾਬ ਫ੍ਰੰਟਿਅਰ ਕੀਤੀ ਗਈ ਹੈ।






















