Punjab Breaking News LIVE: ਪੰਜਾਬ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਨੇ ਸੰਭਾਲਿਆ ਅਹੁਦਾ, ਹੇਰਾਫੇਰੀ ਦੇ ਇਲਜ਼ਾਮ 'ਚ ਸਿੱਖਿਆ ਅਫ਼ਸਰ ਮੁਅੱਤਲ, ਮੁੱਖ ਮੰਤਰੀ ਦੀ ਉਦਯੋਗਪਤੀਆਂ ਨਾਲ ਹੋਈ ਮੀਟਿੰਗ, ਹੈਰੋਇਨ ਤੇ 27 ਲੱਖ ਦੀ ਨਗਦੀ ਬਰਾਮਦ, ਨਾਮੀ ਵਿਅਕਤੀਆਂ ਨਾਲ ਜੁੜੇ ਤਾਰ
Punjab Breaking News LIVE: ਪੰਜਾਬ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਨੇ ਸੰਭਾਲਿਆ ਅਹੁਦਾ, ਹੇਰਾਫੇਰੀ ਦੇ ਇਲਜ਼ਾਮ 'ਚ ਸਿੱਖਿਆ ਅਫ਼ਸਰ ਮੁਅੱਤਲ, ਮੁੱਖ ਮੰਤਰੀ ਦੀ ਉਦਯੋਗਪਤੀਆਂ ਨਾਲ ਹੋਈ ਮੀਟਿੰਗ...
LIVE
Background
Punjab News : ਪੰਜਾਬ ਨੂੰ ਨਵਾਂ ਮੁੱਖ ਚੋਣ ਅਧਿਕਾਰੀ (Chief Electoral Officer (CEO) ਮਿਲਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਕਾਡਰ ਦੇ 2005 ਬੈਚ ਦੇ ਆਈਏਐਸ ਅਧਿਕਾਰੀ ਸਿਬਿਨ ਸੀ ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ (Chief Electoral Officer (CEO) ਨਿਯੁਕਤ ਕੀਤਾ ਹੈ। ਉਹ ਤੁਰੰਤ ਪ੍ਰਭਾਵ ਨਾਲ ਐਸ ਕਰੁਣਾ ਰਾਜੂ ਦੀ ਥਾਂ ਪੰਜਾਬ ਦੇ ਸੀਈਓ ਦਾ ਅਹੁੱਦਾ ਸੰਭਾਲਿਆ ਹੈ।
A 2005-batch IAS officer, Sibin C assumed charge as the Chief Electoral Officer (CEO) of Punjab. He has previously served as Additional CEO, Punjab during Vidhan Sabha Elections– 2017 and Lok Sabha Elections— 2019. pic.twitter.com/bYTUQWiVXm
— Government of Punjab (@PunjabGovtIndia) February 16, 2023
ਹੇਰਾਫੇਰੀ ਦੇ ਇਲਜ਼ਾਮ 'ਚ ਸਿੱਖਿਆ ਅਫ਼ਸਰ ਮੁਅੱਤਲ
Punjab News : ਪੰਜਾਬ ਸਿੱਖਿਆ ਵਿਭਾਗ ਨੇ ਦਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਖ਼ਿਲਾਫ਼ ਵੱਡੀ ਕਰਵਾਈ ਕਰਦੇ ਹੋਏ ਉਹਨਾਂ ਨੂੰ ਮੁਅੱਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦਲਜਿੰਦਰ ਕੌਰ ਉੱਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਖਰੀਦ ਸਬੰਧੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਗ੍ਰਾਂਟਾਂ ਵਿਚ ਹੇਰਾਫੇਰੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਂ ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
50 ਫ਼ੀਸਦੀ ਸਬਸਿਡੀ ਦਾ ਉੱਠਿਆ ਮੁੱਦਾ
Punjab News : ਫੋਕਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫ਼ਦ ਪ੍ਰਧਾਨ ਸੰਦੀਪ ਖੋਸਲਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਮਿਲਿਆ। ਡੇਢ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਨਵੀਂ ਸਨਅਤੀ ਨੀਤੀ, ਬਾਇਓ ਡੀਗਰੇਡੇਬਲ ਪਲਾਸਟਿਕ ਲਾਗੂ ਕਰਨ ਅਤੇ ਸਨਅਤੀ ਖੇਤਰ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀਆਂ ਮੰਗਾਂ ਕੀਤੀਆਂ ਗਈਆਂ।
ਐਸੋਸੀਏਸ਼ਨ ਨੇ ਨਵੀਂ ਸਨਅਤੀ ਨੀਤੀ ਦੀਆਂ ਕੁਝ ਵਿਵਸਥਾਵਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਸੂਖਮ-ਲਘੂ ਇਕਾਈਆਂ ਲਈ 50 ਫੀਸਦੀ ਪੂੰਜੀ ਸਬਸਿਡੀ ਦੀ ਵਿਵਸਥਾ ਰੱਖੀ ਗਈ ਹੈ। ਕੀ ਇਹ ਲਾਭ ਵਿਸਤਾਰ ਮਾਮਲਿਆਂ ਨੂੰ ਵੀ ਵਧਾਇਆ ਜਾਵੇਗਾ? ਮੀਟਿੰਗ ਵਿੱਚ ਐਸੋ. ਪ੍ਰਧਾਨ ਸੰਦੀਪ ਖੋਸਲਾ ਨੇ ਦੱਸਿਆ, ਸੂਬੇ ਵਿੱਚ ਪਲਾਸਟਿਕ ਉਦਯੋਗ ਦੇ ਕਰੀਬ 650 ਯੂਨਿਟ ਬੰਦ ਪਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Partap Bajwa: ਰਾਜਪਾਲ ਦੇ ਹੱਕ 'ਚ ਡਟੇ ਪ੍ਰਤਾਪ ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਅਹੁਦੇ ਦੀ ਸਹੁੰ ਪੰਜਾਬ ਦੇ ਰਾਜਪਾਲ ਨੇ ਚੁਕਾਈ ਤੇ ਹੁਣ ਉਹ ਉਨ੍ਹਾਂ ਨੂੰ ਸੰਵਿਧਾਨਕ ਤੌਰ 'ਤੇ ਮੁਖੀ ਮੰਨਣ ਤੋਂ ਇਨਕਾਰ ਕਰਦੇ ਹਨ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ ਇਲੈਕਟਡ ਹਨ ਤੇ ਗਵਰਨਰ ਸਿਲੈਕਟਡ ਹੈ।
Capt Amarinder Singh: ਕੈਪਟਨ ਅਮਰਿੰਦਰ ਦੇ OSD ਤੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ , ਸਟਰੀਟ ਲਾਈਟ ਘੁਟਾਲੇ ਮਾਮਲੇ 'ਚ ਹਾਈਕੋਰਟ ਤੋਂ ਮਿਲ ਚੁੱਕੀ ਜ਼ਮਾਨਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸਿੰਧੂ (Sandeep Sindhu) ਨੂੰ ਲੁਧਿਆਣਾ ਵਿਜੀਲੈਂਸ ਟੀਮ ਨੇ ਪੁੱਛਗਿੱਛ ਲਈ ਬੁਲਾਇਆ ਹੈ। ਸੰਦੀਪ ਸੰਧੂ 'ਤੇ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ, 23 ਲੱਖ ਰੁਪਏ ਦੇ ਆਰਓ ਅਤੇ 53 ਲੱਖ ਰੁਪਏ ਦੇ ਸਪੋਰਟਸ ਕਿੱਟ ਘੁਟਾਲੇ ਦੇ ਆਰੋਪ ਹਨ। ਦੱਸਿਆ ਜਾ ਰਿਹਾ ਹੈ ਕਿ ਸੰਧੂ ਤੋਂ ਇਲਾਵਾ ਵਿਜੀਲੈਂਸ ਨੇ ਦੋ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
Test Rankings : ਆਸਟ੍ਰੇਲੀਆ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਟੈਸਟ 'ਚ ਟਾਪ 'ਤੇ ਪਹੁੰਚੀ
ਭਾਰਤੀ ਟੀਮ ਬੁੱਧਵਾਰ (15 ਫ਼ਰਵਰੀ) ਨੂੰ ਆਈਸੀਸੀ ਟੈਸਟ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਈ ਹੈ। ਆਸਟ੍ਰੇਲੀਆ ਖ਼ਿਲਾਫ਼ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਜਿੱਤ ਤੋਂ ਬਾਅਦ ਨੰਬਰ-1 ਬਣ ਗਈ। ਉਸ ਨੇ ਨਾਗਪੁਰ 'ਚ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ 'ਚ ਇੱਕ ਪਾਰੀ ਅਤੇ 132 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਨੰਬਰ-1 ਤੋਂ ਪਿੱਛੇ ਕਰ ਦਿੱਤਾ। ਭਾਰਤ ਤਿੰਨਾਂ ਫਾਰਮੈਟਾਂ 'ਚ ਨੰਬਰ-1 'ਤੇ ਪਹੁੰਚ ਗਿਆ। ਭਾਰਤੀ ਟੀਮ ਪਹਿਲਾਂ ਹੀ ਟੀ-20 ਅਤੇ ਵਨਡੇ 'ਚ ਟਾਪ 'ਤੇ ਹੈ। ਪਹਿਲੀ ਵਾਰ ਭਾਰਤੀ ਟੀਮ ਤਿੰਨਾਂ ਫਾਰਮੈਟਾਂ 'ਚ ਇੱਕੋ ਸਮੇਂ ਟਾਪ 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਸਾਲ 2014 'ਚ ਦੱਖਣੀ ਅਫ਼ਰੀਕਾ ਦੀ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ 'ਚ ਪਹਿਲੇ ਨੰਬਰ 'ਤੇ ਸੀ। ਹਾਲਾਂਕਿ ਟੀਮ ਇੰਡੀਆ ਲਈ ਇਹ ਖੁਸ਼ੀ ਥੋੜ੍ਹੇ ਸਮੇਂ ਲਈ ਹੀ ਰਹੀ। ਭਾਰਤ ਕੁਝ ਘੰਟਿਆਂ ਬਾਅਦ ਫਿਰ ਦੂਜੇ ਨੰਬਰ 'ਤੇ ਚਲਾ ਗਿਆ। ਆਈਸੀਸੀ ਦੀ ਗਲਤੀ ਕਾਰਨ ਭਾਰਤ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਿਆ ਸੀ। ਇਹ ਵੈੱਬਸਾਈਟ 'ਚ ਸਮੱਸਿਆ ਦੇ ਕਾਰਨ ਹੋਇਆ ਹੈ।
Deep Sidhu Death Anniversary: ਦੀਪ ਸਿੱਧੂ ਦੀ ਬਰਸੀ ਮੌਕੇ ਹਰਿਆਣਾ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਦੀਪ ਸਿੱਧੂ ਦੀ ਬੀਤੇ ਦਿਨ ਯਾਨਿ 15 ਫਰਵਰੀ ਨੂੰ ਪਹਿਲੀ ਬਰਸੀ ਸੀ। ਇਸ ਮੌਕੇ ਦੇਸ਼ ਦੇ ਕੋਣੇ-ਕੋਣੇ ਤੋਂ ਸਿੱਧੂ ਦੇ ਫੈਨਜ਼ ਨੇ ਉਸ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਗੁਰਦੁਆਰਾ ਸਾਹਿਬ 'ਚ ਅਰਦਾਸਾਂ ਵੀ ਕੀਤੀਆਂ ਗਈਆਂ। ਹੁਣ ਇਸ ਨਾਲ ਜੁੜੀ ਇੱਕ ਵੱਡੀ ਖਬਰ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੀਪ ਸਿੱਧੂ ਦੀ ਬਰਸੀ ਮੌਕੇ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਉੱਥੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸੋਨੀਪਤ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
CM Bhagwant Mann: ਤੇਲੰਗਾਨਾ ਪਹੁੰਚੇ ਸੀਐਮ ਭਗਵੰਤ ਮਾਨ, ਡੈਮਾਂ ਦਾ ਕੀਤਾ ਨਿਰੀਖਣ, ਪਾਣੀ ਦੀ ਸੰਭਾਲ ਬਾਰੇ ਸਿੱਖੇ ਗੁਰ
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਤੇਲੰਗਾਨਾ ਵਿਖੇ ਡੈਮ ਪ੍ਰੋਜੈਕਟ ਦਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ। ਤੇਲੰਗਾਨਾ ਦਾ ਪਾਣੀ ਨੂੰ ਬਚਾਉਣ ਤੇ ਸਹੀ ਢੰਗ ਨਾਲ ਵਰਤੋਂ ਕਰਨ ਦੇ ਮਾਡਲ ਨੂੰ ਅਸੀਂ ਬਹੁਤ ਜਲਦ ਪੰਜਾਬ ‘ਚ ਵੀ ਲਾਗੂ ਕਰਾਂਗੇ। ਸਾਡਾ ਮਕਸਦ ਹੈ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚ ਸਕੇ।