ਪੜਚੋਲ ਕਰੋ
Advertisement
Punjab Budget Session : ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ,ਪ੍ਰਤਾਪ ਬਾਜਵਾ ਤੇ ਸੁਖਪਾਲ ਖਹਿਰਾ ਨੇ ਉਠਾਇਆ ਮੁੱਦਾ
ਪੰਜਾਬ ਵਿਧਾਨ ਸਭਾ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਉਠਾਈ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਹਰ ਵਾਰ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕਰਦੇ ਸਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਉਠਾਈ। ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਪੀਕਰ ਨੂੰ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਹਰ ਵਾਰ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕਰਦੇ ਸਨ ਪਰ ਉਨ੍ਹਾਂ ਨੇ ਆਉਂਦੇ ਹੀ ਇਹ ਸੈਸ਼ਨ ਸਿਰਫ਼ ਛੇ ਦਿਨ ਦਾ ਬੁਲਾਇਆ ਹੈ , ਜੋ ਬਹੁਤ ਹੀ ਘੱਟ ਹੈ। ਇੰਨੇ ਥੋੜ੍ਹੇ ਸਮੇਂ ਵਿੱਚ ਸਾਰੇ ਮੈਂਬਰ ਆਪਣੀ ਗੱਲ ਨਹੀਂ ਰੱਖ ਸਕਣਗੇ।
ਪ੍ਰਤਾਪ ਬਾਜਵਾ ਸ ਸਾਥ ਦਿੰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਦਨ 'ਚ ਕੁਝ ਕਾਗਜ਼ ਦਿਖਾਉਂਦੇ ਹੋਏ ਕਿਹਾ ਕਿ ਇਹ 'ਆਪ' ਵਿਧਾਇਕਾਂ ਅਮਨ ਅਰੋੜਾ, ਜੈ ਕਿਸ਼ਨ ਰੋਡੀ ਅਤੇ ਹਰਪਾਲ ਸਿੰਘ ਚੀਮਾ ਦਾ ਮੰਗ ਪੱਤਰ ਹੈ, ਜੋ ਉਨ੍ਹਾਂ ਨੇ ਵਿਰੋਧੀ ਧਿਰ 'ਚ ਰਹਿੰਦਿਆਂ ਸਪੀਕਰ ਨੂੰ ਲਿਖਿਆ ਸੀ। ਸੈਸ਼ਨ ਵਧਾਉਣ ਲਈ ਕਿਹਾ ਗਿਆ ਸੀ। ਖਹਿਰਾ ਨੇ ਕਿਹਾ ਕਿ ਸਿਰਫ ਛੇ ਦਿਨਾਂ ਦਾ ਬਜਟ ਸੈਸ਼ਨ ਸ਼ਾਇਦ ਵਿਧਾਨ ਸਭਾ ਦੇ ਇਤਿਹਾਸ ਦਾ ਸਭ ਤੋਂ ਛੋਟਾ ਸੈਸ਼ਨ ਹੈ, ਜਿਸ ਵਿੱਚ ਕਈ ਵਿਧਾਇਕ ‘ਬਿਨਾਂ ਕੁਝ ਕਹੇ’ ਪਰਤ ਜਾਣਗੇ ਕਿਉਂਕਿ ਉਨ੍ਹਾਂ ਨੂੰ ਸਮਾਂ ਨਹੀਂ ਮਿਲੇਗਾ। ਪ੍ਰਤਾਪ ਬਾਜਵਾ ਵੱਲੋਂ ਉਠਾਈ ਗਈ ਮੰਗ ਦਾ ਸਮਰਥਨ ਕਰਦਿਆਂ ਮੌਜੂਦਾ ਸੈਸ਼ਨ ਨੂੰ 20 ਦਿਨ ਤੱਕ ਵਧਾਉਣ ਦੀ ਮੰਗ ਕੀਤੀ। ਇਸ 'ਤੇ ਸਪੀਕਰ ਨੇ ਕਿਹਾ ਕਿ ਇਸ ਵਾਰ ਕੁਝ ਮਜਬੂਰੀ ਹੈ, ਜਿਸ ਕਾਰਨ ਛੋਟੇ ਸੈਸ਼ਨ ਨੂੰ ਵੀ ਦੁੱਗਣਾ ਕਰਕੇ ਕੰਮਕਾਜ ਦੇ ਘੰਟੇ ਵਧਾ ਦਿੱਤੇ ਗਏ ਹਨ।
ਭਾਸ਼ਣ 'ਤੇ ਬੋਲਣ ਲਈ ਐਨਾ ਸਮਾਂ
ਭਾਸ਼ਣ 'ਤੇ ਬੋਲਣ ਲਈ ਐਨਾ ਸਮਾਂ
ਸਦਨ ਵਿੱਚ ਮੈਂਬਰਾਂ ਨੂੰ ਆਪਣੀ ਗੱਲ ਕਰਨ ਲਈ ਦਿੱਤੇ ਗਏ ਸਮੇਂ ਦਾ ਜ਼ਿਕਰ ਕਰਦਿਆਂ ਸਪੀਕਰ ਨੇ ਕਿਹਾ ਕਿ ਰਾਜਪਾਲ ਦੇ ਸੰਬੋਧਨ 'ਤੇ ਸਾਰੇ ਮੈਂਬਰਾਂ ਲਈ ਉਨ੍ਹਾਂ ਦੀ ਪਾਰਟੀ ਦੇ ਅਨੁਪਾਤ ਦੇ ਆਧਾਰ 'ਤੇ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਤਹਿਤ ਆਜ਼ਾਦ ਮੈਂਬਰਾਂ ਨੂੰ 3 ਮਿੰਟ, ਬਸਪਾ ਨੂੰ 3 ਮਿੰਟ, ਭਾਜਪਾ ਮੈਂਬਰਾਂ ਨੂੰ 6 ਮਿੰਟ, ਅਕਾਲੀ ਦਲ ਦੇ ਮੈਂਬਰਾਂ ਨੂੰ 9 ਮਿੰਟ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ 4 ਘੰਟੇ 43 ਮਿੰਟ ਦਾ ਸਮਾਂ ਅਲਾਟ ਕੀਤਾ ਗਿਆ ਹੈ।
ਪੰਜਾਬ ਦੀ ਸਿੱਖਿਆ ਨੂੰ ਲੈ ਕੇ ਮੁੱਖ ਮੰਤਰੀ ਤੇ ਬਾਜਵਾ ਆਹਮੋ-ਸਾਹਮਣੇ
ਪ੍ਰਸ਼ਨ ਕਾਲ ਦੌਰਾਨ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਸੂਬੇ ਦੇ ਸਕੂਲਾਂ ਦੇ ਸੁਧਾਰ ਦੀ ਗੱਲ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਸਿੱਖਿਆ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ’ਤੇ ਆ ਗਿਆ ਹੈ, ਫਿਰ ਵੀ ਪੰਜਾਬ ਸਰਕਾਰ ਇਸ ਨੂੰ ਨਹੀਂ ਅਪਣਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ 'ਤੇ ਸਦਨ 'ਚ ਮੌਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਕੂਲਾਂ ਨੂੰ ਬਾਹਰੋਂ ਪੇਂਟ ਕਰਨ ਨਾਲ ਉਹ ਸਮਾਰਟ ਸਕੂਲ ਨਹੀਂ ਬਣ ਜਾਂਦੇ। ਸਕੂਲ ਦੇ ਅੰਦਰ ਕੀ ਹਾਲਤ ਹੈ, ਕੀ ਕੋਈ ਬੁਨਿਆਦੀ ਢਾਂਚਾ ਹੈ, ਕੀ ਬੈਠਣ ਲਈ ਕੋਈ ਥਾਂ ਹੈ, ਕੀ ਪੀਣ ਵਾਲਾ ਪਾਣੀ ਹੈ ਅਤੇ ਅਧਿਆਪਕ ਕਿੱਥੇ ਹਨ? ਉਨ੍ਹਾਂ ਕਿਹਾ ਕਿ ਇਹ ਨੰਬਰ ਇਕ ਨਹੀਂ ਹੈ। ਇਹ ਨਕਲੀ ਨੰਬਰ ਇੱਕ ਹੈ ਅਤੇ ਅਸੀਂ ਇਸਨੂੰ ਅਸਲੀ ਨੰਬਰ ਇੱਕ ਕਰਕੇ ਦਿਖਾਵਾਂਗੇ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਜਮਾਤੀ ਨੂੰ ਹਥਿਆਰ ਸਪਲਾਈ ਕਰਨ ਵਾਲਾ ਚੜਿਆ ਪੁਲਿਸ ਅੜਿੱਕੇ , ਗੋਲਡੀ ਬਰਾੜ ਨੇ ਸੌਂਪੀ ਸੀ ਇਹ ਜ਼ਿੰਮੇਵਾਰੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement