ਪੜਚੋਲ ਕਰੋ

Punjab New Excise Policy: ਪੰਜਾਬ 'ਚ ਸਸਤੀ ਸ਼ਰਾਬ ਨੂੰ ਹਰੀ ਝੰਡੀ, ਮੰਤਰੀ ਮੰਡਲ ਵੱਲੋਂ ਸੂਬੇ ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ

ਮੰਤਰੀ ਮੰਡਲ ਵੱਲੋਂ ਸੂਬੇ ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀਨਵੀਂ ਆਬਕਾਰੀ ਨੀਤੀ ਨਾਲ ਬੀਤੇ ਸਾਲ ਨਾਲੋਂ 40 ਫੀਸਦੀ ਵੱਧ ਮਾਲੀਆ ਪੈਦਾ ਹੋਣ ਦੀ ਸੰਭਾਵਨਾਸਖ਼ਤ ਨਿਗਰਾਨੀ ਰੱਖਣ ਲਈ ਆਬਕਾਰੀ ਵਿਭਾਗ ਨੂੰ ਪੁਲੀਸ ਦੀਆਂ ਦੋ ਬਟਾਲੀਅਨਾਂ ਮਿਲਣਗੀਆਂ

Punjab Cabinet approves new excise policy for the state

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਜ਼ਾਰਤ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ 9647.85 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ ਜੋ ਬੀਤੇ ਸਾਲ ਨਾਲੋਂ 40 ਫੀਸਦੀ ਵੱਧ ਹੋਵੇਗਾ। ਦੱਸ ਦਈਏ ਕਿ ਇਹ ਫੈਸਲਾ ਅੱਜ ਬਾਅਦ ਦੁਪਹਿਰ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਨੀਤੀ ਸਖ਼ਤੀ ਨਾਲ ਪਾਲਣਾ ਕਰਕੇ ਅਤੇ ਨਵੇਂ ਤਕਨਾਲੋਜੀ ਕਦਮਾਂ ਨੂੰ ਸ਼ਾਮਲ ਕਰਦੇ ਹੋਏ ਗੁਆਂਢੀ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ ’ਤੇ ਕਰੜੀ ਨਜ਼ਰ ਰੱਖਣ ਉਤੇ ਜ਼ੋਰ ਦਿੰਦੀ ਹੈ। ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਸਾਲ 2022-23 ਵਿਚ 9647.85 ਕਰੋੜ ਰੁਪਏ ਇਕੱਤਰ ਕਰਨਾ ਹੈ। ਇਹ ਨੀਤੀ ਇਕ ਜੁਲਾਈ, 2022 ਤੋਂ 31 ਮਾਰਚ, 2023 ਤੱਕ 9 ਮਹੀਨਿਆਂ ਦੇ ਸਮੇਂ ਲਈ ਲਾਗੂ ਰਹੇਗੀ।

ਕੈਬਨਿਟ ਨੇ ਆਬਕਾਰੀ ਵਿਭਾਗ ਨਾਲ ਪਹਿਲਾਂ ਤਾਇਨਾਤ ਪੁਲਿਸ ਤੋਂ ਇਲਾਵਾ ਦੋ ਹੋਰ ਵਿਸ਼ੇਸ਼ ਬਟਾਲੀਅਨਾਂ ਆਬਕਾਰੀ ਵਿਭਾਗ ਨੂੰ ਅਲਾਟ ਕਰਨ ਦੀ ਵੀ ਸਹਿਮਤੀ ਦਿੱਤੀ ਹੈ ਤਾਂ ਕਿ ਐਕਸਾਈਜ਼ ਡਿਊਟੀ ਦੀ ਚੋਰੀ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇ। ਇਸ ਨਾਲ ਪੰਜਾਬ ਵਿੱਚ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਸ਼ਰਾਬ ਕਾਰੋਬਾਰ ਵਿੱਚ ਲੱਗੇ ਮਾਫ਼ੀਆ ਦੇ ਗਠਜੋੜ ਨੂੰ ਤੋੜਨਾ ਹੈ। ਇਸ ਮੁਤਾਬਕ ਸ਼ਰਾਬ ਨਿਰਮਾਤਾ, ਥੋਕ ਵਿਕਰੇਤਾ ਤੇ ਪਰਚੂਨ ਵਿਕਰੇਤਾਵਾਂ ਵਿਚਾਲੇ ਇਕ-ਦੂਜੇ ਨਾਲੋਂ ਦੂਰੀ ਬਣੇਗੀ। ਇਸ ਨੀਤੀ ਨਾਲ ਇਹ ਸਾਰੇ ਪੂਰੀ ਤਰ੍ਹਾਂ ਵੱਖ ਇਕਾਈ ਵਜੋਂ ਕੰਮ ਕਰਨਗੇ ਅਤੇ ਇਨ੍ਹਾਂ ਕਾਰੋਬਾਰਾਂ ਵਿਚਾਲੇ ਕੋਈ ਸਾਂਝਾ ਭਾਈਵਾਲ ਨਹੀਂ ਹੋਵੇਗਾ।

ਨਵੀਂ ਆਬਕਾਰੀ ਨੀਤੀ ਈ-ਟੈਂਡਰਿੰਗ ਦੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਰਾਹੀਂ 177 ਗਰੁੱਪਾਂ ਨੂੰ ਅਲਾਟ ਕਰਕੇ ਸ਼ਰਾਬ ਦੇ ਕਾਰੋਬਾਰ ਦੀ ਅਸਲ ਸਮਰੱਥਾ ਦਾ ਪਤਾ ਲਾਉਣ ਦਾ ਉਦੇਸ਼ ਨਿਰਧਾਰਤ ਕਰਦੀ ਹੈ। ਇਕ ਗਰੁੱਪ ਦਾ ਆਮ ਆਕਾਰ ਲਗਭਗ 30 ਕਰੋੜ ਹੋਵੇਗਾ ਅਤੇ ਪੰਜਾਬ ਵਿੱਚ 6378 ਠੇਕੇ ਹੋਣਗੇ। ਪੀ.ਐੱਮ.ਐੱਲ. ਨੂੰ ਛੱਡ ਕੇ ਹਰ ਕਿਸਮ ਦੀ ਸ਼ਰਾਬ ਦੀ ਆਬਕਾਰੀ ਡਿਊਟੀ ਥੋਕ ਕੀਮਤ ਦੀ ਇਕ ਫੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਉਸੇ ਤਰਜ਼ 'ਤੇ ਆਈ.ਐਫ.ਐਲ. ਦੀ ਮੁਲਾਂਕਣ ਕੀਤੀ ਗਈ ਫੀਸ ਵੀ ਥੋਕ ਕੀਮਤ ਦੇ ਇਕ ਫੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਸ਼ਰਾਬ ਦੀਆਂ ਕੀਮਤਾਂ ਹੁਣ ਲਗਪਗ ਗੁਆਂਢੀ ਸੂਬਿਆਂ ਦੇ ਬਰਾਬਰ ਹੋਣਗੀਆਂ।

ਸੂਬੇ ਵਿੱਚ ਪੂੰਜੀ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਇਸ ਨੀਤੀ ਵਿੱਚ ਨਵੇਂ ਡਿਸਟਿਲਰੀ ਲਾਇਸੈਂਸ ਤੇ ਬ੍ਰਿਊਵਰੀ ਲਾਇਸੈਂਸ ਦੀ ਵੀ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਇਲਾਵਾ ਮਾਲਟ ਸਪੀਰਿਟ ਦੇ ਉਤਪਾਦਨ ਲਈ ਨਵਾਂ ਲਾਇਸੈਂਸ ਵੀ ਲਿਆਂਦਾ ਗਿਆ ਹੈ। ਇਸ ਨਾਲ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਆਪਣੀ ਉਪਜ ਦੀ ਵਧੀਆ ਕੀਮਤ ਮਿਲੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Advertisement
ABP Premium

ਵੀਡੀਓਜ਼

Ranjeet Singh Dadrianwala| ਕਤਲ ਤੇ ਬਲਾਤਕਾਰ ਦੇ ਆਰੋਪਾਂ 'ਚ ਘਿਰਿਆ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾRanjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾਬਿਕਰਮ ਮਜੀਠੀਆ ਨੇ ਕੱਡ ਲਿਆਂਦੇ ਸਾਰੇ ਸਬੂਤ, ਪੁਲਿਸ ਨੇ ਕੀਤੀ 'ਅੱਤਵਾਦੀਆਂ' ਦੀ ਮਦਦ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Punjab News: ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
Embed widget