(Source: ECI/ABP News/ABP Majha)
Punjab Congress Crisis: ਮੁੜ ਇੱਕਠਾ ਹੋਇਆ ਕੈਪਟਨ ਵਿਰੋਧੀ ਖੇਮਾ, ਪ੍ਰਗਟ ਸਿੰਘ ਦੇ ਘਰ ਮੀਟਿੰਗ 'ਚ ਸਿੱਧੂ ਵੀ ਮੌਜੂਦ
ਹੁਣ ਤੱਕ ਸਿੱਧੂ ਖੇਮੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੀ ਜਾ ਰਹੀ ਬਗਾਵਤ ਲਗਾਤਾਕ ਨਾਕਾਮਯਾਬਲ ਰਹੀ ਹੈ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਚੰਨੀ ਨੇ ਬਗਾਵਤ ਕੀਤੀ ਸੀ।
ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਤਕਰਾਰ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਸੰਗਠਨ ਦੇ ਜਨਰਲ ਸਕੱਤਰ, ਵਿਧਾਇਕ ਪ੍ਰਗਟ ਸਿੰਘ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ ਅਤੇ ਸੁਖਵਿੰਦਰ ਡੈਨੀ ਵੀ ਮੌਜੂਦ ਰਹੇ। ਹਾਲਾਂਕਿ ਮੀਟਿੰਗ ਕਿਸ ਮੁੱਦੇ 'ਤੇ ਹੋਈ ਇਸ ਬਾਰੇ ਕੋਈ ਵੀ ਨੇਤਾ ਕੁਝ ਨਹੀਂ ਬੋਲਿਆ ਰਕ ਇਸ ਨੂੰ ਸੰਗਠਨ ਦੇ ਗਠਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਬੀਤੇ ਦਿਨੀਂ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਤੋਂ ਝਟਕਾ ਲੱਗਾ ਹੈ। ਹਾਈਕਮਾਨ ਨੇ ਸਿੱਧੂ ਨੂੰ ਮੁੱਖੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਦੇ ਨੇੜਲੇ ਸਹਿਯੋਗੀ ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ 'ਤੇ ਸਵਾਲ ਉਠਾਏ। ਇਸ ਤੋਂ ਬਾਅਦ ਸਿੱਧੂ ਉਸੇ ਦਿਨ ਦਿੱਲੀ ਪਹੁੰਚੇ ਜਦੋਂ ਹਰੀਸ਼ ਰਾਵਤ ਪੰਜਾਬ ਵਿੱਚ ਕੈਪਟਨ ਨਾਲ ਮੁਲਾਕਾਤ ਕਰਨ ਆਏ ਸੀ। ਹਾਲਾਂਕਿ, ਸਿੱਧੂ ਨੂੰ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਅਤੇ ਉਨ੍ਹਾਂ ਦਿੱਲੀ ਤੋਂ ਬੈਰੰਗ ਪੰਜਾਬ ਵਾਪਸ ਆਉਣਾ ਪਿਆ।
ਪੰਜਾਬ ਵਿੱਚ ਕਾਂਗਰਸ ਦਾ ਜ਼ਿਲ੍ਹਾ ਪੱਧਰੀ ਸੰਗਠਨ ਲੰਮੇ ਸਮੇਂ ਤੋਂ ਭੰਗ ਹੈ। ਇਸ ਕਾਰਨ ਜ਼ਮੀਨੀ ਪੱਧਰ 'ਤੇ ਪਾਰਟੀ ਦੇ ਨੇਤਾਵਾਂ ਨੂੰ ਨਾਹ ਤਾਂ ਲੀਡਰਸ਼ਿਪ ਮਿਲ ਰਹੀ ਹੈ ਅਤੇ ਨਾਹ ਹੀ ਉਹ ਇਕਜੁੱਟ ਹੋ ਰਹੇ ਹਨ। ਹੁਣ ਹਾਈਕਮਾਨ ਤੋਂ ਵੀ ਝਟਕਾ ਮਿਲਣ ਤੋਂ ਬਾਅਦ ਸਿੱਧੂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਇਸ ਹਥਿਆਰ ਰਾਹੀਂ ਹਾਈ ਕਮਾਂਡ 'ਤੇ ਹਾਵੀ ਹੋ ਸਕਣ।
ਦੱਸ ਦਈਏ ਕਿ ਹੁਣ ਤੱਕ ਸਿੱਧੂ ਖੇਮੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੀ ਜਾ ਰਹੀ ਬਗਾਵਤ ਲਗਾਤਾਕ ਨਾਕਾਮਯਾਬਲ ਰਹੀ ਹੈ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਚੰਨੀ ਨੇ ਬਗਾਵਤ ਕੀਤੀ ਸੀ। ਕਾਂਗਰਸ ਹਾਈਕਮਾਨ ਨੇ ਇਸ ਬਗਾਵਤ ਨੂੰ ਤਰਜੀਹ ਨਹੀਂ ਦਿੱਤੀ।
ਉਧਰ ਕੈਪਟਨ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਨੇ ਇਸ ਦੇ ਪਿੱਛੇ ਸਿੱਧੂ ਨੂੰ ਦੱਸਿਆ। ਹਾਲਾਂਕਿ, ਹਾਈ ਕਮਾਂਡ ਨੇ ਬਗਾਵਤ ਨੂੰ ਦਬਾ ਦਿੱਤਾ ਅਤੇ ਕੈਪਟਨ ਦਾ ਦਬਦਬਾ ਬਰਕਰਾਰ ਰੱਖਿਆ। ਜਿਸਦੇ ਬਾਅਦ ਸਿੱਧੂ ਨੇ ਸੰਗਠਨ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Gal Punjab Di: ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ, ਪੰਜਾਬ 'ਚ ਇੱਕ ਹਫਤੇ ਤੱਕ ਨਹੀਂ ਹੋਣਗੇ ਸੁਖਬੀਰ ਬਾਦਲ ਦੇ ਪ੍ਰੋਗਰਾਮ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin