Punjab Corona Restrictions: ਕੋਵਿਡ -19 ਪਾਬੰਦੀਆਂ 31 ਅਕਤੂਬਰ ਤੱਕ ਵਧੀਆਂ, ਜਾਣੋ ਹੁਣ ਕੋਰੋਨਾ ਢਿੱਲ 'ਚ ਕੀ-ਕੀ ਸ਼ਾਮਲ
ਪੰਜਾਬ ਸਰਕਾਰ ਨੇ ਸੂਬੇ 'ਚ ਲਾਗੂ ਕੋਵਿਡ -19 ਦੀਆਂ ਪਾਬੰਦੀਆਂ ਨੂੰ 31 ਅਕਤੂਬਰ ਤੱਕ ਵਧਾ ਦਿੱਤਾ ਹੈ। ਹੁਣ ਸੂਬੇ 'ਚ ਦਾਖਲਾ ਦਿੱਤਾ ਜਾਵੇ ਜਿਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਆਵੇਗੀ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ 'ਚ ਲਾਗੂ ਕੋਵਿਡ -19 ਦੀਆਂ ਪਾਬੰਦੀਆਂ ਨੂੰ 31 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੀ ਤਰਫੋਂ ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਾਰੇ ਜ਼ੋਨਲ ਆਈਜੀਜ਼, ਪੁਲਿਸ ਕਮਿਸ਼ਨਰਾਂ, ਡੀਆਈਜੀਜ਼ ਅਤੇ ਐਸਐਸਪੀਜ਼ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸਿਰਫ ਉਹੀ ਲੋਕ ਹੋਣਗੇ ਸੂਬੇ ਵਿੱਚ ਦਾਖਲਾ ਦਿੱਤਾ ਜਾਵੇ ਜਿਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਆਵੇਗੀ। ਉਨ੍ਹਾਂ ਯਾਤਰੀਆਂ ਲਈ ਰੈਟ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਬਿਨਾਂ ਰਿਪੋਰਟ ਦੇ ਪੰਜਾਬ ਪਹੁੰਚਣਗੇ।
ਅੰਦਰੂਨੀ ਅਤੇ ਬਾਹਰੀ ਸਮਾਗਮਾਂ ਵਿੱਚ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਦੇ ਹੋਏ, ਵੱਧ ਤੋਂ ਵੱਧ 400 ਲੋਕਾਂ ਨੂੰ ਅੰਦਰੂਨੀ ਸਮਾਗਮਾਂ ਲਈ ਅਤੇ ਵੱਧ ਤੋਂ ਵੱਧ 600 ਲੋਕਾਂ ਨੂੰ ਬਾਹਰੀ ਸਮਾਗਮਾਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ ਆਦਿ ਵਿੱਚ, ਭੀੜ ਦੇ ਸਿਰਫ ਦੋ-ਤਿਹਾਈ ਪ੍ਰਤੀਸ਼ਤ ਨੂੰ ਹੀ ਦਾਖਲਾ ਮਿਲੇਗਾ।
ਇਸਦੇ ਲਈ ਹੀ ਨਵੇਂ ਹੁਕਮਾਂ ਮੁਤਾਬਕ ਸਬੰਧਤ ਸਾਈਟ ਦੇ ਸਟਾਫ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਹੋਣੀ ਚਾਹੀਦੀ ਹੈ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਜੋ ਸਵੀਮਿੰਗ ਪੂਲ ਅਤੇ ਜਿੰਮ ਦੀ ਵਰਤੋਂ ਕਰਦੇ ਹਨ, ਟੀਕੇ ਦੀ ਇੱਕ ਖੁਰਾਕ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਮਾਲ ਹੀ ਸੂਬੇ 'ਚ ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਲਈ ਪਹਿਲਾਂ ਹੀ ਦਿੱਤੀਆਂ ਛੋਟਾਂ ਵੀ 31 ਅਕਤੂਬਰ ਤੱਕ ਲਾਗੂ ਰਹਿਣਗੀਆਂ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 15981 ਕੋਰੋਨਾ ਕੇਸ ਦਰਜ, 166 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: