ਪੜਚੋਲ ਕਰੋ
ਨਵਾਂਸ਼ਹਿਰ 'ਚ ਦੋ ਹੋਰ ਕੋਰੋਨਾ ਪੌਜ਼ੇਟਿਵ ਮਰੀਜ਼, ਸੂਬੇ 'ਚ ਮਰੀਜ਼ਾਂ ਦੀ ਗਿਣਤੀ ਹੋਈ 336
ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਕੋਰੋਨਾਵਾਇਰਸ (Coronavirus) ਨੇ ਇੱਕ ਵਾਰ ਫਿਰ ਲੋਕਾਂ 'ਚ ਖੌਫ ਪਾ ਦਿੱਤੀ ਹੈ।

ਨਵਾਂਸ਼ਹਿਰ: ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਕੋਰੋਨਾਵਾਇਰਸ (Coronavirus) ਨੇ ਇੱਕ ਵਾਰ ਫਿਰ ਲੋਕਾਂ 'ਚ ਖੌਫ ਪਾ ਦਿੱਤੀ ਹੈ। ਅੱਜ ਨਵਾਂਸ਼ਹਿਰ 'ਚ ਦੋ ਤਾਜ਼ਾ ਮਾਮਲੇ ਕੋਰੋਨਾ ਨਾਲ ਪੌਜ਼ੇਟਿਵ ਪਾਏ ਗਏ ਹਨ। ਬਲਾਚੌਰ ਦੇ ਪਿੰਡ ਬੂਥਗੜ੍ਹ ਦੇ ਡਰਾਈਵਰ ਜਤਿੰਦਰ ਕੁਮਾਰ ਦੇ ਸੰਪਰਕ ਵਿੱਚ ਆਈ ਉਸ ਦੀ ਮਾਤਾ ਅਤੇ ਹੈਲਪਰ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜਤਿੰਦਰ ਦੇ ਸੰਪਰਕ 'ਚ ਆਏ ਲੋਕਾਂ ਵਿੱਚੋਂ 50 ਦੇ ਕਰੀਬ ਸੈਂਪਲ ਲਏ ਗਏ। ਜਿਸ ਵਿੱਚੋ ਦੋ ਸੈਂਪਲ ਪੌਜ਼ੇਟਿਵ ਆਏ ਹਨ ਅਤੇ 48 ਸੈਂਪਲ ਨੈਗੇਟਿਵ ਆਏ ਹਨ। ਦਸਤਕ ਦੇ ਦਿੱਤੀ ਹੈ। ਜੰਮੂ ਤੋਂ ਆਏ ਜਤਿੰਦਰ ਨਾਮਕ ਵਿਅਕਤੀ ਨੂੰ ਸ਼ਨੀਵਾਰ ਨੂੰ ਕੋਵਿਡ-19(COVID_19)ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਸੀ।ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 336 ਹੋ ਗਈ ਹੈ। ਜਤਿੰਦਰ ਕੁਮਾਰ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਪ੍ਰਸ਼ਾਸਨ ਵਲੋਂ ਬਲਾਚੌਰ ਦੇ ਪਿੰਡ ਬੂਥਗੜ ਨੂੰ ਪੂਰੀ ਤਰਾਂ ਸੀਲ ਕੀਤਾ ਹੋਇਆ ਹੈ। ਜਤਿੰਦਰ ਕੁਮਾਰ ਦੇ ਨਾਲ ਉਸਦੇ ਦੋ ਸਾਥੀ ਰਵੀ ਕੁਮਾਰ ਅਤੇ ਨਰੇਸ਼ ਕੁਮਾਰ ਜੰਮੂ ਤੋਂ ਆਏ ਸਨ। ਜਤਿੰਦਰ ਪੇਸ਼ੇ ਤੋਂ ਡਰਾਇਵਰ ਹੈ ਅਤੇ ਜੰਮੂ ਤੋਂ ਜ਼ਰੂਰੀ ਸਮਾਨ ਲੈ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਆਇਆ ਸੀ।ਉਸਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਸੋਲੇਟ ਕੀਤਾ ਹੋਇਆ ਹੈ। ਇਸਦੇ ਨਾਲ ਪੰਜਾਬ ਭਰ 'ਚ 17021 ਸੈਂਪਲ ਹੁਣ ਤੱਕ ਟੈਸਟ ਕੀਤੇ ਜਾ ਚੁੱਕੇ ਹਨ।ਕੋਰੋਨਾਵਾਇਰਸ ਨਾਲ ਪੰਜਾਬ 'ਚ 19 ਮਰੀਜ਼ਾਂ ਦੀ ਮੌਤ ਹੋ ਗਈ ਹੈ।ਚੰਗੀ ਗੱਲ ਇਹ ਹੈ ਕਿ ਹੁਣ ਤੱਕ 101 ਮਰੀਜ਼ ਸਿਹਤਯਾਬ ਵੀ ਹੋਏ ਹਨ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















