ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਉੱਠੀ ਚਰਨਜੀਤ ਚੰਨੀ ਨੂੰ ਸੀਐਮ ਉਮੀਦਵਾਰ ਬਣਾਉਣ ਦੀ ਮੰਗ
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਮੰਗ ਉੱਠੀ ਹੈ ਕਿ ਚਰਨਜੀਤ ਚੰਨੀ ਨੂੰ ਸੀਐਮ ਉਮੀਦਵਾਰ ਐਲਾਨਿਆ ਜਾਵੇ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਕਿਹਾ ਹੈ ਕਿ ਮੈਂ ਹਾਈਕਮਾਂਡ ਨੂੰ ..
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਮੰਗ ਉੱਠੀ ਹੈ ਕਿ ਚਰਨਜੀਤ ਚੰਨੀ ਨੂੰ ਸੀਐਮ ਉਮੀਦਵਾਰ ਐਲਾਨਿਆ ਜਾਵੇ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਕਿਹਾ ਹੈ ਕਿ ਮੈਂ ਹਾਈਕਮਾਂਡ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਲਦੀ ਤੋਂ ਜਲਦੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੀਐਮ ਉਮੀਦਵਾਰ ਐਲਾਨਿਆ ਜਾਵੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ ਤਾਂ ਚੰਨਰਜੀਤ ਚੰਨੀ ਹੀ ਕਰ ਸਕਦਾ ਹੈ। ਰਾਣਾ ਕੇਪੀ ਦੇ ਇਸ ਬਿਆਨ ਮਗਰੋਂ ਪੰਜਾਬ ਕਾਂਗਰਸ ਵਿੱਚ ਮੁੜ ਧੜੇਬੰਦੀ ਵਧ ਸਕਦੀ ਹੈ ਕਿਉਂਕਿ ਕੁਝ ਲੀਡਰ ਨਵਜੋਤ ਸਿੱਧੂ ਨੂੰ ਸੀਐਮ ਚਿਹਰਾ ਬਣਾਉਣ ਦੀ ਪੈਰਵਾਈ ਕਰ ਰਹੇ ਹਨ। ਨਵਜੋਤ ਸਿੱਧੂ ਖੁਦ ਨੂੰ ਵੀ ਸੀਐਮ ਦਾ ਦਾਅਵੇਦਾਰ ਦੱਸ ਰਹੇ ਹਨ।
ਦੱਸ ਦਈਏ ਕਿ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ 'ਤੇ ਟਿਕੀਆਂ ਹੋਈਆਂ ਹਨ। ਕਾਂਗਰਸੀਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਇਸ ਨੂੰ ਲੈ ਕੇ ਚੌਕਸ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੌਜੂਦਾ ਸੀਐਮ ਚਰਨਜੀਤ ਚੰਨੀ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਜੰਗ ਜਾਰੀ ਹੈ। ਇਸ ਕਾਰਨ ਕਾਂਗਰਸ ਧੜੇਬੰਦੀ ਵਿੱਚ ਵੰਡੀ ਹੋਈ ਹੈ।
ਇਹ ਵੀ ਪੜ੍ਹੋ: ਭਾਜਪਾ ਵੱਲੋਂ 27 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਅਜਿਹੇ 'ਚ ਕਾਂਗਰਸੀ ਲੀਡਰ ਵੀ ਚਾਹੁੰਦੇ ਹਨ ਕਿ ਸੀਐਮ ਦੇ ਚਿਹਰੇ 'ਤੇ ਸਥਿਤੀ ਸਪੱਸ਼ਟ ਹੋਵੇ ਤਾਂ ਜੋ ਚੋਣ ਕਿਸੇ ਇੱਕ ਦੀ ਅਗਵਾਈ 'ਚ ਹੀ ਲੜੀ ਜਾ ਸਕੇ। ਹਾਲਾਂਕਿ ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕਿਹਾ ਹੈ ਕਿ ਉਹ ਚੰਨੀ, ਸਿੱਧੂ ਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin