ਪੜਚੋਲ ਕਰੋ

1988 ਰੋਡ ਰੇਜ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਪਟੀਸ਼ਨ 'ਤੇ ਸੁਪਰੀਮ ਕੋਰਟ ‘ਚ ਸੁਣਵਾਈ

Punjab Election: 34 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਨਵਜੋਤ ਸਿੰਘ ਸਿੱਧੂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਇਹ ਸੁਣਵਾਈ ਸਜ਼ਾ ਵਧਾਉਣ ਦੀ ਮੰਗ 'ਤੇ ਹੀ ਹੋਵੇਗੀ।

Navjot Singh Sidhu: ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਡੀ ਮੁਸੀਬਤ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ਵੀਰਵਾਰ ਨੂੰ 34 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਸਜ਼ਾ ਵਧਾਉਣ ਦੀ ਮੰਗ 'ਤੇ ਸੁਣਵਾਈ ਕਰੇਗਾ। ਜਾਣਕਾਰੀ ਮੁਤਾਬਕ ਸਿੱਧੂ ਆਪਣੇ ਲਈ ਅਰਦਾਸ ਕਰਨ ਵੈਸ਼ਨੋ ਦੇਵੀ ਪੁੱਜੇ ਹਨ।

ਮਾਮਲੇ ਦੀ ਗੱਲ ਕਰੀਏ ਤਾਂ ਇਹ 34 ਸਾਲ ਪੁਰਾਣਾ ਮਾਮਲਾ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ਼ 1000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹੁਣ ਇਹ ਸਜ਼ਾ ਵਧ ਸਕਦੀ ਹੈ। ਸਤੰਬਰ 2018 'ਚ ਅਦਾਲਤ ਨੇ ਸਜ਼ਾ 'ਤੇ ਮੁੜ ਵਿਚਾਰ ਕਰਨ ਦੀ ਮੰਗ ਨੂੰ ਸਵੀਕਾਰ ਕਰ ਲਿਆ ਸੀ। 1988 ਵਿੱਚ ਪੰਜਾਬ ਦੇ ਪਟਿਆਲਾ ਵਿੱਚ ਵਾਪਰੀ ਇਸ ਘਟਨਾ ਵਿੱਚ ਗੁਰਨਾਮ ਸਿੰਘ ਨਾਂ ਦਾ ਵਿਅਕਤੀ ਮਾਰਿਆ ਗਿਆ ਸੀ।

ਸਿੱਧੂ ਅਤੇ ਉਸਦੇ ਦੋਸਤ ਕੰਵਰ ਸਿੰਘ ਸੰਧੂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਗੈਰ ਇਰਾਦਤਨ ਕਤਲ ਹੋਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਪਰ ਜੁਲਾਈ 2018 ਵਿੱਚ ਸੁਪਰੀਮ ਕੋਰਟ ਨੇ ਸੰਧੂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਸੀ। ਜਦੋਂ ਕਿ ਸਿੱਧੂ ਨੂੰ ਸਿਰਫ਼ ਕੁੱਟਮਾਰ ਦਾ ਦੋਸ਼ੀ ਠਹਿਰਾਇਆ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਸੀ।

ਪਰਿਵਾਰ ਨੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ

ਅਦਾਲਤ ਦੇ ਇਸ ਫੈਸਲੇ ਖਿਲਾਫ ਗੁਰਨਾਮ ਸਿੰਘ ਦੇ ਪਰਿਵਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਪਰਿਵਾਰ ਨੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਜਦੋਂ 13 ਸਤੰਬਰ, 2018 ਨੂੰ ਇਸ ਪਟੀਸ਼ਨ 'ਤੇ ਸੁਣਵਾਈ ਹੋਈ, ਮੁੱਖ ਕੇਸ ਵਿੱਚ ਫੈਸਲਾ ਸੁਣਾਉਣ ਵਾਲੇ ਦੋ ਜੱਜਾਂ ਚੋਂ ਸਭ ਤੋਂ ਸੀਨੀਅਰ ਜਸਟਿਸ ਚੇਲਾਮੇਸ਼ਵਰ ਸੇਵਾਮੁਕਤ ਹੋ ਚੁੱਕੇ ਸੀ।

ਅਜਿਹੇ 'ਚ ਜਸਟਿਸ ਏ.ਐੱਮ ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਨੇ ਸਮੀਖਿਆ ਪਟੀਸ਼ਨ 'ਤੇ ਵਿਚਾਰ ਕੀਤਾ। ਦੋਵੇਂ ਜੱਜ ਮੁੜ ਸੁਣਵਾਈ ਲਈ ਰਾਜ਼ੀ ਹੋ ਗਏ। ਇਨ੍ਹਾਂ ਦੋਵਾਂ ਜੱਜਾਂ ਦੀ ਬੈਂਚ ਵੀਰਵਾਰ ਬਾਅਦ ਦੁਪਹਿਰ 3.30 ਵਜੇ ਇਸ ਮਾਮਲੇ ਦੀ ਸੁਣਵਾਈ ਕਰੇਗੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ 'ਚ ਸਿਰਫ਼ ਸਜ਼ਾ ਵਧਾਉਣ ਦੀ ਮੰਗ 'ਤੇ ਹੀ ਵਿਚਾਰ ਕੀਤਾ ਜਾਵੇਗਾ।

ਇਸ ਦਾ ਮਤਲਬ ਇਹ ਹੈ ਕਿ ਸਿੱਧੂ 'ਤੇ ਗੈਰ ਇਰਾਦਤਨ ਕਤਲ ਦਾ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਆਪਣੇ ਫੈਸਲੇ ਵਿੱਚ, ਸੁਪਰੀਮ ਕੋਰਟ ਨੇ ਉਸ ਨੂੰ ਸਿਰਫ ਆਈਪੀਸੀ ਦੀ ਧਾਰਾ 323 ਦੇ ਤਹਿਤ ਦੋਸ਼ੀ ਠਹਿਰਾਇਆ ਸੀ, ਜੋ ਕਿ ਕੁੱਟਮਾਰ ਦੇ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ। ਇਸ ਧਾਰਾ 'ਚ ਸਜ਼ਾ ਵਧਾਉਣ ਦੀ ਮੰਗ 'ਤੇ ਵਿਚਾਰ ਕੀਤਾ ਜਾਵੇਗਾ। ਇਸ ਧਾਰਾ ਵਿੱਚ ਵੱਧ ਤੋਂ ਵੱਧ 1 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਸਿੱਧੂ ਨੂੰ ਜੁਰਮਾਨੇ 'ਤੇ ਹੀ ਛੱਡ ਦਿੱਤਾ ਗਿਆ। ਹੁਣ ਇੱਕ ਵਾਰ ਫਿਰ ਉਸ 'ਤੇ ਜੇਲ੍ਹ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ: ਮਾਰਚ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਬੇਰੁਜ਼ਗਾਰੀ, ਜਨਵਰੀ 'ਚ ਘਟ ਕੇ 6.57 ਫੀਸਦੀ ਰਹਿ- CMIE

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਨਗਰ ਨਿਗਮ ਚੋਣਾਂ ਲਈ ਵੋਟਿੰਗ ਦਾ ਸਮਾਂ ਖ਼ਤਮ! ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ, ਕੁਝ ਦੇਰ ਤੱਕ ਆਉਣਗੇ ਨਤੀਜੇ
Punjab Municipal Corporation Election Live Updates: ਨਗਰ ਨਿਗਮ ਚੋਣਾਂ ਲਈ ਵੋਟਿੰਗ ਦਾ ਸਮਾਂ ਖ਼ਤਮ! ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ, ਕੁਝ ਦੇਰ ਤੱਕ ਆਉਣਗੇ ਨਤੀਜੇ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
Punjab News: ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
Advertisement
ABP Premium

ਵੀਡੀਓਜ਼

ਸ਼ਹੀਦੀ ਪੰਦਰਵਾੜੇ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਐਲਾਨਦਿਲਜੀਤ ਤੇ ਬੋਲੇ Yo Yo Honey Singh , ਮੈਂ ਤਾਂ ਕਿਸੇ ਕੰਮ ਦਾ ਨਹੀਂ ਰਿਹਾਦਿਲਜੀਤ ਦੇ ਸ਼ੋਅ 'ਚ ਨੱਚੀ ਸੋਨਮ ਬਾਜਵਾ , ਉਰਵਸ਼ੀ ਕਹਿੰਦੀ burraaahhਮੁੰਬਈ ਸ਼ੋਅ 'ਚ ਵੀ ਗੱਜੇ ਦਿਲਜੀਤ ,  ਝੁੱਕਦਾ ਨੀ ਫੁਫੜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਨਗਰ ਨਿਗਮ ਚੋਣਾਂ ਲਈ ਵੋਟਿੰਗ ਦਾ ਸਮਾਂ ਖ਼ਤਮ! ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ, ਕੁਝ ਦੇਰ ਤੱਕ ਆਉਣਗੇ ਨਤੀਜੇ
Punjab Municipal Corporation Election Live Updates: ਨਗਰ ਨਿਗਮ ਚੋਣਾਂ ਲਈ ਵੋਟਿੰਗ ਦਾ ਸਮਾਂ ਖ਼ਤਮ! ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ, ਕੁਝ ਦੇਰ ਤੱਕ ਆਉਣਗੇ ਨਤੀਜੇ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
Punjab News: ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਬਿਮਾਰੀ ਦਾ ਕਹਿਰ, ਕਈ ਮਰੀਜ਼ਾਂ ਦੀ ਮੌਤ, ਲੋਕਾਂ 'ਚ ਡਰ ਦਾ ਮਾਹੌਲ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਬਿਮਾਰੀ ਦਾ ਕਹਿਰ, ਕਈ ਮਰੀਜ਼ਾਂ ਦੀ ਮੌਤ, ਲੋਕਾਂ 'ਚ ਡਰ ਦਾ ਮਾਹੌਲ
ਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡ, ਇਲਾਕੇ ਦੇ ਲੋਕ ਸਹਿਮੇ, BKI ਨੇ ਲਈ ਜ਼ਿੰਮੇਵਾਰੀ
ਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡ, ਇਲਾਕੇ ਦੇ ਲੋਕ ਸਹਿਮੇ, BKI ਨੇ ਲਈ ਜ਼ਿੰਮੇਵਾਰੀ
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ, ਇਸ ਕੰਮ ਲਈ ਮਨਜ਼ੂਰੀ ਲੈਣ ਦੀ ਦਿੱਤੀ ਸਲਾਹ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ, ਇਸ ਕੰਮ ਲਈ ਮਨਜ਼ੂਰੀ ਲੈਣ ਦੀ ਦਿੱਤੀ ਸਲਾਹ...
Germany Car Accident: ਕ੍ਰਿਸਮਿਸ ਮਾਰਕਿਟ 'ਚ ਹੋਇਆ ਹਮਲਾ, ਸਾਉਦੀ ਡਾਕਟਰ ਨੇ ਭੀੜ 'ਤੇ ਚੜ੍ਹਾਈ ਕਾਰ, 2 ਦੀ ਮੌਤ, 60 ਤੋਂ ਵੱਧ ਜ਼ਖ਼ਮੀ, ਵੇਖੋ ਖੌਫਨਾਕ ਵੀਡੀਓ
Germany Car Accident: ਕ੍ਰਿਸਮਿਸ ਮਾਰਕਿਟ 'ਚ ਹੋਇਆ ਹਮਲਾ, ਸਾਉਦੀ ਡਾਕਟਰ ਨੇ ਭੀੜ 'ਤੇ ਚੜ੍ਹਾਈ ਕਾਰ, 2 ਦੀ ਮੌਤ, 60 ਤੋਂ ਵੱਧ ਜ਼ਖ਼ਮੀ, ਵੇਖੋ ਖੌਫਨਾਕ ਵੀਡੀਓ
Embed widget