(Source: ECI/ABP News)
Punjab Electricity News: 600 ਯੂਨਿਟ ਮੁਫਤ ਬਿਜਲੀ ਲੈਣ ਲਈ ਲੋਕ ਲਾਉਣ ਲੱਗੇ ਨਵੇਂ ਜੁਗਾੜ, ਇੱਕੋ ਘਰ 'ਚ ਦੋ-ਦੋ ਮੀਟਰਾਂ ਲਈ ਅਪਲਾਈ
ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਵਿੱਚ ਨਵੇਂ ਬਿਜਲੀ ਮੀਟਰ ਲਗਾਉਣ ਲਈ ਭੱਜ-ਦੌੜ ਸ਼ੁਰੂ ਹੋ ਗਈ ਹੈ। ਸਾਰੀਆਂ ਸ਼ਰਤਾਂ ਦੇ ਬਾਵਜੂਦ ਲੋਕਾਂ ਨੇ ਨਵੇਂ ਮੀਟਰ ਲਗਾਉਣ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
![Punjab Electricity News: 600 ਯੂਨਿਟ ਮੁਫਤ ਬਿਜਲੀ ਲੈਣ ਲਈ ਲੋਕ ਲਾਉਣ ਲੱਗੇ ਨਵੇਂ ਜੁਗਾੜ, ਇੱਕੋ ਘਰ 'ਚ ਦੋ-ਦੋ ਮੀਟਰਾਂ ਲਈ ਅਪਲਾਈ Punjab Electricity News, People start applying for 600 units of free electricity, apply for two meters in one house Punjab Electricity News: 600 ਯੂਨਿਟ ਮੁਫਤ ਬਿਜਲੀ ਲੈਣ ਲਈ ਲੋਕ ਲਾਉਣ ਲੱਗੇ ਨਵੇਂ ਜੁਗਾੜ, ਇੱਕੋ ਘਰ 'ਚ ਦੋ-ਦੋ ਮੀਟਰਾਂ ਲਈ ਅਪਲਾਈ](https://feeds.abplive.com/onecms/images/uploaded-images/2022/04/28/4dea346d46b9b79d603344b72e55289e_original.jpg?impolicy=abp_cdn&imwidth=1200&height=675)
Punjab News: ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਵਿੱਚ ਨਵੇਂ ਬਿਜਲੀ ਮੀਟਰ ਲਗਾਉਣ ਲਈ ਭੱਜ-ਦੌੜ ਸ਼ੁਰੂ ਹੋ ਗਈ ਹੈ। ਸਾਰੀਆਂ ਸ਼ਰਤਾਂ ਦੇ ਬਾਵਜੂਦ ਲੋਕਾਂ ਨੇ ਨਵੇਂ ਮੀਟਰ ਲਗਾਉਣ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕ ਇੱਕੋ ਘਰ ਵਿੱਚ ਦੋ ਮੀਟਰ ਲਈ ਅਪਲਾਈ ਕਰ ਰਹੇ ਹਨ। ਵੈਸੇ ਵਿਭਾਗ ਵੱਲੋਂ ਇੱਕੋ ਘਰ ਵਿੱਚ 2 ਮੀਟਰ ਲਈ ਕਈ ਸ਼ਰਤਾਂ ਲਗਾਈਆਂ ਗਈਆਂ ਹਨ।
ਅਧਿਕਾਰੀਆਂ ਅਨੁਸਾਰ ਸਾਰੀਆਂ ਸ਼ਰਤਾਂ ਦੇ ਬਾਵਜੂਦ ਇੱਕ ਘਰ ਵਿੱਚ 2 ਮੀਟਰ ਲਈ ਡੇਢ ਗੁਣਾ ਵੱਧ ਅਰਜ਼ੀਆਂ ਆ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ 2 ਮਹੀਨਿਆਂ ਦਾ ਬਿਜਲੀ ਦਾ ਬਿੱਲ ਇਕੱਠਾ ਆਉਂਦਾ ਹੈ। ਅਜਿਹੇ 'ਚ 300-300 ਯੂਨਿਟ ਜੋੜ ਕੇ 600 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ।
300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ
ਇਸ ਸਾਲ ਮਾਰਚ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਚੋਣਾਂ 'ਚ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇਕਰ 'ਆਪ' ਸੱਤਾ 'ਚ ਆਉਂਦੀ ਹੈ ਤਾਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਉਨ੍ਹਾਂ 300 ਯੂਨਿਟ ਬਿਜਲੀ ਮੁਆਫ ਕਰਨ ਦਾ ਐਲਾਨ ਵੀ ਕੀਤਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲ ਉਪਲਬਧ ਅੰਕੜਿਆਂ ਅਨੁਸਾਰ ਰਾਜ ਦੇ ਲਗਪਗ 73.80 ਲੱਖ ਘਰੇਲੂ ਖਪਤਕਾਰਾਂ ਵਿੱਚੋਂ ਲਗਪਗ 62.25 ਲੱਖ, ਜਿਨ੍ਹਾਂ ਦੀ ਖਪਤ 300 ਯੂਨਿਟ ਤੱਕ ਜਾਂ ਇਸ ਤੋਂ ਘੱਟ ਹੈ, ਨੂੰ ਮੁਫਤ ਬਿਜਲੀ ਦੇ ਇਸ ਵਾਅਦੇ ਤੋਂ ਬਾਅਦ ਲਾਭ ਮਿਲੇਗਾ।
ਇਸ ਤਰ੍ਹਾਂ ਸਬਸਿਡੀ ਕੰਮ ਕਰੇਗੀ
ਹਾਲਾਂਕਿ, ਗਾਹਕਾਂ ਦੀ ਗਿਣਤੀ ਸੀਜ਼ਨ ਦੇ ਅਨੁਸਾਰ ਬਦਲਦੀ ਹੈ। ਇਨ੍ਹਾਂ ਦੀ ਗਿਣਤੀ ਸਰਦੀਆਂ ਵਿੱਚ ਜ਼ਿਆਦਾ ਹੋ ਸਕਦੀ ਹੈ ਅਤੇ ਗਰਮੀਆਂ ਵਿੱਚ ਘੱਟ ਹੋ ਸਕਦੀ ਹੈ। ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਖਪਤਕਾਰਾਂ ਦੀ ਔਸਤ ਸੰਖਿਆ ਲਗਪਗ 62.25 ਲੱਖ ਹੈ, ਜਿਨ੍ਹਾਂ ਨੂੰ ਅਸੀਂ ਪਿਛਲੇ ਖਪਤ ਦੇ ਕਈ ਪੈਟਰਨਾਂ ਦੇ ਆਧਾਰ 'ਤੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਸੀ, ਜੇਕਰ 'ਆਪ' ਦਾ ਵਾਅਦਾ ਲਾਗੂ ਹੁੰਦਾ ਹੈ ਤਾਂ ਲਗਪਗ 84% ਖਪਤਕਾਰਾਂ ਨੂੰ ਫਾਇਦਾ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)