(Source: ECI/ABP News/ABP Majha)
Punjab Breaking News Live 22 September 2024: ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੋਂ CM ਮਾਨ ਨੂੰ ਖਤਰਾ, ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਪ੍ਰਸ਼ਾਸਨ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ
Punjab Breaking News Live 22 September 2024: ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੋਂ CM ਮਾਨ ਨੂੰ ਖਤਰਾ, ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਪ੍ਰਸ਼ਾਸਨ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ
LIVE
Background
Punjab Breaking News Live 22 September 2024: ਪੰਜਾਬ ਸਰਕਾਰ ਨੇ ਕਰੀਬ ਡੇਢ ਸਾਲ ਤੋਂ ਡਿਬਰੂਗੜ੍ਹ ਜੇਲ 'ਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਮੁੜ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਲਗਾਉਣ ਸਬੰਧੀ ਅਦਾਲਤ 'ਚ ਜਵਾਬ ਦਰਜ ਕੀਤਾ ਹੈ। ਇਸ ਵਿੱਚ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹਨ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੈ।
Punjab Weather News: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ, ਮੀਂਹ ਨੂੰ ਲੈਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਮੀਂਹ ਨਾ ਪੈਣ ਕਰਕੇ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ। ਸੂਬੇ ਵਿੱਚ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧੇਗਾ।
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Punjab holiday-ਪੰਜਾਬ ਦੇ ਫਰੀਦਕੋਟ ਜਿਲ੍ਹੇ ਵਿਚ ਭਲਕੇ 23 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2024 ਮੌਕੇ ਉਤੇ 23 ਸਤੰਬਰ 2024 (ਸੋਮਵਾਰ) ਨੂੰ ਜ਼ਿਲ੍ਹਾ ਫਰੀਦਕੋਟ ਵਿਚ ਸਮੂਹ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿਚ ਲੋਕਲ ਛੁੱਟੀ ਐਲਾਨੀ ਗਈ ਹੈ।
Punjab holiday- ਪ੍ਰਸ਼ਾਸਨ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਨਾਬਾਲਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਭੀੜ ਦੇ ਸਾਹਮਣੇ ਨੰਗਾ ਕਰਕੇ ਘੁਮਾਇਆ, ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਲੋਕ, ਜਾਣੋ ਪੂਰਾ ਮਾਮਲਾ
Crime News: ਚੰਡੀਗੜ੍ਹ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇੱਕ ਨਾਬਾਲਗ ਲੜਕੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ। ਇੱਥੋਂ ਤੱਕ ਕਿ ਲੋਕਾਂ ਦੇ ਸਾਹਮਣੇ ਉਸ ਨੂੰ ਨੰਗਾ ਵੀ ਕਰ ਦਿੱਤਾ ਗਿਆ। ਪਰ ਭੀੜ ਵਿੱਚੋਂ ਕੋਈ ਵੀ ਨੌਜਵਾਨ ਨੂੰ ਬਚਾਉਣ ਲਈ ਨਹੀਂ ਆਇਆ। ਇਸ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਘਟਨਾ ਗਣੇਸ਼ ਵਿਸਰਜਨ ਰੈਲੀ ਦੇ ਮੌਕੇ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਪੀੜਤ ਨੌਜਵਾਨ ਦਾ ਕਿਸੇ ਗੱਲ ਨੂੰ ਲੈਕੇ ਬਾਕੀ ਨੌਜਵਾਨਾਂ ਨਾਲ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਉਸ ਦੀ ਕੁੱਟਮਾਰ ਕਰਦੇ ਹੋਏ ਕਾਫੀ ਦੂਰ ਤੱਕ ਲੈ ਗਏ।
Crime News: ਛੋਟੇ ਭਰਾ ਨੇ ਵੱਡੇ ਭਰਾ ਦੇ ਕੀਤੇ ਟੋਟੇ, ਔਰਤ ਪਿੱਛੇ ਬੁਰੀ ਤਰ੍ਹਾਂ ਵੱਢਿਆ
Gurdaspur News: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਦੇਰ ਸ਼ਾਮ ਇੱਕ ਨੌਜਵਾਨ ਨੇ ਆਪਣੇ ਵੱਡੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਮੁਲਜ਼ਮ ਦਾ ਨਾਂ ਹੀਰਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮੁਲਜ਼ਮ ਹੀਰਾ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੜਾਈ ਦੌਰਾਨ ਦੋਵਾਂ ਭਰਾਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਸ਼ੀ ਹੀਰਾ ਆਪਣੇ ਵੱਡੇ ਭਰਾ 'ਤੇ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤੱਕ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਘਰ ਅੰਦਰ ਘਸੀਟ ਕੇ ਲੈ ਗਿਆ ਤੇ ਪਤਨੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
23 ਸਾਲ ਬਾਅਦ ਪਰਤਿਆ ਆਪਣੇ ਮੁਲਕ, ਪਾਸਪੋਰਟ ਗੁਆਚਣ ਤੋਂ ਬਾਅਦ ਲੇਬਨਾਨ 'ਚ ਫਸਿਆ ਪੰਜਾਬੀ ਇਦਾਂ ਪਹੁੰਚਿਆ ਆਪਣੇ ਘਰ
Ludhiana Man Return From Lebanon: ਜਦੋਂ ਗੁਰਤੇਜ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਲੇਬਨਾਨ ਗਿਆ ਸੀ, ਤਾਂ ਉਸ ਨੂੰ ਕੀ ਪਤਾ ਸੀ ਕੀ ਉਸ ਨੂੰ ਘਰ ਵਾਪਸ ਆਉਣ ਲਈ 23 ਸਾਲ ਇੰਤਜ਼ਾਰ ਕਰਨਾ ਪਵੇਗਾ। ਲੁਧਿਆਣਾ ਦੇ ਪਿੰਡ ਮੱਤੇਵਾੜਾ ਦੇ ਰਹਿਣ ਵਾਲਾ ਗੁਰਤੇਜ ਸਿੰਘ 2001 ਵਿੱਚ ਆਪਣੇ ਪਿੰਡ ਦੇ ਪੰਜ-ਛੇ ਵਿਅਕਤੀਆਂ ਨਾਲ ਲੇਬਨਾਨ ਗਿਆ ਸੀ। 2006 ਵਿੱਚ ਲੇਬਨਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ, ਬਾਕੀ ਘਰ ਵਾਪਸ ਪਰਤ ਗਏ, ਪਰ ਪਾਸਪੋਰਟ ਗੁਆਚ ਜਾਣ ਕਰਕੇ ਗੁਰਤੇਜ ਸਿੰਘ ਉੱਥੇ ਹੀ ਫਸ ਗਿਆ।
ਹੁਣ 55 ਸਾਲਾਂ ਦੇ ਹੋ ਚੁੱਕੇ ਗੁਰਤੇਜ ਸਿੰਘ ਨੇ ਕਿਹਾ, "ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ 2001 ਵਿੱਚ ਕੰਮ ਕਰਨ ਲਈ ਉਹ ਲੇਬਨਾਨ ਗਿਆ ਸੀ।" ਉਸ ਨੇ ਸ਼ਨੀਵਾਰ ਨੂੰ ਪੀਟੀਆਈ ਭਾਸ਼ਾ ਨੂੰ ਕਿਹਾ, "ਜਦੋਂ ਜੰਗ ਛਿੜੀ ਸੀ, ਮੈਂ ਉਦੋਂ ਭਾਰਤ ਆਉਣਾ ਚਾਹੁੰਦਾ ਸੀ। ਮੈਂ ਕਈ ਵਾਰ ਦੁਤਾਵਾਸ ਗਿਆ, ਪਰ ਮੈਨੂੰ ਡੁਪਲੀਕੇਟ ਪਾਸਪੋਰਟ ਹਾਸਲ ਕਰਨ ਲਈ ਕੁਝ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।"