ਪੰਜਾਬ ਨੂੰ ਅੱਜ ਮਿਲ ਸਕਦੈ ਨਵਾਂ ਡੀਜੀਪੀ! ਐਡੀਸ਼ਨਲ ਚਾਰਜ ਲਈ ਇਹ ਨਾਂ ਟੌਪ 'ਤੇ, ਪੜ੍ਹੋ ਕੌਣ ਹੋ ਸਕਦੈ ਨਵਾਂ ਕਮਾਂਡਰ
ਮੁੱਖ ਮੰਤਰੀ ਮਾਨ ਦੇ ਸਪੈਸ਼ਨ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ DGP ਹੈੱਡਕੁਆਰਟਰ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਯਾਦਵ ਪੁਲਿਸ ਅਤੇ ਮੁੱਖ ਮੰਤਰੀ ਨਾਲ ਕੰਮ ਕਰ ਰਹੇ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਨੂੰ ਅੱਜ ਨਵਾਂ ਡੀਜੀਪੀ ਮਿਲ ਸਕਦਾ ਹੈ। ਜ਼ਿਕਰਯੋਗ ਹੈ ਉਸ ਨੂੰ ਪਹਿਲਾਂ ਸਿਰਫ ਐਡੀਸ਼ਨਲ ਚਾਰਜ ਮਿਲੇਗਾ ਉਸ ਤੋਂ ਬਾਅਦ ਕੇਂਦਰ ਨਾਮ ਫਾਈਨਲ ਕਰੇਗਾ। ਦੱਸ ਦੇਈਏ ਕਿ ਪੰਜਾਬ ਦੇ ਮੌਜੂਦਾ DGP ਵੀਕੇ ਭੰਵਰਾ ਨੇ ਪਿਛਲੇ ਦਿਨੀਂ ਦੋ ਮਹੀਨਿਆਂ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਵੀਕੇ ਭੰਵਰਾ ਦੀ ਛੁੱਟੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ।
ਪੰਜਾਬ 'ਚ ਹੁਣ ਤਕ ਤਿੰਨ ਡੀਜੀਪੀ ਬਦਲੇ ਜਾ ਚੁੱਕੇ ਹਨ। ਦਿਨਕਰ ਗੁਪਤਾ, ਸਿਧਾਰਥ ਚੌਟੋਪਾਇਆਏ, ਇਕਬਾਲ ਸਿੰਘ ਸਹੋਤਾ ਤੇ ਹੁਣ ਵੀਕੇ ਭੰਵਰਾ ਨੂੰ ਬਦਲ ਦਿੱਤਾ ਜਾਵੇਗਾ।
ਸ ਦੇਈਏ ਕਿ ਸਰਕਾਰ ਪਹਿਲਾਂ ਤਾਂ ਪੰਜਾਬ ਦੇ DGP ਦਾ ਵਾਧੂ ਚਾਰਜ ਕਿਸੇ ਅਫ਼ਸਰ ਨੂੰ ਦੇਵੇਗੀ।ਇਸ ਮਗਰੋਂ ਛੇ ਮਹੀਨੇ ਅੰਦਰ ਡੀਜੀਪੀ ਦੇ ਅਹੁਦੇ ਲਈ ਅਫ਼ਸਰ ਦਾ ਇਕ ਪੈਨਲ UPSC ਨੂੰ ਭੇਜਿਆ ਜਾਵੇਗਾ। ਪੈਨਲ 'ਚ ਤਿੰਨ ਅਫ਼ਸਰਾਂ ਦੀ ਸਿਫਾਰਿਸ਼ UPSC, ਸਰਕਾਰ ਨੂੰ ਭੇਜੇਗੀ।ਉਨ੍ਹਾਂ ਤਿੰਨਾਂ ਵਿੱਚੋਂ ਪੰਜਾਬ ਸਰਕਾਰ ਜਿਸਨੂੰ ਚਾਹੇ ਡੀਜੀਪੀ ਲਗਾਵੇਗੀ।
ਫਿਲਹਾਲ, ਮੁੱਖ ਮੰਤਰੀ ਮਾਨ ਦੇ ਸਪੈਸ਼ਨ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ DGP ਹੈੱਡਕੁਆਰਟਰ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਯਾਦਵ ਪੁਲਿਸ ਅਤੇ ਮੁੱਖ ਮੰਤਰੀ ਨਾਲ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਗੌਰਵ ਯਾਦਵ ਦੀ ਸੇਵਾ ਮੁਕਤੀ 2029 'ਚ ਹੈ।ਇਸ ਹਿਸਾਬ ਨਾਲ ਯਾਦਵ ਇਸ ਅਹੁੱਦੇ ਲਈ ਫਿੱਟ ਹਨ।ਪਰ ਉਨ੍ਹਾਂ ਨੂੰ ਸਥਾਈ ਡੀਜੀਪੀ ਬਣਾਉਣ ਲਈ ਕਈ ਸੀਨੀਅਰ ਅਧਿਕਾਰੀਆਂ ਦਾ ਕੰਨਸੈਂਟ ਲੈਣਾ ਹੋਵੇਗਾ।ਯਾਦਵ ਦੇ ਸਥਾਈ ਡੀਜੀਪੀ ਬਣਨ 'ਤੇ ਉਨ੍ਹਾਂ ਦੇ ਸੀਨੀਅਰ ਹੀ ਨਹੀਂ ਸਗੋਂ ਕਈ ਜੂਨੀਅਰ IPS ਅਫ਼ਸਰ ਵੀ ਸੇਵਾ ਮੁਕਤ ਹੋ ਜਾਣਗੇ, ਪਰ ਗੌਰਵ ਯਾਦਵ ਲੰਬੇ ਸਮੇਂ ਤਕ ਅਹੁਦੇ 'ਤੇ ਬਣੇ ਰਹਿਣਗੇ।