ਪੜਚੋਲ ਕਰੋ
Punjab Crime : ਮੋਹਾਲੀ ਦੇ ਡੇਰਾਬੱਸੀ 'ਚ ਬੰਦੂਕ ਦੀ ਨੋਕ 'ਤੇ 1 ਕਰੋੜ ਦੀ ਲੁੱਟ, CCTV 'ਚ ਕੈਦ ਹੋਏ ਲੁਟੇਰੇ
ਪੰਜਾਬ 'ਚ ਲੁਟੇਰੇ ਬੇਖੌਫ਼ ਹੋ ਗਏ ਹਨ। ਡੇਰਾਬਸੀ 'ਚ ਕਾਨੂੰਨ ਤੋਂ ਬੇਖੌਫ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Robbery
Robbery in Dera Bassi : ਇਨ੍ਹੀਂ ਦਿਨੀਂ ਪੰਜਾਬ 'ਚ ਲੁਟੇਰੇ ਬੇਖੌਫ਼ ਹੋ ਗਏ ਹਨ, ਜੋ ਲਗਾਤਾਰ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਮੋਹਾਲੀ ਦੇ ਡੇਰਾਬਸੀ 'ਚ ਕਾਨੂੰਨ ਤੋਂ ਬੇਖੌਫ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਇਹ ਘਟਨਾ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਵਾਪਰੀ ਹੈ। ਇਸ ਦੀ ਵੀਡੀਓ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਸੀਸੀਟੀਵੀ ਫੁਟੇਜ ਅਨੁਸਾਰ ਲੁਟੇਰੇ ਮੂੰਹ ਢੱਕ ਕੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਕੁਝ ਹੀ ਮਿੰਟਾਂ ਵਿੱਚ ਇੱਕ ਕਰੋੜ ਦੀ ਵੱਡੀ ਰਕਮ ਲੁੱਟ ਕੇ ਫਰਾਰ ਹੋ ਗਏ।
ਇਹ ਬਦਮਾਸ਼ ਇੱਥੇ ਹੀ ਨਹੀਂ ਰੁਕੇ, ਜਦੋਂ ਇਕ ਫਲ ਵਿਕਰੇਤਾ ਨੇ ਇਨ੍ਹਾਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਲੁਟੇਰਿਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਚੱਲੀਆਂ ਦੋ ਗੋਲੀਆਂ ਵਿੱਚੋਂ ਇੱਕ ਫਲ ਵੇਚਣ ਵਾਲੇ ਦੇ ਪੇਟ ਵਿੱਚ ਜਾ ਲੱਗੀ ਅਤੇ ਦੂਜੀ ਉਸਦੇ ਸਿਰ ਵਿੱਚ ਲੱਗੀ। ਜਿਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਡੇਰਾਬੱਸੀ ਦੇ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਜਾਰੀ ਰੱਖਿਆ। ਪੁਲਿਸ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਬੰਦੂਕ ਦੀ ਨੋਕ 'ਤੇ ਲੁੱਟ
ਪੀੜਤ ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ 'ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਇਹ ਲੋਕ ਜ਼ਮੀਨ ਦੇ ਸੌਦੇ ਦੇ ਸਿਲਸਿਲੇ 'ਚ ਮੇਰੇ ਦਫ਼ਤਰ 'ਚ ਆਏ ਅਤੇ ਰਿਵਾਲਵਰ ਕੱਢ ਕੇ ਇਕ ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ। ਜਿਨ੍ਹਾਂ ਨਾਲ ਇਹ ਸੌਦਾ ਹੋ ਰਿਹਾ ਸੀ, ਉਹ ਪੰਜਾਬ ਦੇ ਜੀਰਾ ਦੇ ਰਹਿਣ ਵਾਲੇ ਹਨ ਅਤੇ ਉਸ ਨੇ ਬੰਦੇ ਭੇਜੇ ਸਨ। ਉਸ ਦਾ ਸਿਆਸੀ ਰਸੂਖ ਕਾਫੀ ਹੈ।
ਜਾਂਚ ਵਿੱਚ ਜੁਟੀ ਹੋਈ ਹੈ ਪੁਲਿਸ
ਇਸ ਮਾਮਲੇ ਵਿੱਚ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੁਹਾਲੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਲਦੀ ਹੀ ਮੁੱਖ ਮੁਲਜ਼ਮਾਂ ਤੱਕ ਵੀ ਪਹੁੰਚ ਜਾਵਾਂਗੇ। ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ