ਪੜਚੋਲ ਕਰੋ
Advertisement
Punjab News : ਅਜਨਾਲਾ ਸਿਵਲ ਹਸਪਤਾਲ ਨੂੰ ਮਿਲੀ ਨਿਰਵਿਘਨ ਬਿਜਲੀ ਸਪਲਾਈ , ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤਾ ਉਦਘਾਟਨ
Punjab News : ਸਰਹੱਦੀ ਕਸਬੇ ਅਜਨਾਲਾ ਦਾ ਸਿਵਲ ਹਸਪਤਾਲ ਜੋ ਕਿ ਇਸ ਸਰਹੱਦੀ ਪੱਟੀ ਵਿੱਚ ਸਿਹਤ ਸੇਵਾਵਾਂ ਦੇਣ ਵਾਲਾ ਵੱਡਾ ਕੇਂਦਰ ਹੈ, ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 11 ਕੈ ਵੀ ਹਾਟ ਲਾਇਨ ਦਾ ਅੱਜ ਉਦਘਾਟਨ ਕੀਤਾ
Punjab News : ਸਰਹੱਦੀ ਕਸਬੇ ਅਜਨਾਲਾ ਦਾ ਸਿਵਲ ਹਸਪਤਾਲ ਜੋ ਕਿ ਇਸ ਸਰਹੱਦੀ ਪੱਟੀ ਵਿੱਚ ਸਿਹਤ ਸੇਵਾਵਾਂ ਦੇਣ ਵਾਲਾ ਵੱਡਾ ਕੇਂਦਰ ਹੈ, ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 11 ਕੈ ਵੀ ਹਾਟ ਲਾਇਨ ਦਾ ਅੱਜ ਉਦਘਾਟਨ ਕੀਤਾ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ।
ਅੱਜ ਇਸ ਉਦਘਾਟਨ ਸਮਾਗਮ ਮੌਕੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਮੈਨੂੰ ਸਰਕਾਰੀ ਹਸਪਤਾਲ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਅਥਾਹ ਖੁਸ਼ੀ ਮਿਲੀ ਹੈ ਅਤੇ ਮੈਂ ਲੋਕਾਂ ਦਾ ਧੰਨਵਾਦੀ ਹਾਂ ਜਿੰਨਾ ਨੇ ਮੈਨੂੰ ਤਾਕਤ ਦੇ ਕੇ ਇਹ ਸੇਵਾ ਲਈ। ਉਨ੍ਹਾਂ ਦੱਸਿਆ ਕਿ ਨਵਾਂ ਬਰੇਕਰ ਲਗਾ ਕੇ ਹੁਣ ਇਹ ਲਾਈਨ ਸਿੱਧੀ ਬਿਜਲੀ ਘਰ ਤੋਂ ਹਸਪਤਾਲ ਨੂੰ ਆਵੇਗੀ, ਜਿਸ ਨਾਲ ਹਸਪਤਾਲ ਦੀ ਬਿਜਲੀ ਨਿਰੰਤਰ ਚਾਲੂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਉਤੇ ਕਰੀਬ 15 ਲੱਖ ਦਾ ਖਰਚਾ ਆਉਣਾ ਹੈ, ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਦੀ ਇਸ ਵੱਡੀ ਲੋੜ ਨੂੰ ਸਾਡੇ ਨੇਤਾਵਾਂ ਨੇ ਲੰਮੇ ਸਮੇਂ ਤੱਕ ਅਣਗੌਲੇ ਕੀਤਾ।
ਦੱਸਣਯੋਗ ਹੈ ਕਿ ਪਹਿਲਾਂ ਹਸਪਤਾਲ ਦੀ ਸਪਲਾਈ ਸ਼ਹਿਰ ਦੇ ਫੀਡਰ ਨਾਲ ਆ ਰਹੀ ਸੀ, ਜਿਸ ਕਾਰਨ ਅਕਸਰ ਨੁਕਸ ਪੈ ਜਾਂਦਾ ਸੀ ਅਤੇ ਹਸਪਤਾਲ ਦੀ ਸਪਲਾਈ ਰੁਕ ਜਾਂਦੀ ਸੀ। ਇਸ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਜਗਜੋਤ ਸਿੰਘ ਬਾਜਵਾ, ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਰਾਜੀਵ ਮਦਾਨ ਰਾਜਾ, ਓ.ਐਸ.ਡੀ ਚਰਨਜੀਤ ਸਿੰਘ ਸਿੱਧੂ , ਗੁਰਜੰਟ ਸਿੰਘ ਸੋਹੀ, ਐਸਐਮਓ ਡਾ. ਗੁਰਸ਼ਰਨ ਸਿੰਘ, ਕੌਂਸਲਰ ਜਸਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਮਾਹਲ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ, ਸ਼ਿਵਦੀਪ ਸਿੰਘ ਚਾਹਲ, ਕੌਂਸਲਰ ਪਰਮਿੰਦਰ ਸਿੰਘ ਭੱਖਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੀ, ਪਵਿੱਤਰ ਸਿੰਘ ਫੈਂਸੀ, ਜੇ.ਈ ਪਵਨ ਕੁਮਾਰ ਧਾਲੀਵਾਲ, ਅਮਰਦੀਪ ਸਿੰਘ ਰਿੰਕੂ, ਗੀਤਾ ਗਿੱਲ ਆਦਿ ਹਾਜ਼ਰ ਸਨ I
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement