(Source: ECI/ABP News)
Punjab News: CM ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਸਰਕਾਰੀ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਲਈ ਕੀਤੀ ਖ਼ਾਸ ਅਪੀਲ
Punjab News:CM ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿਵੇਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਦੋ ਪੁਲਿਸ ਵਾਲਿਆਂ ਨੂੰ ਕਾਬੂ ਕੀਤਾ ਹੈ ਜੋ ਕਿ ਨੌਕਰੀ ਦਵਾਉਣ ਦੇ ਬਦਲੇ ਪੈਸੇ ਮੰਗਦੇ
![Punjab News: CM ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਸਰਕਾਰੀ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਲਈ ਕੀਤੀ ਖ਼ਾਸ ਅਪੀਲ Punjab News: Big revelations made by CM Mann about corrupt, special appeal for youth taking government jobs Punjab News: CM ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਸਰਕਾਰੀ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਲਈ ਕੀਤੀ ਖ਼ਾਸ ਅਪੀਲ](https://feeds.abplive.com/onecms/images/uploaded-images/2024/06/11/5cd8c39930845f7a25af4914b794d23b1718123458883700_original.jpg?impolicy=abp_cdn&imwidth=1200&height=675)
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਆ ਕੇ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਦੋ ਭ੍ਰਿਸ਼ਟਾਚਾਰੀ ਪੁਲਿਸ ਮੁਲਾਜ਼ਮ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗ ਰਹੇ ਸਨ। ਸੀਐਮ ਮਾਨ ਨੇ ਸਰਕਾਰੀ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਿਹਨਤ ਕਰਕੇ ਚੰਗੇ ਨੰਬਰਾਂ ਦੇ ਨਾਲ ਪੇਪਰ ਪਾਸ ਕਰੋ ਅਤੇ ਸਰਕਾਰੀ ਨੌਕਰੀ ਲਵੋ। ਬਿਨ੍ਹਾਂ ਕੋਈ ਪੈਸਾ ਦਿੱਤੇ ਸਰਕਾਰੀ ਨੌਕਰੀ ਪ੍ਰਾਪਤ ਕਰੋ। ਬਸ ਗਲਤ ਰਾਹਾਂ ਉੱਤੇ ਨਾ ਚੱਲੋ।
ਜੀ ਹਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਈ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕੀਤਾ ਹੈ। ਇਸ ਲੜੀ ਤਹਿਤ ਪੰਜਾਬ ਵਿੱਚ ਵਿਜੀਲੈਂਸ ਦੇ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ 102 ਵਿਦਿਆਰਥੀਆਂ ਨੂੰ ਪੁਲਿਸ 'ਚ ਭਰਤੀ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਨੌਕਰੀ ਦਵਾਉਣ ਦੀ ਗੱਲ ਕੀਤੀ ਗਈ। ਜਿਸ ਕਰਕੇ 102 ਨੌਜਵਾਨਾਂ ਤੋਂ 26-26 ਲੱਖ ਰੁਪਏ ਰਿਸ਼ਵਤ ਦੇ ਤੌਰ 'ਤੇ ਲੈ ਲਏ ਗਏ ਸਨ। ਜਿਸ ਕਰਕੇ ਉਹ ਵੱਖ-ਵੱਖ ਖਾਤਿਆਂ ਵਿੱਚ ਪੈਸੇ ਜਮਾ ਕਰ ਰਹੇ ਸਨ। ਇਹ ਦੋਵੇਂ 2021 ਤੋਂ ਲਗਾਤਾਰ ਇਹ ਕੰਮ ਕਰ ਰਹੇ ਸਨ। ਪਰ ਇਹ ਦੋਵੇਂ 2024 ਵਿੱਚ ਫੜੇ ਗਏ।
CM ਮਾਨ ਦਾ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ 'ਚ ਨੌਕਰੀ ਦਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਅਜਿਹੇ ਝਾਂਸੇ ਦੇ ਵਿੱਚ ਨਾ ਆਓ। ਅਤੇ ਤੁਰੰਤ ਅਜਿਹੇ ਲੋਕਾਂ ਖਿਲਾਫ ਸ਼ਿਕਾਇਤ ਦੇਵੋ।
ਸੀਐਮ ਮਾਨ ਨੇ ਦੱਸਿਆ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। 95 01200200 ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਉੱਤੇ ਕੋਈ ਵੀ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)