Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਤਬਾਹੀ ਦਾ ਖ਼ਤਰਾ! ਚਿੰਤਾਜਨਕ ਹਾਲਾਤ, ਲੋਕਾਂ 'ਚ ਡਰ ਦਾ ਮਾਹੌਲ
ਹਿਮਾਚਲ ਅਤੇ ਪੰਜਾਬ ਦੇ ਸੀਮਾਵਰਤੀ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਈ ਮੁਸਲੇਦਾਰ ਬਾਰਿਸ਼ ਤੋਂ ਚੱਕੀ ਰੇਲਵੇ ਬਰਿੱਜ ਦੇ ਹੇਠਾਂ ਭੂਸਖਲਣ (ਲੈਂਡਸਲਾਈਡ) ਹੋਣ ਲੱਗਾ ਹੈ, ਜਿਸ ਨਾਲ ਪੁਲ ਦੀ ਨੀਂਹ ਪ੍ਰਭਾਵਿਤ ਹੋ ਰਹੀ ਹੈ। ਜਿਸ ਕਰਕੇ ਲੋਕਾਂ ਦੀ ਚਿੰਤਾ..

ਹਿਮਾਚਲ ਅਤੇ ਪੰਜਾਬ ਦੇ ਸੀਮਾਵਰਤੀ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਈ ਮੁਸਲੇਦਾਰ ਬਾਰਿਸ਼ ਤੋਂ ਚੱਕੀ ਰੇਲਵੇ ਬਰਿੱਜ ਦੇ ਹੇਠਾਂ ਭੂਸਖਲਣ (ਲੈਂਡਸਲਾਈਡ) ਹੋਣ ਲੱਗਾ ਹੈ, ਜਿਸ ਨਾਲ ਪੁਲ ਦੀ ਨੀਂਹ ਪ੍ਰਭਾਵਿਤ ਹੋ ਰਹੀ ਹੈ। ਚੱਕੀ ਦਰਿਆ ਦਾ ਪਾਣੀ ਪੱਧਰ ਬਹੁਤ ਵੱਧ ਗਿਆ ਹੈ ਅਤੇ ਤੇਜ਼ ਬਹਾਵ ਕਾਰਨ ਭੂਸਖਲਣ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਦਰਿਆ ਦੀ ਧਾਰ ਨੇ ਪੁਲ ਦੀ ਨੀਂਹ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਿਰਫ ਇਹੀ ਨਹੀਂ, ਭੂਸਖਲਣ ਰੋਕਣ ਲਈ ਪ੍ਰਸ਼ਾਸਨ ਵੱਲੋਂ ਬਣਾਏ ਗਏ ਸੀਮਿੰਟ ਦੇ ਸਟੀਪਸ ਵੀ ਪਾਣੀ ਦੇ ਤੇਜ਼ ਬਹਾਵ ਕਾਰਨ ਦਰਿਆ ਵਿੱਚ ਵਹਿ ਗਏ ਹਨ। ਹੁਣ ਹਾਲਾਤ ਹਰ ਰੋਜ਼ ਹੋਰ ਵੀ ਭਿਆਨਕ ਹੋ ਰਹੇ ਹਨ। ਜੇਕਰ ਪ੍ਰਸ਼ਾਸਨ ਅਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਨੇ ਮਿਲਕੇ ਕੋਸ਼ਿਸ਼ਾਂ ਨਾ ਕੀਤੀਆਂ, ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ।
ਸਥਾਨਕ ਨਿਵਾਸੀਆਂ ਅਤੇ ਅਧਿਕਾਰੀਆਂ ਦੇ ਅਨੁਸਾਰ, ਚੱਕੀ ਰੇਲਵੇ ਪੁਲ ਹੇਠਾਂ ਮਿੱਟੀ ਦੇ ਖਿਸਕਣ ਦੀ ਇਹ ਸਿਰਫ ਸ਼ੁਰੂਆਤ ਹੈ। ਜੇਕਰ ਮੀਂਹ ਅਜਿਹਾ ਹੀ ਪੈਂਦਾ ਰਿਹਾ, ਤਾਂ ਪੁਲ ਦੀ ਨੀਂਹ ਬਿਲਕੁਲ ਕਮਜ਼ੋਰ ਹੋ ਸਕਦੀ ਹੈ। ਪਾਣੀ ਦੀ ਤੇਜ਼ ਧਾਰਾ ਪੁਲ ਦੇ ਪਾਏ ਹੇਠੋਂ ਕਟਾਈ ਕਰ ਰਹੀ ਹੈ, ਜਿਸ ਨਾਲ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਹਰ ਸਾਲ ਚੱਕੀ ਦਰਿਆ ਇਨ੍ਹਾਂ ਹੀ ਹਾਲਾਤਾਂ ਨਾਲ ਦਿਖਾਈ ਦਿੰਦਾ ਹੈ, ਪਰ ਹਾਲਾਂਕਿ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਇਸ ਵਾਰ ਹਾਲਾਤ ਹੋਰ ਵੀ ਗੰਭੀਰ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਦਰਿਆ ਦੇ ਕੰਢੇ ਸੁਰੱਖਿਅਤ ਕੀਤੇ ਜਾਣ, ਪੁਲ ਦੀ ਜਾਂਚ ਕਰਵਾਈ ਜਾਵੇ ਅਤੇ ਪੱਕੀ ਰੋਕਥਾਮ ਕੀਤੀ ਜਾਵੇ।
ਚੱਕੀ ਦਰਿਆ ਦਾ ਉਫਾਨ 'ਤੇ ਆਉਣਾ ਵੱਡੇ ਖ਼ਤਰੇ ਦੀ ਚੇਤਾਵਨੀ ਹੈ। ਜੇਕਰ ਸਮੇਂ 'ਤੇ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਰੇਲਵੇ ਪੁਲ ਖ਼ਤਰੇ 'ਚ ਪੈ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਵੇਗੀ, ਸਗੋਂ ਲੋਕਾਂ ਦੀ ਜਾਨ-ਮਾਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਹ ਰੇਲ ਮਾਰਗ ਕਾਫ਼ੀ ਰਾਸ਼ ਵਾਲਾ ਹੈ, ਜਿਸ ਕਰਕੇ ਪੁਲ ਦੇ ਟੁੱਟਣ ਨਾਲ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸੰਪਰਕ ਵੀ ਟੁੱਟ ਸਕਦਾ ਹੈ। ਇਸੇ ਕਰਕੇ ਜ਼ਰੂਰੀ ਹੈ ਕਿ ਤੁਰੰਤ ਰਾਹਤ ਅਤੇ ਸੁਰੱਖਿਆ ਕੰਮ ਸ਼ੁਰੂ ਕਰਕੇ ਵੱਡੀ ਤਬਾਹੀ ਨੂੰ ਰੋਕਿਆ ਜਾਵੇ।
ਚੱਕੀ ਦਰਿਆ ਵਿੱਚ ਆਏ ਤੂਫਾਨ ਤੋਂ ਬਾਅਦ ਜਿੱਥੇ ਪੰਜਾਬ ਪ੍ਰਸ਼ਾਸਨ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਲੈਂਡਸਲਾਈਡ ਹੋਈ ਥਾਂ ਜੋ ਕਿ ਹਿਮਾਚਲ ਪ੍ਰਦੇਸ਼ 'ਚ ਆਉਂਦੀ ਹੈ, ਉੱਥੇ ਐਸ.ਡੀ.ਐਮ. ਇੰਦੌਰਾ ਸੁਰਿੰਦਰ ਠਾਕੁਰ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਪਰਲੇ ਹਿੱਸੇ 'ਚ ਭਾਰੀ ਮੀਂਹ ਕਾਰਨ ਦਰਿਆ 'ਚ ਪਾਣੀ ਦਾ ਬਹੁਤ ਤੇਜ਼ ਵਹਾਅ ਸੀ, ਜਿਸ ਕਰਕੇ ਪੁਲ ਹੇਠਾਂ ਲਾਏ ਗਏ ਸੀਮਿੰਟ ਵਾਲੇ ਸਟੀਪ ਡਿੱਗ ਗਏ ਹਨ। ਹਾਲਾਂਕਿ ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲ ਨੂੰ ਕੋਈ ਖ਼ਤਰਾ ਨਹੀਂ ਹੈ। ਜਾਂਚ ਜਾਰੀ ਹੈ ਅਤੇ ਜੋ ਵੀ ਨਵੇਂ ਤੱਥ ਸਾਹਮਣੇ ਆਉਣਗੇ, ਉਹ ਦੇਖ ਕੇ ਪੁਲ ਦੀ ਸੁਰੱਖਿਆ ਹੋਰ ਵਧਾਈ ਜਾਵੇਗੀ।




















