ਪੜਚੋਲ ਕਰੋ

Punjab News: ਪੰਜਾਬ ਦੇ ਡੈਂਟਲ ਕਾਲਜਾਂ ਨੂੰ ਸੁਪਰ-ਸਪੈਸ਼ਲਿਟੀ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ; 5 ਸਰਕਾਰੀ ਹਸਪਤਾਲਾਂ 'ਚ ਸਥਾਪਿਤ ਕੀਤੇ ਜਾਣਗੇ ਇਮਪਲਾਂਟ ਸੈਂਟਰ

Punjab news: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ ਓਰਲ ਹੈਲਥਕੇਅਰ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਵਿਸ਼ਵ ਪੱਧਰੀ ਓਰਲ ਹੈਲਥਕੇਅਰ ਸਰਵਿਸਿਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਟਰੌਮਾ ਵਾਰਡ ਦੇ ਨਾਲ ਨਾਲ ਸੁਪਰ-ਸਪੈਸ਼ਲਿਟੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜਾਂ ਦੀ ਅਪਗ੍ਰੇਡੇਸ਼ਨ ਤੋਂ ਇਲਾਵਾ ਜ਼ਿਲ੍ਹਾ ਹਸਪਤਾਲਾਂ ਵਿੱਚ ਐਡਵਾਂਸਡ ਡੈਂਟਲ ਇਮਪਲਾਂਟ ਸੈਂਟਰ ਬਣਾਉਣ ਅਤੇ ਆਰਥੋਪੈਨਟੋਮਾਗਰਾਮ (ਓਪੀਜੀ) ਮਸ਼ੀਨਾਂ ਸਥਾਪਿਤ ਕਰਨ ਸਮੇਤ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ।

ਦੰਦਾਂ ਦੇ ਡਾਕਟਰਾਂ ਨੂੰ ਸਨਮਾਨਿਤ
ਉਨ੍ਹਾਂ ਨੇ ਦੰਦਾਂ ਦੇ ਡਾਕਟਰਾਂ ਨੂੰ ਆਪਣੇ ਖੇਤਰ ਦੀਆਂ ਉੱਨਤ ਤਕਨੀਕਾਂ ਸਿੱਖ ਕੇ ਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਸੀਂ ਜ਼ਿਲ੍ਹਾ ਹਸਪਤਾਲਾਂ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਦੰਦਾਂ ਦੇ ਡਾਕਟਰਾਂ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਨੂੰ ਸਿੱਧੇ ਤੌਰ ‘ਤੇ ਮੈਡੀਕਲ ਕਾਲਜਾਂ ਵਿੱਚ ਤਾਇਨਾਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਦੰਦਾਂ ਦੇ ਡਾਕਟਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ।

ਹਾਈ-ਟੈਕ ਓਪੀਜੀ ਮਸ਼ੀਨਾਂ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਮੋਹਾਲੀ, ਪਟਿਆਲਾ, ਜਲੰਧਰ, ਰੂਪਨਗਰ ਅਤੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਾ ਹਸਪਤਾਲਾਂ ਵਿੱਚ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਹਾਈ-ਟੈਕ ਓਪੀਜੀ ਮਸ਼ੀਨਾਂ—ਉਪਰਲੇ ਅਤੇ ਹੇਠਲੇ ਜਬਾੜੇ ਦਾ ਪੈਨੋਰਾਮਿਕ ਸਕੈਨਿੰਗ ਡੈਂਟਲ ਐਕਸਰੇ—ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋ ਮੁੱਖ ਪਾਇਲਟ ਪ੍ਰੋਜੈਕਟਾਂ ਦੀ ਸਫ਼ਲਤਾ ਤੋਂ ਬਾਅਦ, ਇਹ ਸੇਵਾਵਾਂ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ।

ਨੈਸ਼ਨਲ ਓਰਲ ਹੈਲਥ ਪ੍ਰੋਗਰਾਮ (ਐਨਓਐਚਪੀ) ਪੰਜਾਬ ਤਹਿਤ ਸੂਬੇ ਦੇ 280 ਮੈਡੀਕਲ ਅਫ਼ਸਰਾਂ (ਡੈਂਟਲ) ਲਈ ਮੋਹਾਲੀ ਵਿਖੇ ਕਰਵਾਏ ਗਏ 5ਵੇਂ ਸਲਾਨਾ ਡੈਂਟਲ ਰੀਓਰੀਐਂਟੇਸ਼ਨ ਟਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਓਰਲ ਹੈਲਥਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਐਨਓਐਚਪੀ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ 5431 ਮਰੀਜ਼ਾਂ ਦੇ ਮੁਫ਼ਤ ਮੁਕੰਮਲ ਦੰਦ ਇਮਪਲਾਂਟ ਕੀਤੇ ਗਏ, ਜਦਕਿ ਪਿਛਲੇ ਸਾਲ ਸੂਬੇ ਦੀਆਂ ਡੈਂਟਲ ਓ.ਪੀ.ਡੀਜ਼ ਵਿੱਚ ਚਲਾਏ ਗਏ ਦੰਦਾਂ ਦੇ ਪੰਦਰਵਾੜੇ ਦੌਰਾਨ ਮੂੰਹ ਦੀਆਂ ਵੱਖ-ਵੱਖ ਬਿਮਾਰੀਆਂ ਲਈ 67478 ਸਕੂਲੀ ਬੱਚਿਆਂ ਅਤੇ 48028 ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ।

ਸਿਹਤ ਮੰਤਰੀ ਨੇ ਦੰਦਾਂ ਦੇ ਪੰਦਰਵਾੜੇ ਦੌਰਾਨ ਮਰੀਜ਼ਾਂ ਦੇ ਵੱਧ ਤੋਂ ਵੱਧ ਦੰਦ ਇਮਪਲਾਂਟ ਕਰਨ ਵਾਲੇ ਜ਼ਿਲ੍ਹਿਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਮੈਡੀਕਲ ਅਫਸਰਾਂ (ਡੈਂਟਲ) ਨੂੰ ਵੀ ਸਨਮਾਨਿਤ ਕੀਤਾ ਜਿਹਨਾਂ ਨੇ ਸਾਲ ਵਿੱਚ ਵੱਧ ਤੋਂ ਵੱਧ ਓਰਲ ਸਰਜਰੀਆਂ ਕੀਤੀਆਂ, ਡੈਂਟਲ ਓ.ਪੀ.ਡੀਜ਼ ਵਿੱਚ ਵਧੀਆ ਆਈਈਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਂ ਫਿਰ ਵਿਸ਼ਵ ਤੰਬਾਕੂ ਰਹਿਤ ਦਿਵਸ 'ਤੇ ਨਵੀਨਤਮ ਤੰਬਾਕੂ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਹੈਲਥ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਸਾਲਾਨਾ ਇਨ-ਸਰਵਿਸ ਰੀਓਰੀਏਨਟੇਸ਼ਨ ਟਰੇਨਿੰਗ ਸੈਸ਼ਨ ਦਾ ਉਦੇਸ਼ ਮੈਡੀਕਲ ਅਫਸਰਾਂ (ਡੈਂਟਲ) ਨੂੰ ਦੰਦਾਂ ਦੇ ਇਮਪਲਾਂਟ, ਪ੍ਰੋਸਥੋਡੋਨਟਿਕਸ ਅਤੇ ਆਰਥੋਡੋਨਟਿਕਸ ਦੇ ਖੇਤਰ ਵਿੱਚ ਨਵੀਨਤਮ ਇਲਾਜ ਵਿਧੀਆਂ ਤੋਂ ਜਾਣੂ ਕਰਵਾਉਣਾ ਸੀ।
ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ ਦੇ ਪ੍ਰੋਫੈਸਰ ਅਤੇ ਮੁਖੀ ਓਰਲ ਸਰਜਰੀ ਡਾ. ਨਿਤਿਨ ਵਰਮਾ, ਐਮਡੀਐਸ ਪ੍ਰੋਸਥੋਡੋਨਟਿਕਸ ਡਾ. ਕੇ.ਬੀ.ਐਸ. ਕੁਕਰੇਜਾ ਅਤੇ ਐਮਡੀਐਸ ਪ੍ਰੋਸਥੋਡੋਨਟਿਕਸ ਡਾ. ਵਿਕਾਸ ਗੁਪਤਾ ਅਤੇ ਐਮਡੀਐਸ ਆਰਥੋਡੋਨਟਿਕਸ ਡਾ. ਪੁਨੀਤ ਸ਼ਰਮਾ ਸਮੇਤ ਬੁਲਾਰਿਆਂ ਨੇ ਸਰਕਾਰੀ ਸਿਹਤ ਸਹੂਲਤਾਂ ਦੇ ਡੈਂਟਲ ਸਰਜਨਾਂ ਲਈ ਨਵੀਨਤਮ ਤਕਨੀਕਾਂ ਅਤੇ ਨਵੇਂ ਡੈਂਟਲ ਪ੍ਰੋਸੀਜਰਸ ਬਾਰੇ ਲੈਕਚਰ ਪੇਸ਼ਕਾਰੀਆਂ ਦੇ ਕੇ ਸਿਖਲਾਈ ਦੇ ਵਿਗਿਆਨਕ ਸੈਸ਼ਨ ਦਾ ਸੰਚਾਲਨ ਕੀਤਾ।
ਇਸ ਦੌਰਾਨ ਡਿਪਟੀ ਡਾਇਰੈਕਟਰ (ਡੈਂਟਲ) ਡਾ. ਸੁਰਿੰਦਰ ਮੱਲ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਓਰਲ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਪ੍ਰਿੰਸੀਪਲ ਐਸ.ਆਈ.ਐਚ.ਐਫ.ਡਬਲਿਊ ਡਾ. ਜਸਵਿੰਦਰ ਕੁਮਾਰੀ, ਸਿਵਲ ਸਰਜਨ ਮੁਹਾਲੀ ਡਾ. ਮਹੇਸ਼ ਆਹੂਜਾ, ਡਾਇਰੈਕਟਰ ਪ੍ਰੋਕਿਉਰਮੈਂਟ ਪੀ.ਐਚ.ਐਸ.ਸੀ ਡਾ. ਪਵਨਪ੍ਰੀਤ ਕੌਰ ਅਤੇ ਸਟੇਟ ਨੋਡਲ ਅਫ਼ਸਰ (ਡੈਂਟਲ) ਡਾ. ਨਵਰੂਪ ਕੌਰ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Advertisement
ABP Premium

ਵੀਡੀਓਜ਼

Dera Baba Nanak | ਡੇਰਾ ਬਾਬਾ ਨਾਨਕ ਕੌਣ ਮਾਰੇਗਾ ਬਾਜ਼ੀ! ਲੋਕਾਂ ਦਾ ਕੀ ਹੈ ਇਸ ਵਾਰ MoodDera Baba Nanak | ਮਹਿਲਾਵਾਂ ਨੇ ਸਾਂਭਿਆ ਜ਼ਿਮਨੀ ਚੋਣਾਂ ਦਾ ਮੋਰਚਾ!Raja Warring ਦੇ ਬਿਆਨ ਨੂੰ ਲੈ ਕੇ ਸਿਆਸਤ ਗਰਮਾਈ, ਬੀਜੇਪੀ ਨੇ ਵੜਿੰਗ ਨੂੰ ਘੇਰਿਆਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Stubble Burn: ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
Punjab News: ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮਾਪ, ਮਹਿਲਾ ਕਮਿਸ਼ਨ ਨੇ ਭੇਜਿਆ ਪ੍ਰਸਤਾਵ, ਜਾਣੋ ਵਜ੍ਹਾ
ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮਾਪ, ਮਹਿਲਾ ਕਮਿਸ਼ਨ ਨੇ ਭੇਜਿਆ ਪ੍ਰਸਤਾਵ, ਜਾਣੋ ਵਜ੍ਹਾ
ATM: UPI ਦੇ ਵੱਧਣ ਤੋਂ ਲੈ ਕੇ RBI ਦੀਆਂ ਨਿਰਦੇਸ਼ਾਂ ਤੱਕ, ਦੇਸ਼ 'ਚ ATM ਘੱਟ ਹੋਣ ਪਿੱਛੇ ਕੁੱਝ ਖਾਸ ਕਾਰਨਾਂ ਨੂੰ ਸਮਝੋ
ATM: UPI ਦੇ ਵੱਧਣ ਤੋਂ ਲੈ ਕੇ RBI ਦੀਆਂ ਨਿਰਦੇਸ਼ਾਂ ਤੱਕ, ਦੇਸ਼ 'ਚ ATM ਘੱਟ ਹੋਣ ਪਿੱਛੇ ਕੁੱਝ ਖਾਸ ਕਾਰਨਾਂ ਨੂੰ ਸਮਝੋ
Embed widget