ਪੜਚੋਲ ਕਰੋ

Punjab News: ਮੁਫਤ ਬਿਜਲੀ ਦੇਣ ਦੇ ਬਾਵਜੂਦ ਪਾਵਰਕੌਮ ਨੇ ਕਮਾਇਆ 564.76 ਕਰੋੜ ਮੁਨਾਫਾ, ਬਿਜਲੀ ਉਤਪਾਦਨ ਵੀ 21 ਫੀਸਦੀ ਵਧਿਆ

PSPCL: ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ ਖੁਸ਼ਖਬਰੀ ਹੈ। ਨਿਗਮ ਦੀ ਵਿੱਤੀ ਹਾਲਤ ਵਿੱਚ ਕਮਾਲ ਦਾ ਸੁਧਾਰ ਹੋਇਆ ਹੈ।

Punjab News: ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ ਖੁਸ਼ਖਬਰੀ ਹੈ। ਨਿਗਮ ਦੀ ਵਿੱਤੀ ਹਾਲਤ ਵਿੱਚ ਕਮਾਲ ਦਾ ਸੁਧਾਰ ਹੋਇਆ ਹੈ। ਮੁਫਤ ਬਿਜਲੀ ਦੇਣ ਦੇ ਬਾਵਜੂਦ ਚਾਲੂ ਵਿੱਤੀ ਸਾਲ 2023-24 ਵਿੱਚ ਅਪ੍ਰੈਲ ਤੋਂ ਸਤੰਬਰ ਦੇ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 564.76 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦੋਂਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਪੀਐਸਪੀਸੀਐਲ ਨੂੰ 1880.25 ਕਰੋੜ ਰੁਪਏ ਦਾ ਘਾਟਾ ਪਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਸਮਰਥਨ ਨਾਲ PSPCL ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ ਹੈ। ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਿਜਲੀ ਸਬਸਿਡੀ ਦੀ ਅਦਾਇਗੀ ਸਮੇਂ ਸਿਰ ਕਰਨ ਨੂੰ ਪਹਿਲ ਦੇ ਰਹੀ ਹੈ। 

ਸਰਕਾਰ ਦੇ ਇਸ ਫੈਸਲੇ ਕਾਰਨ ਨਕਦੀ ਦੇ ਪ੍ਰਵਾਹ ਵਿੱਚ 12,342 ਕਰੋੜ ਰੁਪਏ ਦਾ ਸੁਧਾਰ ਹੋਇਆ ਹੈ, ਜਿਸ ਨਾਲ ਪੀਐਸਪੀਸੀਐਲ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਇਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ 564.76 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ ਤੇ ਮਾਲੀਏ ਵਿੱਚ ਵੀ ਉਛਾਲ ਆਇਆ ਹੈ।

ਪੰਜਾਬ ਦੇ ਖਪਤਕਾਰਾਂ ਨੂੰ ਸਸਤੀ ਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦੀ ਖਰੀਦ ਲਾਗਤ ਨੂੰ ਘਟਾਉਣ ਲਈ ਕਈ ਫੈਸਲੇ ਲਏ ਹਨ। ਇਨ੍ਹਾਂ ਕਦਮਾਂ ਕਾਰਨ ਬਿਜਲੀ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਨਾਲ-ਨਾਲ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਵਿੱਚ ਮਦਦ ਮਿਲੀ ਹੈ। 

ਪੀਐਸਪੀਸੀਐਲ ਨੇ ਆਪਣੇ ਹਾਈਡ੍ਰੋ ਪਾਵਰ ਪਲਾਂਟਾਂ ਤੋਂ ਉਤਪਾਦਨ ਵਿੱਚ ਵਾਧਾ ਕੀਤਾ ਹੈ ਜਿਸ ਕਾਰਨ ਬਿਜਲੀ ਉਤਪਾਦਨ ਵਿੱਚ 21 ਫੀਸਦੀ ਦਾ ਵਾਧਾ ਹੋਇਆ ਹੈ। ਨਿਗਮ ਨੇ ਆਪਣੇ ਹਾਈਡਰੋ ਇਲੈਕਟ੍ਰਿਕ ਪਲਾਂਟ ਤੋਂ 21 ਫੀਸਦੀ ਜ਼ਿਆਦਾ ਬਿਜਲੀ ਦਾ ਉਤਪਾਦਨ ਕੀਤਾ ਹੈ। ਬੀਬੀਐਮਬੀ ਹਾਈਡਰੋ ਪਲਾਂਟ ਰਾਹੀਂ ਬਿਜਲੀ ਉਤਪਾਦਨ ਵਿੱਚ 14 ਫੀਸਦੀ ਤੇ ਦੂਜੇ ਰਾਜਾਂ ਰਾਹੀਂ 13 ਫੀਸਦੀ ਦਾ ਵਾਧਾ ਹੋਇਆ ਹੈ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਅਪਰੈਲ ਤੋਂ ਸਤੰਬਰ ਦੀ ਮਿਆਦ ਦੌਰਾਨ ਥੋੜ੍ਹੇ ਸਮੇਂ ਦੇ ਸਮਝੌਤਿਆਂ ਤੇ ਐਕਸਚੇਂਜ ਮਾਰਕੀਟ ਵਿੱਚ ਵਪਾਰ ਰਾਹੀਂ ਬਿਜਲੀ ਦੀ ਖਰੀਦ ਦੀ ਲਾਗਤ ਨੂੰ 48 ਫੀਸਦੀ ਤੱਕ ਘਟਾਉਣ ਵਿੱਚ ਮਦਦ ਕੀਤੀ ਗਈ ਹੈ। ਪੀਐਸਪੀਸੀਐਲ ਨੇ ਐਕਸਚੇਂਜ ਮਾਰਕੀਟ ਵਿੱਚ 924 ਕਰੋੜ ਰੁਪਏ ਦੀ ਬਿਜਲੀ ਵੇਚਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਪਿਛਲੇ ਸਾਲ ਅਪ੍ਰੈਲ ਤੋਂ ਸਤੰਬਰ 2022 ਦੀ ਮਿਆਦ ਦੌਰਾਨ 293 ਕਰੋੜ ਰੁਪਏ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Advertisement
ABP Premium

ਵੀਡੀਓਜ਼

ਦਿਲਜੀਤ ਨੇ ਦਾਰੂ ਦੀ ਥਾਂ ਪੱਟੇ Coke ਦੇ ਡੱਟ, ਹੁਣ Coke ਨੇ ਦਿੱਤਾ ਜਵਾਬਨਾ ਅਭਿਸ਼ੇਕ ਆਏ ਨਾ ਅਮਿਤਾਭ , ਸਿਰਫ ਮਾਂ ਐਸ਼ਵਰਿਆ ਨਾਲ ਅਰਾਧਿਆ ਨੇ ਮਨਾਇਆ ਜਨਮਦਿਨਧੀ ਦਾ ਲੜ ਫੜਾਉਂਦੇ ਭਾਵੁਕ ਰਵਿੰਦਰ ਗਰੇਵਾਲ , ਪੰਜਾਬੀ Singer ਨਾਲ ਹੋਇਆ ਵਿਆਹਸ਼ਹਿਨਾਜ਼ ਗਿੱਲ ਬਣੀ ਪ੍ਰੋਡਿਉਸਰ , ਪਹਿਲੀ ਫਿਲਮ ਲਈ ਕੀਤੀ ਅਰਦਾਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Embed widget