(Source: ECI/ABP News)
Punjab News: ਸੁਲਤਾਨਪੁਰ ਲੋਧੀ ਤੋਂ ਲਾਪਤਾ ਹੋਏ ਬੱਚੇ ਕਰਨਬੀਰ ਸਿੰਘ ਦਾ ਹੋਇਆ ਕਤਲ, ਗੁਆਂਢਣ ਨੇ ਹੀ ਦਿੱਤੀ ਦਰਦਨਾਕ ਮੌਤ
ਇਨਸਾਨੀਅਤ ਸ਼ਰਮਸਾਰ ਕਰਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੂੰ ਸਬਕ ਸਿਖਾਉਣ ਦੇ ਲਈ ਰਿਸ਼ਤੇ 'ਚ ਲੱਗਦੇ ਚਾਚੇ ਨੇ ਆਪਣੀ ਪ੍ਰੇਮਿਕਾ ਦੇ ਨਾਲ ਮਿਲਕੇ ਦਸ ਸਾਲਾ ਬੱਚਾ ਕਰਨਬੀਰ ਸਿੰਘ ਦੇ ਨਾਲ ਘਿਨੌਣਾ ਕਾਰਾ ਕੀਤਾ।
![Punjab News: ਸੁਲਤਾਨਪੁਰ ਲੋਧੀ ਤੋਂ ਲਾਪਤਾ ਹੋਏ ਬੱਚੇ ਕਰਨਬੀਰ ਸਿੰਘ ਦਾ ਹੋਇਆ ਕਤਲ, ਗੁਆਂਢਣ ਨੇ ਹੀ ਦਿੱਤੀ ਦਰਦਨਾਕ ਮੌਤ Punjab News: Karanbir Singh, the missing child from Sultanpur Lodhi, was murdered, neighbor's lady gave him painful death Punjab News: ਸੁਲਤਾਨਪੁਰ ਲੋਧੀ ਤੋਂ ਲਾਪਤਾ ਹੋਏ ਬੱਚੇ ਕਰਨਬੀਰ ਸਿੰਘ ਦਾ ਹੋਇਆ ਕਤਲ, ਗੁਆਂਢਣ ਨੇ ਹੀ ਦਿੱਤੀ ਦਰਦਨਾਕ ਮੌਤ](https://feeds.abplive.com/onecms/images/uploaded-images/2023/07/19/f05b4c8daf2f8f5acbcbf4b9223f2dc61689734429851700_original.jpg?impolicy=abp_cdn&imwidth=1200&height=675)
Crime News: ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਬੀਤੇ ਦਿਨ ਮਾਤਾ ਸੁਲੱਖਣੀ ਡੇਰਾ ਲੰਗਰ ਹਾਲ ਵਿੱਚੋਂ ਇੱਕ ਦਸ ਸਾਲਾ ਬੱਚਾ ਕਰਨਬੀਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਭੇਤਭਰੇ ਹਾਲਾਤ ਵਿੱਚ ਗੁੰਮ ਹੋ ਗਿਆ ਸੀ। ਜਿਸ ਦੇ ਪਰਿਵਾਰਿਕ ਮੈਂਬਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਬੱਚਾ ਕਿਸੇ ਪਾਸਿਓ ਵੀ ਨਾ ਮਿਲਿਆ। ਜਿਸ ਤੋਂ ਬਾਅਦ ਪੁਲਿਸ ਤੋਂ ਸਹਾਇਤਾ ਲਈ ਗਈ।
ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ
ਉਪਰੰਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਰਿਵਾਰ ਵੱਲੋਂ ਇਤਲਾਹ ਦਿੱਤੀ ਗਈ ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕੀਤਾ । ਪੁਲਿਸ ਹੱਥ ਸੀਸੀਟੀਵੀ ਫੁਟੇਜ਼ (cctv footage) ਲੱਗੀ ਜਿਸ ਵਿੱਚ ਇੱਕ ਔਰਤ ਜਿਸ ਦਾ ਨਾਮ ਰਾਜਬੀਰ ਕੌਰ ਬੱਚੇ ਕਰਨਬੀਰ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੋਈ ਨਜ਼ਰ ਆਈ।
ਉਪਰੰਤ ਪੁਲਿਸ ਵੱਲੋਂ ਰਾਜਬੀਰ ਕੌਰ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਕਰਨਬੀਰ ਸਿੰਘ ਨੂੰ ਪਵਿੱਤਰ ਕਾਲੀ ਵੇਈਂ ਵਿੱਚ ਸੁੱਟਿਆ ਹੈ। ਜਿਸ ਕਰਕੇ 10 ਸਾਲ ਕਰਨਬੀਰ ਦੀ ਮੌਤ ਹੋ ਗਈ। ਇਸ ਸਾਰੀ ਸਾਜ਼ਿਸ ਵਿੱਚ ਉਸ ਦੇ ਨਾਲ ਕਰਨਬੀਰ ਦੇ ਰਿਸ਼ਤੇ 'ਚ ਲੱਗਦਾ ਚਾਚਾ ਵੀ ਸ਼ਾਮਿਲ ਸੀ। ਕਿਉਂਕਿ ਦੋਵਾਂ ਦੇ ਨਜ਼ਾਇਜ਼ ਸਬੰਧ ਸੀ ਤੇ ਕਰਨਬੀਰ ਸਿੰਘ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਉੱਤੇ ਇਤਰਾਜ ਜਤਾਉਂਦੇ ਸੀ। ਜਿਸ ਕਰਕੇ ਦੋਵੇਂ ਨੇ ਪਰਿਵਾਰ ਨੂੰ ਸਬਕ ਸਿਖਾਉਣ ਦੇ ਲਈ ਇਸ ਘਿਨੌਣੇ ਕਾਰਨਾਮੇ ਨੂੰ ਅੰਜਾਮ ਦਿੱਤਾ।
ਦੇਰ ਸ਼ਾਮ ਪੁਲਿਸ ਵੱਲੋਂ ਕਰਨਬੀਰ ਸਿੰਘ (Karanbir Singh dead Body) ਦੀ ਲਾਸ਼ ਨੂੰ ਬਰਾਮਦ ਕ ਰਕੇ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਮੋਰਚਰੀ ਵਿਚ ਰੱਖਿਆ ਹੈ।
ਹੋਰ ਪੜ੍ਹੋ : ਪਰਲ ਘੁਟਾਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ! 5 ਕਰੋੜ ਭੋਲੇ-ਭਾਲੇ ਲੋਕਾਂ ਨੇ ਕੀਤਾ ਸੀ 50,000 ਕਰੋੜ ਰੁਪਏ ਨਿਵੇਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)