Punjab News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ 'ਚ 43 ਅਫਸਰਾਂ ਦੇ ਤਬਾਦਲੇ
ਸੂਬਾ ਸਰਕਾਰ ਪਿਛਲੇ ਮਹੀਨੇ ਤੋਂ ਹੀ ਐਕਸ਼ਨ ਮੋਡ ਚ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦੇ ਕਈ ਵੱਡੇ ਫੈਸਲੇ ਲੈਂਦੇ ਹੋਏ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾ ਰਿਹਾ ਹੈ। ਤਬਾਦਲਿਆਂ ਦੇ ਦੌਰ ਵਿੱਚ ਬੀਤੇ ਦਿਨੀਂ ਫਿਰ ਤੋਂ ਕਈ ਅਧਿਕਾਰੀਆਂ ਨੂੰ ਬਦਲਿਆ ਗਿਆ।

43 Officers Transferred in Punjab: ਪੰਜਾਬ ਸਰਕਾਰ ਬੈਕੂ ਟੂ ਬੈਕ ਐਕਸ਼ਨ ਲੈਂਦੇ ਹੋਏ ਵੱਡੇ ਪ੍ਰਸ਼ਾਸਨਿਕ ਫੇਰਬਦਲ ਕਰ ਰਹੀ ਹੈ। ਇਸ ਲੜੀ ਦੇ ਤਹਿਤ ਸੂਬੇ ਦੇ 43 ਆਈ. ਏ. ਐੱਸ ਅਤੇ ਪੀ. ਸੀ. ਐੱਸ ਅਫ਼ਸਰਾਂ ਨੂੰ ਇਕ ਤੋਂ ਦੂਜੀ ਥਾਂ ਤਬਦੀਲ ਕਰ ਦਿੱਤਾ ਹੈ। ਨਵੇਂ ਹੁਕਮਾਂ ਮੁਤਾਬਕ ਗੁਰਦਾਸਪੁਰ ਦਾ ਨਵਾਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੂੰ ਲਾਇਆ ਗਿਆ ਹੈ ਜਦਕਿ ਇੱਥੋਂ ਤਬਦੀਲ ਕੀਤੇ ਉਮਾ ਸ਼ੰਕਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਲਗਾਇਆ ਗਿਆ ਹੈ। ਅੱਜ ਸੂਬੇ ਵਿਚ ਕੁੱਲ ਮਿਲਾ ਕੇ 36 ਆਈ. ਏ. ਐੱਸ. ਅਤੇ 7 ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਤਬਾਲਿਆਂ ਦੀ ਪੂਰੀ ਲਿਸ ਤੁਸੀਂ ਹੇਠ ਦੇਖ ਸਕਦੇ ਹੋ।




ਹਾਲ ਹੀ 'ਚ 2 ਮਾਰਚ ਨੂੰ ਗੁਰਮੀਤ ਸਿੰਘ SSP ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ SSP ਜਲੰਧਰ ਰੂਰਲ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਹਰਕਮਲਪ੍ਰੀਤ ਸਿੰਘ (PPS) ਦੀ ਜਗ੍ਹਾ 'ਤੇ ਹੋਈ ਹੈ।
ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਵੀ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਦੇ ਵਿੱਚ ਹੀ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਸੀ। ਤਬਾਦਲੇ ਦੀ ਕਾਪੀ ਵੀ ਬਕਾਇਦਾ ਜਾਰੀ ਕਰ ਦਿੱਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















