Punjab News: ਟਰਾਂਸਫਾਰਮਰ ਦੇ ਸਟਾਕ ਨੂੰ ਲੱਗੀ ਭਿਆਨਕ ਅੱਗ, ਧਮਾਕਿਆਂ ਨਾਲ ਦਹਿਲਿਆ ਇਲਾਕਾ, ਲੋਕਾਂ ’ਚ ਫੈਲੀ ਦਹਿਸ਼ਤ
ਪੰਜਾਬ ਦੀ ਧਰਤੀ ਉਸ ਸਮੇਂ ਦਹਿਲ ਗਈ ਜਦੋਂ ਮਲੋਟ-ਬਠਿੰਡਾ ਰੋਡ ’ਤੇ ਬਣੇ 132 ਕੇ. ਵੀ. ਗਰਿੱਡ ’ਚ ਅੱਗ ਲੱਗ ਗਈ। ਬਿਜਲੀ ਘਰ ਅੰਦਰ ਪਏ ਪੁਰਾਣੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ..

Punjab News: ਪੰਜਾਬ ਦੇ ਵਿੱਚ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਰਕੇ ਗਰਮੀ ਦੇ ਕਰਕੇ ਥਾਂ-ਥਾਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈ ਰਹੀਆਂ ਹਨ। ਕਈ ਵਾਰ ਗਰਮੀ ਦੇ ਕਰਕੇ ਸ਼ਾਰਟਸਰਕਟ ਹੋ ਜਾਂਦੇ ਹਨ। ਜੋ ਕਿ ਫਿਰ ਵੱਡੇ ਹਾਦਸੇ ਦਾ ਰੂਪ ਧਾਰਨ ਕਰ ਲੈਂਦੇ ਹਨ। ਬੀਤੇ ਦਿਨੀਂ 20 ਅਪ੍ਰੈਲ ਦੀ ਦੁਪਿਹਰ ਵੇਲੇ ਮਲੋਟ-ਬਠਿੰਡਾ ਰੋਡ ’ਤੇ ਬਣੇ 132 ਕੇ. ਵੀ. ਗਰਿੱਡ ’ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪੁੱਜਣ ਦੇ ਬਾਵਜੂਦ ਅੱਗ ਬੁਝਾਉਣ ਲਈ ਕਰਮਚਾਰੀ ਭਾਰੀ ਮੁਸ਼ੱਕਤ ਕਰਨਾ ਪਿਆ। 4 ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਹੀ ਅੱਗ ’ਤੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾਇਆ ਗਿਆ।
ਇੰਝ ਪੁਰਾਣੇ ਟਰਾਂਸਫਾਰਮਰਾਂ ਨੂੰ ਲੱਗੀ ਅੱਗ, ਫਿਰ ਬਲਾਸਟ ਹੋਣ ਲੱਗ ਪਏ
ਜਾਣਕਾਰੀ ਅਨੁਸਾਰ ਮਲੋਟ ਦੇ 132 ਕੇ. ਵੀ. ਗਰਿੱਡ ’ਚ ਅਚਾਨਕ ਬਿਜਲੀ ਘਰ ਅੰਦਰ ਪਏ ਪੁਰਾਣੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੰਦਰ ਪਏ ਨਵੇਂ-ਪੁਰਾਣੇ ਟਰਾਂਸਫਾਰਮਰਾਂ ਦੇ ਬਲਾਸਟ ਹੋਣ ਲੱਗ ਪਏ, ਜਿਸ ਕਾਰਨ ਆਸਪਾਸ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ।
ਇਸ ਮਾਮਲੇ ’ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ’ਤੇ ਮਲੋਟ ਤੋਂ ਬਿਨਾਂ ਅਬੋਹਰ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਪਰ ਅੱਗ ਇੰਨੀ ਭਿਆਨਕ ਸੀ ਤੇ ਫੈਲਦੀ ਜਾ ਰਹੀ ਸੀ।
ਪੰਜਾਬ 'ਚ ਕਣਕ ਦੇ ਖੇਤਾਂ ਨੂੰ ਵੀ ਲੱਗ ਰਹੀ ਅੱਗ
ਪਿਛਲੇ ਕੁੱਝ ਦਿਨਾਂ ਤੋਂ ਹੀ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ, ਜਿੱਥੇ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋ ਰਹੀ ਹੈ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕੁੱਝ ਲੋਕ ਮੌਤ ਦੇ ਮੂੰਹ ਦੇ ਵਿੱਚ ਵੀ ਚੱਲੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















