ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਵਧਾਏਗੀ ਸਰਕਾਰ, ਖਾਲਿਸਤਾਨੀ ਸਮਰਥਕਾਂ ਦੀ ਸੂਚੀ ਤਿਆਰ ਕਰਨ ਦੇ ਵੀ ਹੁਕਮ
Punjab News: ਸੂਬੇ ਵਿੱਚ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਅਤੇ ਅਮਨ-ਕਾਨੂੰਨ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਲਗਾਮ ਲਗਾਉਣ ਲਈ ਹੁਣ ਸਰਕਾਰ ਨੇ ਚੌਕਸੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ।
Punjab News: ਸੂਬੇ ਵਿੱਚ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਅਤੇ ਅਮਨ-ਕਾਨੂੰਨ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਲਗਾਮ ਲਗਾਉਣ ਲਈ ਹੁਣ ਸਰਕਾਰ ਨੇ ਚੌਕਸੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਹੁਣ ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸਰਕਾਰ ਨੇ ਪੁਲੀਸ ਨੂੰ ਡੀਸੀ ਅਫਸਰਾਂ, ਐਸਐਸਪੀ ਅਫਸਰਾਂ, ਪੁਲੀਸ ਹੈੱਡਕੁਆਰਟਰ, ਸਿਵਲ ਸਕੱਤਰੇਤ, ਵੱਡੇ ਪਬਲਿਕ ਨਾਲ ਸਬੰਧਤ ਦਫਤਰਾਂ ਅਤੇ ਵੱਖ-ਵੱਖ ਇਮਾਰਤਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ ਜਿੱਥੇ ਲੋਕਾਂ ਦੀ ਜ਼ਿਆਦਾ ਆਵਾਜਾਈ ਹੁੰਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਜਨਤਕ ਥਾਵਾਂ 'ਤੇ ਗਸ਼ਤ ਵਧਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ।
ਇਮਾਰਤਾਂ ਦੀ ਸੁਰੱਖਿਆ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡ ਕੇ ਤਾਇਨਾਤ ਕੀਤਾ ਜਾਵੇਗਾ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਮਾਰਤਾਂ ਨੂੰ ਇਨ੍ਹਾਂ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ। ਇੱਥੇ ਲੋੜ ਅਨੁਸਾਰ ਮੈਟਲ ਡਿਟੈਕਟਰਾਂ ਦੀ ਗਿਣਤੀ ਵਧਾਈ ਜਾਵੇਗੀ।
ਬੀਤੇ ਸਮੇਂ 'ਚ ਵਾਪਰ ਚੁੱਕੀਆਂ ਅਣਸੁਖਾਵੀਆਂ ਘਟਨਾਵਾਂ
ਮੋਹਾਲੀ ਦੇ ਖੁਫੀਆ ਹੈੱਡਕੁਆਰਟਰ 'ਤੇ ਅੱਤਵਾਦੀਆਂ ਨੇ ਆਰਪੀਜੀ ਨਾਲ ਹਮਲਾ ਕੀਤਾ, ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਮਲੇ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ । ਕਬੱਡੀ ਖਿਡਾਰੀ ਦਾ ਦਿਨ-ਦਿਹਾੜੇ ਕਤਲ ਹੋਇਆ। ਉੱਥੇ ਹੀ ਸਿੱਧੂ ਮੂਸੇਵਾਲਾ ਨੂੰ ਵੀ ਦਿਨ -ਦਿਹਾੜੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ।
ਸੰਵੇਦਨਸ਼ੀਲ ਥਾਵਾਂ 'ਤੇ ਵਧੇਗੀ ਗਸ਼ਤ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਇਮਾਰਤਾਂ ਦੇ ਬਾਹਰ ਖ਼ਾਲਿਸਤਾਨ ਜ਼ਿੰਦਾਬਾਦ ਲਿਖਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਰਕਾਰ ਬਹੁਤ ਹੀ ਸੰਵੇਦਨਸ਼ੀਲ ਥਾਵਾਂ 'ਤੇ ਗਸ਼ਤ ਅਤੇ ਪੀਸੀਆਰ ਵੈਨਾਂ ਦੀ ਗਿਣਤੀ ਵਧਾਏਗੀ। ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਖਾਲਿਸਤਾਨ ਸਮਰਥਕਾਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ। ਪਹਿਲਾਂ ਵੀ ਕਈ ਵਾਰ ਸਰਕਾਰੀ, ਧਾਰਮਿਕ ਸੰਸਥਾਵਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਜਾ ਚੁੱਕੇ ਹਨ।
ਪੁਲਿਸ ਨੇ ਵੀ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕੀਤੀ ਹੈ। ਸਰਕਾਰ ਮਹੱਤਵਪੂਰਨ ਅਤੇ ਅਤਿ ਸੰਵੇਦਨਸ਼ੀਲ ਥਾਵਾਂ 'ਤੇ ਗਸ਼ਤ ਵਧਾਉਣ ਅਤੇ ਪੀਸੀਆਰ ਵੈਨਾਂ ਦੀ ਗਿਣਤੀ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਪੁਲਿਸ ਕਿਸੇ ਵੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰ ਸਕੇ।
ਸਰਕਾਰ ਇਮਾਰਤਾਂ ਨੂੰ ਏ, ਬੀ, ਸੀ ਅਤੇ ਡੀ ਸ਼੍ਰੇਣੀਆਂ ਵਿੱਚ ਵੰਡੇਗੀ।
ਸ਼੍ਰੇਣੀ ਏ: ਪੁਲਿਸ, ਇੰਟੈਲੀਜੈਂਸ ਹੈੱਡਕੁਆਰਟਰ, ਡੀਸੀ ਅਤੇ ਐਸਐਸਪੀ ਦਫ਼ਤਰ ਸ਼ਾਮਲ ਹੋਣਗੇ।
ਬੀ ਸ਼੍ਰੇਣੀ: ਉਪ ਦਫ਼ਤਰ, ਪੁਲਿਸ ਪ੍ਰਸ਼ਾਸਨ, ਸੀਆਈਡੀ, ਇੰਟੈਲੀਜੈਂਸ ਦੇ ਦਫ਼ਤਰਾਂ ਦੀਆਂ ਇਮਾਰਤਾਂ ਰੱਖੀਆਂ ਗਈਆਂ।
C ਸ਼੍ਰੇਣੀ: ਜ਼ਿਲ੍ਹਾ ਹੈੱਡਕੁਆਰਟਰ ਅਤੇ ਵੱਖ-ਵੱਖ ਇਮਾਰਤਾਂ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ, ਨੂੰ ਸ਼ਾਮਲ ਕੀਤਾ ਜਾਵੇਗਾ।
ਡੀ ਸ਼੍ਰੇਣੀ: ਵੱਖ-ਵੱਖ ਜਨਤਕ ਸਥਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਜਿੱਥੇ ਪੋਸਟਿੰਗ
ਏ, ਬੀ ਅਤੇ ਸੀ ਸ਼੍ਰੇਣੀ - ਆਰਮਡ ਬਟਾਲੀਅਨ, ਪੀਪੀਪੀ, ਆਈਆਰਬੀ, ਕਮਾਂਡੋ ਬਟਾਲੀਅਨ
ਡੀ ਸ਼੍ਰੇਣੀ - ਪੁਲਿਸ ਦੀ ਗਸ਼ਤ ਵਧਾਈ ਜਾਵੇਗੀ। ਥਾਣੇ ਜਿੰਮੇਵਾਰ ਹੋਣਗੇ।