Punjab News: ਪੰਜਾਬੀਆਂ ਕੋਲ 6 ਕਰੋੜ ਜਿੱਤਣ ਦਾ ਮੌਕਾ, ਸਿਰਫ ਕੁਝ ਹੀ ਦਿਨ ਬਾਕੀ...ਬਸ ਫਟਾਫਟ ਕਰ ਲਓ ਇਹ ਕੰਮ
ਪੰਜਾਬੀ ਹੋ ਜਾਣ ਤਿਆਰ ਚੱਲ ਹੀ ਬੈਂਕ ਅਕਾਊਂਟ ਮੋਟੇ ਪੈਸੇ ਆਉਣ ਵਾਲੇ ਹਨ। ਬਹੁਤ ਸਾਰੇ ਲੋਕ ਹਰ ਸਾਲ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ ਦੇ ਵਿੱਚ ਆਪਣੀ ਕਿਸਮਤ ਨੂੰ ਅਜ਼ਮਾਉਂਦੇ ਹਨ। ਇਸ ਲਈ ਸਮਾਂ ਘੱਟ ਹੀ ਕਿਉਂਕਿ ਇਸ ਦੇ ਨਤੀਜੇ 19 ਅਪ੍ਰੈਲ

Punjab News: ਪੰਜਾਬੀ ਹੋ ਜਾਣ ਤਿਆਰ ਚੱਲ ਹੀ ਬੈਂਕ ਅਕਾਊਂਟ ਮੋਟੇ ਪੈਸਿਆਂ ਨਾਲ ਭਰਣ ਵਾਲਾ ਹੈ। ਜੀ ਹਾਂ ਪੰਜਾਬੀਆਂ ਕੋਲ ਕਰੋੜਪਤੀ ਬਣਨ ਦਾ ਇੱਕ ਹੋਰ ਮੌਕਾ ਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ 2025 (Punjab State Baisakhi Bumper Lottery 2025) ਮਾਰਕੀਟ 'ਚ ਉਪਲਬਧ ਹੈ। ਇਸ ਵਿੱਚ ਪਹਿਲਾ ਇਨਾਮ 6 ਕਰੋੜ ਰੁਪਏ ਦਾ ਰੱਖਿਆ ਗਿਆ ਹੈ। ਇਸ ਦੇ ਨਾਲ ਹੋਰ ਕਈ ਵੱਡੇ ਇਨਾਮ ਵੀ ਰੱਖੇ ਗਏ ਹਨ। ਜੇ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਂਣੀ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਖਾਸ ਮੌਕਾ ਹੋ ਸਕਦਾ ਹੈ।
ਜਾਣੋ ਲਾਟਰੀ ਦੀ ਕਿੰਨੀ ਕੀਮਤ ਅਤੇ ਕਦੋ ਆਏਗਾ ਰਿਜ਼ਲਟ
ਜੇਕਰ ਤੁਸੀਂ ਵੀ ਇਸ ਲਾਟਰੀ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਇਸ ਟਿਕਟ ਦੇ ਲਈ ਤੁਹਾਨੂੰ 500 ਰੁਪਏ ਦੇਣ ਪੈਣਗੇ । ਜੇ ਗੱਲ ਕਰੀਏ ਰਿਜ਼ਲਟ ਦੀ ਤਾਂ ਉਹ 19 ਅਪ੍ਰੈਲ 2025 ਨੂੰ ਸ਼ਾਮ 8 ਵਜੇ ਐਲਾਨੇ ਜਾਣਗੇ। ਪਹਿਲਾ ਇਨਾਮ 6 ਕਰੋੜ ਰੁਪਏ ਸਮੇਤ ਕਰੋੜਾਂ ਰੁਪਏ ਦੇ ਕਈ ਹੋਰ ਆਕਰਸ਼ਿਤ ਇਨਾਮ ਵੀ ਸ਼ਾਮਲ ਹਨ।
ਲੋਕ ਆਪਣੇ ਨੇੜਲੇ authority ਏਜੰਟ ਜਾਂ ਦੁਕਾਨਦਾਰ ਕੋਲੋਂ ਲਾਟਰੀ ਦੀ ਟਿਕਟ ਖਰੀਦ ਸਕਦੇ ਹਨ। ਦੱਸਣਯੋਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੰਜਾਬੀ ਲਾਟਰੀ ਰਾਹੀਂ ਕਰੋੜਾਂ ਰੁਪਏ ਜਿੱਤ ਚੁੱਕੇ ਹਨ।
ਪੰਜਾਬ ਸਟੇਟ ਵੱਖ-ਵੱਖ ਤਿਉਹਾਰਾਂ ਮੌਕੇ ਲਾਟਰੀਆਂ ਲੈ ਕੇ ਆਉਂਦਾ ਹੈ। ਜਿਸ ਵਿੱਚ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਹਿੱਸਾ ਲੈਂਦੇ ਹਨ। ਹਾਲ ਦੇ ਵਿੱਚ ਹੋਲੀ ਬੰਪਰ ਨਿਕਲਿਆ ਸੀ। ਉਸ ਤੋਂ ਪਹਿਲਾਂ ਲੋਹੜੀ ਬੰਪਰ ਦੇ ਵਿੱਚ ਲੋਕ ਮਾਲਮਾਲ ਹੋਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















