(Source: ECI/ABP News)
Punjab News: ਪੰਜਾਬੀਆਂ ਨੇ ਕੀਤੀ ਬੀਜੇਪੀ ਦੀ ਹਰ ਰਣਨੀਤੀ ਫੇਲ੍ਹ! ਜ਼ਮਾਨਤਾਂ ਜ਼ਬਤ ਕਰਾ-ਕਰਾ ਲੈ ਰਹੇ ਬਦਲੇ
Punjab News: ਪੰਜਾਬੀ ਅਜੇ ਵੀ ਬੀਜੇਪੀ ਦੇ ਪੈਰ ਨਹੀਂ ਲੱਘਣ ਦੇ ਰਹੇ। ਕੇਂਦਰ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਆਪਣੀ ਰਣਨੀਤੀ ਦਾ ਲੋਹਾ ਮੰਨਵਾਉਣ ਵਾਲੀ ਬੀਜੇਪੀ ਦਾ ਪੰਜਾਬ ਅੰਦਰ ਹਰ ਫਾਰਮੂਲਾ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ।
![Punjab News: ਪੰਜਾਬੀਆਂ ਨੇ ਕੀਤੀ ਬੀਜੇਪੀ ਦੀ ਹਰ ਰਣਨੀਤੀ ਫੇਲ੍ਹ! ਜ਼ਮਾਨਤਾਂ ਜ਼ਬਤ ਕਰਾ-ਕਰਾ ਲੈ ਰਹੇ ਬਦਲੇ Punjab News Punjabis have thwarted every strategy of BJP! Know how they showed their disappointment in Punjab! Punjab News: ਪੰਜਾਬੀਆਂ ਨੇ ਕੀਤੀ ਬੀਜੇਪੀ ਦੀ ਹਰ ਰਣਨੀਤੀ ਫੇਲ੍ਹ! ਜ਼ਮਾਨਤਾਂ ਜ਼ਬਤ ਕਰਾ-ਕਰਾ ਲੈ ਰਹੇ ਬਦਲੇ](https://feeds.abplive.com/onecms/images/uploaded-images/2024/11/25/1d3c5c620444673a35669b1b07b14d541732517177458647_original.png?impolicy=abp_cdn&imwidth=1200&height=675)
Punjab News: ਪੰਜਾਬੀ ਅਜੇ ਵੀ ਬੀਜੇਪੀ ਦੇ ਪੈਰ ਨਹੀਂ ਲੱਘਣ ਦੇ ਰਹੇ। ਕੇਂਦਰ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਆਪਣੀ ਰਣਨੀਤੀ ਦਾ ਲੋਹਾ ਮੰਨਵਾਉਣ ਵਾਲੀ ਬੀਜੇਪੀ ਦਾ ਪੰਜਾਬ ਅੰਦਰ ਹਰ ਫਾਰਮੂਲਾ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। ਬੀਜੇਪੀ ਨੇ ਪਹਿਲਾਂ ਦੂਜੀਆਂ ਪਾਰਟੀਆਂ ਦੇ ਵੱਡੇ ਚਿਹਰਿਆਂ ਨੂੰ ਲਿਆ ਕੇ ਪੰਜਾਬ ਅੰਦਰ ਆਪਣੀ ਲੀਡਰਸ਼ਿਪ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤਾ ਤੇ ਫਿਰ ਸਿੱਖ ਚਿਹਰਿਆਂ ਉਪਰ ਦਾਅ ਖੇਡਿਆ। ਇਸ ਸਭ ਦੇ ਬਾਵਜੂਦ ਪੰਜਾਬੀਆਂ ਨੇ ਬੀਜੇਪੀ ਨੂੰ ਨੇੜੇ ਨਹੀਂ ਲੱਗਣ ਦਿੱਤਾ।
ਦੱਸ ਦਈਏ ਕਿ ਬੀਜੇਪੀ ਨੇ ਭਾਵੇਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਸਿੱਖ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਪਰ ਭਗਵਾ ਪਾਰਟੀ ਲਈ ਇਹ ਦਾਅ-ਪੇਚ ਵੀ ਸੂਬੇ ’ਚ ਉਸ ਲਈ ਫਿੱਟ ਨਹੀਂ ਬੈਠੇ। ਪਾਰਟੀ ਨੂੰ ਮਨਪ੍ਰੀਤ ਸਿੰਘ ਬਾਦਲ ਸਣੇ ਤਿੰਨ ਹਲਕਿਆਂ ’ਚ ਆਪਣੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ। ਬੀਜੇਪੀ ਨੂੰ ਕਿਸਾਨਾਂ ਦੇ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਬੇਸ਼ੱਕ ਪਾਰਟੀ ਨੇ 2027 ਦੌਰਾਨ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਜ਼ਿਮਨੀ ਚੋਣਾਂ ਦੌਰਾਨ ਥਾਂ-ਥਾਂ ਨਾਅਰਾ ਦਿੱਤਾ ਗਿਆ, ਪਰ ਪਾਰਟੀ ਜ਼ਿਮਨੀ ਚੋਣਾਂ ਦੌਰਾਨ ਪੈਰ ਜਮਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਨਤੀਜਿਆਂ ਮੁਤਾਬਕ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕਿਆਂ ’ਚ ਭਾਜਪਾ ਉਮੀਦਵਾਰ ਦੂਜੇ ਨੰਬਰ ’ਤੇ ਵੀ ਨਹੀਂ ਆ ਸਕੇ ਜਦੋਂ ਕਿ ਇਸ ਦਾ ਪੁਰਾਣਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਚੋਣ ਮੈਦਾਨ ’ਚੋਂ ਬਾਹਰ ਸੀ। ਬਰਨਾਲਾ ਤੋਂ ਭਾਜਪਾ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੀਜੇ ਨੰਬਰ ’ਤੇ ਰਹਿ ਕੇ ਆਪਣੀ ਜ਼ਮਾਨਤ ਬਚਾਉਣ ’ਚ ਸਫ਼ਲ ਹੋਏ ਪਰ ਗਿੱਦੜਬਾਹਾ ਤੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚੱਬੇਵਾਲ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਸਾਬਕਾ ਟਕਸਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਦੀ ਜ਼ਮਾਨਤ ਜ਼ਬਤ ਹੋ ਗਈ।
ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਰਵਾਇਤੀ ਵਿਧਾਨ ਸਭਾ ਹਲਕੇ ਗਿੱਦੜਬਾਹਾ ਤੋਂ ਅੰਦਰ ਖਾਤੇ ਲੰਬੇ ਸਮੇਂ ਤੋਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਉਨ੍ਹਾਂ ਦੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ ਲੈ ਕੇ ਹੀ ਹਰਦੀਪ ਸਿੰਘ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਨੂੰ ਮਗਰੋਂ ਹੁਣ ਸੱਤਾਧਾਰੀ ‘ਆਪ’ ਵੱਲੋਂ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਦਿੱਤਾ। ਅੰਦਰ-ਖਾਤੇ ਅਕਾਲੀ ਦਲ ਨੇ ਵੀ ਆਪਣੇ ਵੋਟਰਾਂ ਨੂੰ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਪ੍ਰੇਰਿਆ ਸੀ।
ਅਹਿਮ ਗੱਲ ਹੈ ਕਿ ਮਨਪ੍ਰੀਤ ਬਾਦਲ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਵੀ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਕੀਤੀ ਸੀ। ਉਹ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੀ ਸਰਕਾਰ ਸਮੇਂ ਖਜ਼ਾਨਾ ਮੰਤਰੀ ਰਹਿ ਚੁੱਕੇ ਹਨ। ਉਹ 1997, 2002 ਤੇ 2007 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਰਹੇ ਹਨ। ਇਸੇ ਤਰ੍ਹਾਂ ਭਾਜਪਾ ਵੱਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਉਨ੍ਹਾਂ ਦੇ ਪਿਤਾ ਅਕਾਲੀ-ਭਾਜਪਾ ਸਰਕਾਰ ਦੌਰਾਨ 2007 ਤੇ 2012 ਵਿੱਚ ਵਿਧਾਨ ਸਭਾ ਦੇ ਸਪੀਕਰ ਰਹੇ ਹਨ ਅਤੇ ਸਾਬਕਾ ਮੰਤਰੀ ਵੀ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕੇਵਲ ਸਿੰਘ ਢਿੱਲੋਂ 2007 ਤੇ 2012 ’ਚ ਦੋ ਵਾਰ ਬਰਨਾਲਾ ਤੋਂ ਵਿਧਾਇਕ ਰਹਿਣ ਦੇ ਬਾਵਜੂਦ ਇਸ ਜ਼ਿਮਨੀ ਚੋਣ ’ਚ ਤੀਜੇ ਨੰਬਰ ’ਤੇ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)