![ABP Premium](https://cdn.abplive.com/imagebank/Premium-ad-Icon.png)
Punjab News: ਜਥੇਦਾਰ ਮੱਖਣ ਸਿੰਘ ਨੰਗਲ ਦਾ ਦਿਹਾਂਤ, ਫਰੀਦਕੋਟ ਸਥਿਤ ਘਰ 'ਚ ਲਏ ਅੰਤਿਮ ਸਾਹ
Jathedar Makhan Singh Nangal passed away: ਜਥੇਦਾਰ ਮੱਖਣ ਸਿੰਘ ਨੰਗਲ ਜੋ ਕਿ 71 ਸਾਲਾਂ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਹਨ।
![Punjab News: ਜਥੇਦਾਰ ਮੱਖਣ ਸਿੰਘ ਨੰਗਲ ਦਾ ਦਿਹਾਂਤ, ਫਰੀਦਕੋਟ ਸਥਿਤ ਘਰ 'ਚ ਲਏ ਅੰਤਿਮ ਸਾਹ Punjab News: Senior Akali leader Jathedar Makhan Singh Nangal passed away, take last breath at his home in Faridkot Punjab News: ਜਥੇਦਾਰ ਮੱਖਣ ਸਿੰਘ ਨੰਗਲ ਦਾ ਦਿਹਾਂਤ, ਫਰੀਦਕੋਟ ਸਥਿਤ ਘਰ 'ਚ ਲਏ ਅੰਤਿਮ ਸਾਹ](https://feeds.abplive.com/onecms/images/uploaded-images/2023/10/24/682d90c4b8747fa5fc884b5bf570dfc51698160146865700_original.jpg?impolicy=abp_cdn&imwidth=1200&height=675)
Jathedar Makhan Singh Nangal passed away: ਫਰੀਦਕੋਟ ਤੋਂ ਬਹੁਤ ਹੀ ਦੁਖਤ ਖਬਰ ਸਾਹਮਣੇ ਆਈ ਹੈ। ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਜਥੇਦਾਰ ਅਤੇ ਸਾਬਕਾ ਮੈਂਬਰ SGPC ਸੀਨੀਅਰ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਦਾ ਦਿਹਾਂਤ ਹੋਇਆ। ਉਹ ਕਰੀਬ 71 ਵਰ੍ਹਿਆਂ ਦੇ ਸਨ, ਲੰਬੀ ਬਿਮਾਰੀ ਦੇ ਚਲਦੇ ਅੱਜ ਸ਼ਾਮੀਂ ਕਰੀਬ 6 ਵਜੇ ਆਪਣੇ ਫਰੀਦਕੋਟ ਸਥਿਤ ਘਰ ਵਿੱਚ ਉਨ੍ਹਾਂ ਨੇ ਆਪਣੇ ਅੰਤਿਮ ਸਾਹ ਲਏ।
ਜ਼ਿਕਰਯੋਗ ਹੈ ਕਿ ਇਸ ਸਾਲ ਮਈ ਮਹੀਨੇ ਦੇ ਵਿੱਚ ਜਥੇਦਾਰ ਨੰਗਲ ਦੇ ਦਿਮਾਗ ਦੇ ਉੱਪਰਲੇ ਪਾਸੇ ਅਚਾਨਕ ਬਣੀਆਂ ਰਸੋਲੀਆਂ ਦਾ ਆਪ੍ਰੇਸ਼ਨ ਮੋਹਾਲੀ ਦੇ ਨਿੱਜੀ ਹਸਪਤਾਲ 'ਚ ਹੋਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਘਰ ਵਿਖੇ ਆਰਾਮ ਕਰ ਰਹੇ ਸਨ। ਆਪ੍ਰੇਸ਼ਨ ਤੋਂ ਬਾਅਦ ਖੁਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਵਿੱਚ ਗਏ ਸਨ। ਜਿੱਥੇ ਸਪੀਕਰ ਸੰਧਵਾਂ ਨੇ ਉਨ੍ਹਾਂ ਦੀ ਜਲਦੀ ਤੰਦਰੁਸਤੀ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ ਸੀ। ਪਰ ਕਿਸੇ ਨੂੰ ਕੀ ਪਤਾ ਸੀ ਉਹ ਆਪਣੀ ਬਿਮਾਰੀ ਦੇ ਚੱਲਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)