Punjab News: ਪੰਜਾਬ 'ਚ ਗੈਂਗ ਵਾਰ ਦਾ ਮੰਡਰਾ ਰਿਹਾ ਖ਼ਤਰਾ, ASI ਦੇ ਕਤਲ ਮਾਮਲੇ 'ਚ ਘਣਸ਼ਾਮਪੁਰੀਆ ਗੈਂਗ ਦੀ ਐਂਟਰੀ; ਭਗਵਾਨਪੁਰੀਆ ਨੂੰ ਚੇਤਾਵਨੀ ਦੇ ਬੋਲੇ-ਕਿਸੇ ਨੂੰ ਬਖਸ਼ਿਆ ਨਹੀਂ...
Punjab News: ਪੰਜਾਬ ਦੇ ਮਾਝਾ ਖੇਤਰ ਵਿੱਚ ਇੱਕ ਵਾਰ ਫਿਰ ਗੈਂਗਵਾਰ ਦੀ ਅੱਗ ਭੜਕ ਉੱਠੀ ਹੈ। 2012 ਦੇ ਚਰਚਿਤ ASI ਰਵਿੰਦਰ ਪਾਲ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਧਰਮਜੀਤ ਸਿੰਘ ਉਰਫ ਧਰਮਾ ਦੀ ਵੀਰਵਾਰ-ਸ਼ੁੱਕਰਵਾਰ ਅੱਧੀ ਰਾਤ...

Punjab News: ਪੰਜਾਬ ਦੇ ਮਾਝਾ ਖੇਤਰ ਵਿੱਚ ਇੱਕ ਵਾਰ ਫਿਰ ਗੈਂਗਵਾਰ ਦੀ ਅੱਗ ਭੜਕ ਉੱਠੀ ਹੈ। 2012 ਦੇ ਚਰਚਿਤ ASI ਰਵਿੰਦਰ ਪਾਲ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਧਰਮਜੀਤ ਸਿੰਘ ਉਰਫ ਧਰਮਾ ਦੀ ਵੀਰਵਾਰ-ਸ਼ੁੱਕਰਵਾਰ ਅੱਧੀ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੱਗੂ ਭਗਵਾਨਪੁਰੀਆ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਹੁਣ, ਗੋਪੀ ਘਣਸ਼ਾਮਪੁਰੀਆ ਗੈਂਗ ਦੀ ਵੀ ਮੈਦਾਨ ਵਿੱਚ ਐਂਟਰੀ ਹੋਈ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਕੋਈ ਗੱਲ ਨਹੀਂ, ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਕਿਸੇ ਨੂੰ ਵੀ ਨਹੀਂ। ਹੁਣ, ਜੰਗ ਵਿੱਚ ਸਭ ਕੁਝ ਜਾਇਜ਼ ਹੈ। ਹੋ ਜਾਓ ਹੁਣ ਤਗੜੇ ਹੁਣ।"

ਦੱਸ ਦੇਈਏ ਕਿ ਤਰਨਤਾਰਨ ਵਿੱਚ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ, ਜੋ ਜੱਗੂ ਭਗਵਾਨਪੁਰੀਆ ਗੈਂਗ ਦੇ ਕਰੀਬੀ ਮੰਨੇ ਜਾਂਦੇ ਸਨ। ਹਾਲਾਂਕਿ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਨਹੀਂ ਸੀ। ਹੁਣ ਅੰਮ੍ਰਿਤਸਰ ਵਿੱਚ ਧਰਮਜੀਤ ਸਿੰਘ ਉਰਫ ਧਰਮਾ ਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਗੋਪੀ ਘਣਸ਼ਾਮਪੁਰੀਆ ਦੀ ਪੋਸਟ ਸਾਹਮਣੇ ਆਈ ਹੈ। ਇਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਦੋਵੇਂ ਗੈਂਗ ਲਗਾਤਾਰ ਇੱਕ-ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਨਾਲ ਪੁਲਿਸ ਦਾ ਤਣਾਅ ਵਧ ਗਿਆ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸ਼ੇਅਰ, ਲਿਖਿਆ...
ਧਰਮਾ ਤਾਂ ਵਿਚਾਰਾ ਕਿਸੇ ਵੀ ਚੀਜ਼ ਵਿੱਚ ਸ਼ਾਮਲ ਨਹੀਂ ਸੀ: ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ, "ਮੇਰੀ ਗੱਲ ਸੁਣ ਲਓ। ਉਸਦਾ (ਧਰਮਾ) ਕੀ ਕਸੂਰ ਸੀ? ਧਰਮਾ ਤਾਂ ਵਿਚਾਰਾ ਕਿਸੇ ਵੀ ਗੱਲ ਵਿੱਚ ਵੀ ਸ਼ਾਮਲ ਨਹੀਂ ਸੀ। ਘਰ ਬੈਠਾ ਸੀ, ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਅਣਜਾਣ ਵਿਅਕਸਤੀ 'ਤੇ ਹਮਲਾ ਕਰਦੇ ਹੋ। ਤੁਸੀਂ ਭੁੱਲ ਗਏ ਹੋ। ਲੱਗਦਾ ਹੈ ਕਿ ਗੌਰਾ ਬਰਿਆੜ ਵੀ ਅਣਜਾਣ ਮਾਰਿਆ। ਉਸਦਾ ਹਰਜ਼ਾਨਾ ਕੀ ਭੁਗਤਣਾ ਪਿਆ ਸੀ?
ਹੁਣ ਦੱਸਾਂਗੇ ਨਾਜਾਇਜ਼ ਵਿਅਕਤੀ ਦੀ ਹੱਤਿਆ ਕਿਵੇਂ ਹੁੰਦੀ ਹੈ: ਇਸ ਤੋਂ ਬਾਅਦ, ਪੋਸਟ ਵਿੱਚ ਧਮਕੀ ਦਿੰਦੇ ਹੋਏ ਲਿਖਿਆ, "ਕੋਈ ਗੱਲ ਨਹੀਂ, ਹੁਣ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਕੋਈ ਵੀ ਨਹੀਂ। ਹੁਣ ਜੰਗ ਵਿੱਚ ਸਭ ਕੁਝ ਜਾਇਜ਼ ਹੈ। ਹੋ ਜਾਓ ਤਗੜੇ ਹੁਣ। ਹੁਣ ਤੁਸੀਂ ਵੀ ਸੁਨੇਹਾ ਲਗਾ ਦਿਓ। ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਇੱਕ ਨਾਜਾਇਜ਼ ਵਿਅਕਤੀ ਦਾ ਕਤਲ ਕਿਵੇਂ ਹੁੰਦਾ ਹੈ, ਘਰ ਬੈਠੇ ਕਿਸੇ ਨੂੰ ਕਿਵੇਂ ਮਾਰਨਾ ਹੈ। ਵੇਟ ਐਂਡ ਵਾੱਚ।"





















