ਪੜਚੋਲ ਕਰੋ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 1.24 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਸਹਿਕਾਰੀ ਬੈਂਕ ਦੇ 2 ਅਧਿਕਾਰੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਮੁਹਿੰਮ ਤਹਿਤ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 1.24 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਸਹਿਕਾਰੀ ਬੈਂਕ ਦੇ 2 ਅਧਿਕਾਰੀ ਗ੍ਰਿਫਤਾਰ



ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਗਹਿਨ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਆਪਣੀ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਬੈਂਕ ਦੇ ਹੋਰ ਕਰਮਚਾਰੀਆਂ ਦੇ ਖਾਤਿਆਂ ਦੇ ਆਈ.ਡੀਜ਼, ਪਾਸਵਰਡ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕਰਕੇ ਵੱਡੀ ਰਕਮ ਦਾ ਘਪਲਾ ਕੀਤਾ ਸੀ। ਉਹਨਾਂ ਦੱਸਿਆ ਕਿ ਦੋਸ਼ੀ ਮੈਨੇਜਰ ਨੂੰ ਵੱਖ-ਵੱਖ ਬੈਂਕਾਂ ਤੋਂ ਇਨਵਾਰਡ ਚੈੱਕਾਂ ਦੀ ਕਲੀਅਰੈਂਸ/ਡਰਾਫਟ ਰਕਮ ਟਰਾਂਸਫਰ ਕਰਨ ਅਤੇ ਸਟੇਟ ਕੋਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਮਿਲਾਨ ਲਈ ਤਾਇਨਾਤ ਕੀਤਾ ਗਿਆ ਸੀ। 

 
ਉਹਨਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਧੋਖਾਧੜੀ ਵਾਲੇ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ ਅਤੇ ਅਜਿਹੇ ਖਾਤਿਆਂ ਵਿੱਚ ਪੈਸੇ ਭੇਜ ਕੇ ਦੋਸ਼ੀ ਵੱਲੋਂ ਕੁੱਲ 1,24,46,547 ਰੁਪਏ ਦਾ ਵਿੱਤੀ ਘਪਲਾ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਵੀ ਬਿਕਰਮਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ। ਪਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ ਪਰ ਅਸ਼ੋਕ ਸਿੰਘ ਮਾਨ ਨੇ ਕਦੇ ਵੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਲਈ ਵਿੱਤੀ ਧੋਖਾਧੜੀ ਵਿਚ ਮਿਲੀਭੁਗਤ ਦੇ ਦੋਸ਼ ਤਹਿਤ ਉਸ ਨੂੰ ਵੀ ਮਿਲੀਭੁਗਤ ਕਰਕੇ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ ਹੈ।
 
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ 13 (2) ਅਤੇ ਆਈ.ਪੀ.ਸੀ. ਦੀ ਧਾਰਾ 420, 409, 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Advertisement
ABP Premium

ਵੀਡੀਓਜ਼

Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮJagjit Singh Dhallewal | Shabad Kirtan | ਖਨੌਰੀ ਬਾਰਡਰ 'ਤੇ ਇਲਾਹੀ ਕੀਰਤਨ ਦਾ ਪ੍ਰਵਾਹSKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
Embed widget