Punjab Weather Today: 13 ਜ਼ਿਲ੍ਹਿਆਂ 'ਚ ਅੱਜ ਭਾਰੀ ਬਾਰਿਸ਼ ਦਾ ਅਲਰਟ, ਪੰਜਾਬ 'ਤੇ ਫਿਰ ਹੜ੍ਹ ਦਾ ਖ਼ਤਰਾ, ਭਾਖੜਾ-ਥੀਨ ਡੈਮ ਤੋਂ 80 ਹਜ਼ਾਰ ਕਿਊਸੈਕ ਪਾਣੀ ਛੱਡਿਆ
ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੜਕ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਠੰਡੀ ਹਵਾ ਕਰਕੇ ਮੌਸਮ ਦੇ ਵਿੱਚ ਠੰਡਕ ਆ ਗਈ ਹੈ। ਭਾਖੜਾ ਡੈਮ ਪ੍ਰਬੰਧਨ ਪੋਂਗ ਡੈਮ ਦੇ ਨਾਲ-ਨਾਲ ਹੋਰ ਡੈਮਾਂ ਤੋਂ ਵੀ ਪਾਣੀ ਛੱਡ ਰਿਹਾ ਹੈ। ਪੋਂਗ ਡੈਮ ਤੋਂ ਪਿਛਲੇ ਦਿਨ

ਵੈਸਟਨ ਡਿਸਟਰਬਨ ਐਕਟਿਵ ਹੋਣ ਤੋਂ ਬਾਅਦ ਉੱਤਰ ਭਾਰਤ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀਆਂ 'ਤੇ ਆਮ ਤੋਂ ਵੱਧ ਬਾਰਿਸ਼ ਕਾਰਨ ਪੰਜਾਬ ਵਿੱਚ ਫਿਰ ਤੋਂ ਬਾਧ ਦਾ ਖ਼ਤਰਾ ਬਣਿਆ ਹੋਇਆ ਹੈ। ਡੈਮਾਂ 'ਤੇ ਪਾਣੀ ਦਾ ਦਬਾਅ ਘਟਾਉਣ ਦੇ ਮੰਤਵ ਨਾਲ ਕੰਟਰੋਲ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਵੀਰਾਂ, ਰਾਜ ਵਿੱਚ ਵੀ 13 ਜ਼ਿਲ੍ਹਿਆਂ ਵਿੱਚ ਔਰੇਂਜ ਅਤੇ ਹੋਰਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਸਵੇਰੇ 6.30 ਤੋਂ ਹੀ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਚੁੱਕੀ ਹੈ। ਬੀਤੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦਾ ਅਲਰਟ
ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਹੋਰ ਜ਼ਿਲਿਆਂ ਵਿੱਚ ਯੈਲੋ ਅਲਰਟ ਹੈ। ਬਾਰਿਸ਼ ਦੇ ਨਾਲ-ਨਾਲ ਸੂਬੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚਲ ਰਹੀਆਂ ਹਨ।
ਭਾਖੜਾ ਡੈਮ ਪ੍ਰਬੰਧਨ ਪੋਂਗ ਡੈਮ ਦੇ ਨਾਲ-ਨਾਲ ਹੋਰ ਡੈਮਾਂ ਤੋਂ ਵੀ ਪਾਣੀ ਛੱਡ ਰਿਹਾ ਹੈ। ਪੋਂਗ ਡੈਮ ਤੋਂ ਪਿਛਲੇ ਦਿਨ ਤਕ ਲਗਭਗ 39,368 ਕਿਊਸੈਕ, ਭਾਖੜਾ ਡੈਮ ਤੋਂ 40,964 ਕਿਊਸੈਕ ਅਤੇ ਰਣਜੀਤ ਸਾਗਰ ਡੈਮ (ਥੀਨ ਡੈਮ) ਤੋਂ ਲਗਭਗ 33,734 ਕਿਊਸੈਕ ਪਾਣੀ ਛੱਡਿਆ ਗਿਆ। ਇਸ ਕਾਰਨ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਵਿੱਚ ਪਾਣੀ ਦਾ ਸਤਰ ਵੱਧ ਗਿਆ ਹੈ।
ਪ੍ਰਸ਼ਾਸਨ ਰੱਖ ਰਿਹਾ ਨਿਗਰਾਨੀ, ਹਾਲਾਤ ਅਜੇ ਤੱਕ ਸਧਾਰਨ
ਰਾਵੀ, ਬਿਆਸ ਅਤੇ ਸਤਲੁਜ ਨਾਲ ਸਟੇ ਹੋਏ 13 ਜ਼ਿਲਿਆਂ ਵਿੱਚ ਪ੍ਰਸ਼ਾਸਨ ਨੂੰ ਅਲਰਟ ਮੋਡ ‘ਚ ਰੱਖਿਆ ਗਿਆ ਹੈ। ਤੇਜ਼ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੀ ਸੂਰਤ ਵਿੱਚ ਇੱਥੇ ਹੜ੍ਹ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲਿਆਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਮੋਗਾ, ਲੁਧਿਆਣਾ, ਰੂਪਨਗਰ, ਪਟਿਆਲਾ ਅਤੇ ਸੰਗਰੂਰ ਸ਼ਾਮਿਲ ਹਨ।
ਅੰਮ੍ਰਿਤਸਰ ਦੇ ਡੀਸੀ ਸਾਖ਼ੀ ਸਾਹਨੀ ਨੇ 10 ਅਕਤੂਬਰ ਤੱਕ ਨਦੀਆਂ ਨੂੰ ਪਾਰ ਨਾ ਕਰਨ, ਕਿਨਾਰਿਆਂ 'ਤੇ ਨਾ ਜਾਣ ਅਤੇ ਪਸ਼ੂਆਂ ਨੂੰ ਨਦੀਆਂ ਤੋਂ ਦੂਰ ਰੱਖਣ ਦੀ ਹਿਦਾਇਤ ਜਾਰੀ ਕੀਤੀ ਹੈ। ਜਲੰਧਰ ਦੇ ਡੀਸੀ ਹਿਮਾਂਸ਼ੁ ਅਗਰਵਾਲ ਨੇ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਸਭ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ।
ਹੁਣ ਤੱਕ ਕਿਸੇ ਵੀ ਜ਼ਿਲੇ ਵਿੱਚ ਨਦੀਆਂ ਦੇ ਪਾਣੀ ਵੱਧਣ ਕਾਰਨ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਾਵਧਾਨ ਰਹਿਣ ਦੀ ਹਿਦਾਇਤ ਦਿੱਤੀ ਹੈ।
ਪੰਜਾਬ ਵਿੱਚ ਹੜ੍ਹ ਦੇ ਖ਼ਤਰੇ ਵਧਣ ਦੇ ਮੱਦੇਨਜ਼ਰ, ਡੈਮਾਂ ਵਿੱਚ ਪਾਣੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਰਣਜੀਤ ਸਾਗਰ ਡੈਮ ਤੋਂ 33,734 ਕਿਊਸੈਕ ਪਾਣੀ ਛੱਡਿਆ ਗਿਆ, ਜਿਸ ਨਾਲ ਡੈਮ ਦਾ ਪਾਣੀ ਲੈਵਲ 1709.27 ਫੁੱਟ ਰਹਿ ਗਿਆ ਹੈ, ਜਦਕਿ ਡੈਮ ਦਾ ਡੇਂਜਰ ਲੈਵਲ 1727 ਫੁੱਟ ਹੈ। ਇਹ ਪਾਣੀ ਸਿੱਧਾ ਰਾਵੀ ਨਦੀ ਵਿੱਚ ਜਾਂਦਾ ਹੈ, ਜਿਸ ਕਾਰਨ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲਿਆਂ ਵਿੱਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਪੌੰਗ ਡੈਮ ਤੋਂ 39,368 ਕਿਊਸੈਕ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਬਿਆਸ ਨਦੀ ਦਾ ਪਾਣੀ ਵੱਧ ਰਿਹਾ ਹੈ ਅਤੇ ਹੋਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਵਿੱਚ ਨੁਕਸਾਨ ਹੋ ਸਕਦਾ ਹੈ। ਭਾਖੜਾ ਡੈਮ ਤੋਂ 40,964 ਕਿਊਸੈਕ ਪਾਣੀ ਛੱਡਿਆ ਗਿਆ ਹੈ, ਡੈਮ ਦਾ ਪਾਣੀ ਲੈਵਲ 1671.49 ਫੁੱਟ ਹੈ, ਜਦਕਿ ਡੇਂਜਰ ਲੈਵਲ 1680 ਫੁੱਟ ਹੈ। ਇਸ ਪਾਣੀ ਨਾਲ ਸਤਲੁਜ ਨਦੀ ਵਿੱਚ ਪਾਣੀ ਵੱਧਣ ਕਾਰਨ 13 ਜ਼ਿਲਿਆਂ ਨੂੰ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਜਦ ਭਾਖੜਾ ਡੈਮ ਤੋਂ 50,000 ਕਿਊਸੈਕ ਤੋਂ ਵੱਧ ਪਾਣੀ ਛੱਡਿਆ ਜਾਂਦਾ ਹੈ, ਤਾਂ ਹੜ੍ਹ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।






















